ਇੱਕ ਵਾਰ ਫਿਰ ਗੋਰਜੀਅਸ ਲੁੱਕ 'ਚ ਏਅਰਪੋਰਟ 'ਤੇ ਸਪੌਟ ਹੋਈ Tamannaah Bhatia, ਵੱਖਰੇ ਅੰਦਾਜ਼ ਦਾ ਚੱਲਿਆ ਜਾਦੂ
ਹਾਲਾਂਕਿ ਮੁੰਬਈ ਪੂਰੀ ਤਰ੍ਹਾਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੈ, ਪਰ ਹਵਾਈ ਅੱਡੇ 'ਤੇ ਸੈਲੇਬ੍ਰਿਟੀਸ ਨੂੰ ਸਪੌਟ ਕਰਨ ਦਾ ਸਿਲਸਿਲਾ ਬਰਕਰਾਰ ਹੈ। ਹਾਲ ਹੀ 'ਚ ਐਕਟਰਸ ਤਮੰਨਾ ਭਾਟੀਆ ਨੂੰ ਏਅਰਪੋਰਟ 'ਤੇ ਸਪੌਟ ਕੀਤਾ ਗਿਆ।
Download ABP Live App and Watch All Latest Videos
View In Appਇੱਥੇ ਤਮੰਨਾ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਗਲੈਮਰਸ ਤੇ ਸਟਾਈਲਿਸ਼ ਲੱਗ ਰਹੀ ਸੀ ਤੇ ਹੁਣ ਉਸ ਦੇ ਸਟਾਈਲ ਦੀ ਚਰਚਾ ਸੋਸ਼ਲ ਮੀਡੀਆ 'ਤੇ ਜ਼ੋਰਾਂ ਨਾਲ ਹੋ ਰਹੀ ਹੈ।
ਤਮੰਨਾ ਪਿੰਕ ਕਲਰ ਦੀ ਬਹੁਤ ਹੀ ਖੂਬਸੂਰਤ ਆਊਟਫਿੱਟ ਵਿੱਚ ਦਿਖਾਈ ਦਿੱਤੀ। ਤਮੰਨਾ ਨੇ ਨੌਟੇਡ ਸਟਾਈਲ ਫੁੱਲ ਸਲੀਵਜ਼ ਟੌਪ ਤੇ ਲੂਜ਼ ਪਲਾਜ਼ੋ ਨਾਲ ਸਨਿਕਸ ਕੈਰੀ ਕੀਤੇ।
ਹਾਲ ਹੀ ਵਿੱਚ ਮੁੰਬਈ ਵਿੱਚ ਸਪੌਟ ਤਮੰਨਾ ਦੀ ਲੁੱਕ ਨੂੰ ਲੈ ਕੇ ਵੀ ਕਾਫ਼ੀ ਚਰਚਾ ਹੋਈ ਸੀ। ਉਸੇ ਸਮੇਂ ਤਮੰਨਾ ਆਪਣੀ ਇੱਕ ਤਸਵੀਰ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਆਈ ਸੀ।
ਉਸ ਨੇ ਪ੍ਰਾਈਵੇਟ ਜੈੱਟ ਦੀ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਉਸ ਦਾ ਮੇਕਅੱਪ ਆਰਟਿਸਟ ਵੀ ਉਸ ਦੇ ਪਿੱਛੇ ਦੇਖਿਆ ਗਿਆ ਸੀ ਜਿਸ ਦਾ ਚਿਹਰਾ ਵਿਰਾਟ ਕੋਹਲੀ ਨਾਲ ਬਹੁਤ ਮਿਲਦਾ ਜੁਲਦਾ ਸੀ।
ਉਧਰ ਜਿਵੇਂ ਹੀ ਇਹ ਤਸਵੀਰ ਵਾਇਰਲ ਹੋਈ, ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਵਿਰਾਟ ਕੋਹਲੀ ਇੱਥੇ ਕੀ ਕਰ ਰਿਹਾ ਹੈ।