ਧੁੱਪ 'ਚ ਬੈਠ Urvashi Rautela ਨੇ ਲਿਆ Mud Bath, ਤਸਵੀਰਾਂ ਵੇਖ ਕੇ ਫੈਨਸ ਨੇ ਕੀਤੇ ਇਹ ਕੁਮੈਂਟ
ਫਿਲਮਾਂ ਦੇ ਨਾਲ ਉਰਵਸ਼ੀ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਹੌਟ ਤੇ ਸੈਕਸੀ ਫੋਟੋਆਂ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In Appਦਰਅਸਲ ਉਰਵਸ਼ੀ ਨੇ ਇੰਸਟਾਗ੍ਰਾਮ 'ਤੇ ਮਿੱਟੀ ਨਾਲ ਨਹਾਉਂਦੇ ਹੋਏ ਆਪਣੀ ਇੱਕ ਤਸਵੀਰ ਪੋਸਟ ਕੀਤੀ ਹੈ ਜਿਸ ਵਿੱਚ ਉਹ ਬਿਲਕੁਲ ਵੱਖਰੇ ਰੂਪ ਵਿੱਚ ਨਜ਼ਰ ਆ ਰਹੀ ਹੈ।
ਫੋਟੋ ਸ਼ੇਅਰ ਕਰਦੇ ਹੋਏ ਉਰਵਸ਼ੀ ਨੇ ਲਿਖਿਆ, ''ਮਾਈ ਫੇਵਰੇਟ ਮਡ ਬਾਥ ਸਪਾ, ਮਡ ਥੈਰੇਪੀ। ਸ਼ੁਰੂਆਤੀ ਦਿਨਾਂ ਵਿੱਚ ਕਲੀਓਪੈਟਰਾ ਨੂੰ ਇਹ ਇਸ਼ਨਾਨ ਪਸੰਦ ਸੀ ਤੇ ਹੁਣ ਮੈਨੂੰ ਹੈ। ਉਸ ਨੇ ਕਿਹਾ ਕਿ ਮਡ ਥੈਰੇਪੀ ਅਜੇ ਵੀ ਅਸ਼ੁੱਧੀਆਂ ਕੱਢਦੀ ਹੈ, ਚਮੜੀ ਨਰਮ ਕਰਦੀ ਹੈ, ਸਰਕੁਲੇਸ਼ਨ ਵਿੱਚ ਸੁਧਾਰ ਕਰਦੀ ਹੈ ਤੇ ਦਰਦ ਤੋਂ ਰਾਹਤ ਦਿੰਦੀ ਹੈ।
ਇਸ ਤੋਂ ਪਹਿਲਾਂ ਉਰਵਸ਼ੀ ਬਾਰੇ ਜਾਣਕਾਰੀ ਸਾਹਮਣੇ ਆਈ ਸੀ ਕਿ ਉਰਵਸ਼ੀ ਰੌਤੇਲਾ ਨੇ ਉੱਤਰਾਖੰਡ ਪਹੁੰਚਣ ਤੋਂ ਬਾਅਦ 27 ਕੰਸਨਟ੍ਰੈਟਰਸ ਦਾਨ ਕੀਤੇ। ਇਸ ਦੇ ਨਾਲ ਹੀ ਹਾਲ ਹੀ ਵਿੱਚ 20 ਕੰਸਨਟ੍ਰੈਟਰਸ ਹੋਰ ਭੇਜੇ ਹਨ।
ਉਰਵਸ਼ੀ ਵੱਲੋਂ ਦਿੱਤੇ ਗਏ ਇਨ੍ਹਾਂ ਆਕਸੀਜਨ ਕੰਸਨਟ੍ਰੈਟਰਸ ਦੀ ਕੀਮਤ 5 ਲੱਖ ਰੁਪਏ ਹੈ। ਜਿਨ੍ਹਾਂ ਨੂੰ ਉਰਵਸ਼ੀ ਦੀ ਫਾਉਂਡੇਸ਼ਨ ਨੇ ਖੁਦ ਖਰੀਦਿਆ ਹੈ।
ਇਸ ਬਾਰੇ ਉਰਵਸ਼ੀ ਰੌਤੇਲਾ ਨੇ ਕਿਹਾ ਕਿ ਭਾਰਤ ਕੋਵਿਡ-19 ਮਹਾਂਮਾਰੀ ਨਾਲ ਲੜ ਰਿਹਾ ਹੈ, ਇੱਥੋਂ ਦੇ ਲੋਕ ਦਵਾਈਆਂ, ਆਈਸੀਯੂ ਬੈੱਡਾਂ, ਵੈਂਟੀਲੇਟਰਾਂ ਤੇ ਸਭ ਤੋਂ ਜ਼ਰੂਰੀ ਆਕਸੀਜਨ ਲਈ ਭਟਕ ਰਹੇ ਹਨ। ਦੇਸ਼ ਵਿਚ ਵੱਧ ਰਹੀ ਮੰਗ ਕਾਰਨ ਅੱਜ ਇਨ੍ਹਾਂ ਚੀਜ਼ਾਂ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਹੈ।