Election Results 2024
(Source: ECI/ABP News/ABP Majha)
'ਨਾ ਬਿਕਨੀ ਪਾਏਗੀ ਤੇ ਨਾਂ ਹੀ ਕਲੀਵੇਜ ਦਿਖਾਏਗੀ', ਅਭਿਨੇਤਰੀ ਹਿਬਾ ਨਵਾਬ ਨੇ ਆਖਰ ਕਿਉਂ ਕੀਤਾ ਦਾਅਵਾ
'Jijaji Chhat Per Koii Hai' ਸੀਰੀਅਲ ਵਿੱਚ ਆਪਣੀ ਭੂਮਿਕਾ ਨਿਭਾਅ ਕੇ ਅਦਾਕਾਰਾ ਹਿਬਾ ਨਵਾਬ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸਿੱਧ ਹੋਈ ਹੈ। ਇਹ ਅਭਿਨੇਤਰੀ ਬਹੁਤ ਖੂਬਸੂਰਤ ਹੈ ਤੇ ਜਦੋਂ ਵੀ ਉਸ ਨੂੰ ਵੇਖਿਆ ਜਾਂਦਾ ਹੈ ਤਾਂ ਉਹ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ। ਇਸ ਅਭਿਨੇਤਰੀ ਨੇ ਹੁਣ ਅਜਿਹਾ ਬਿਆਨ ਦਿੱਤਾ ਹੈ ਜਿਸ ਨਾਲ ਖੂਬ ਚਰਚਾ ਛਿੜੀ ਹੋਈ ਹੈ।
Download ABP Live App and Watch All Latest Videos
View In Appਹਿਬਾ ਨਵਾਬ ਨੇ ਕਿਹਾ ਹੈ ਕਿ ਉਹ ਕਦੇ ਵੀ ਰਿਵੀਲਿੰਗ ਕਪੜੇ ਨਹੀਂ ਪਹਿਨੇਗੀ। ਸੋਸ਼ਲ ਮੀਡੀਆ ਤੇ ਵੀ ਜੋ ਤਸਵੀਰਾਂ ਉਹ ਪੋਸਟ ਕਰਦੀ ਹੈ ਉਸ ਵਿੱਚ ਸਟਾਈਲਿਸ਼ ਦਿਖਾਈ ਦਿੰਦੀ ਹੈ ਪਰ ਕਦੇ ਵੀ ਰਿਵੀਲ ਕਰਨ ਵਰਗਾ ਕੁਝ ਨਹੀਂ ਦਿਖਾਈ ਦਿੰਦਾ।
ਹਿਬਾ ਨਵਾਬ ਨੇ ਦੱਸਿਆ ਹੈ ਕਿ ਉਹ ਮੁਸਲਿਮ ਪਰਿਵਾਰ ਤੋਂ ਹੈ ਤੇ ਇੰਡਸਟਰੀ ਵਿੱਚ ਰਿਵੀਲਿੰਗ ਕਪੜਿਆਂ ਨੂੰ ਲੈ ਕੇ ਉਨ੍ਹਾਂ ਦਾ ਪਰਿਵਾਰ ਸਹਿਜ ਨਹੀਂ ਹੈ।ਐਕਟ੍ਰੇਸ ਨੇ ਕਿਹਾ, ਮੈਂ ਬਾਗੀ ਸੁਭਾਅ ਦੀ ਹਾਂ, ਪਰ ਹੁਣ ਮੈਂ ਆਪਣੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਢਾਹ ਨਹੀਂ ਲਾਉਣਾ ਚਾਹੁੰਦੀ।
ਹਿਬਾ ਨਵਾਬ ਨੇ ਕਿਹਾ ਹੈ ਕਿ ਉਸ ਦਾ ਪਰਿਵਾਰ ਉਸਨੂੰ ਸਪੋਰਟ ਕਰਦਾ ਹੈ।ਕਪੜਿਆਂ ਨੂੰ ਲੈ ਕੇ ਉਸਦੇ ਪਰਿਵਾਰ ਦਾ ਫੈਸਲਾ ਇਹ ਹੈ ਕਿ ਉਹ ਰਿਵੀਲਿੰਗ ਕੱਪੜੇ ਕਦੇ ਨਹੀਂ ਪਹਿਨੇਗੀ।
ਅੱਜ ਕੱਲ੍ਹ ਬਿਕਨੀ ਪਹਿਨਣਾ ਅਤੇ ਕਲੀਵੇਜ ਦਿਖਾਣਾ ਟ੍ਰੈਂਡ ਬਣ ਗਿਆ ਹੈ।ਹਿਬਾ ਦਾ ਕਹਿਣਾ ਹੈ ਕਿ ਉਹ ਬਿਕਨੀ ਪਹਿਨਣਾ, ਕਲੀਵੇਜ ਦਿਖਾਉਣਾ ਵਰਗੀਆਂ ਚੀਜ਼ਾਂ ਕਦੀ ਨਹੀਂ ਕਰੇਗੀ।
ਐਕਟ੍ਰੈਸ ਨੇ ਦੱਸਿਆ ਕਿ ਇਹੀ ਕਾਰਨ ਹੈ ਕਿ ਉਹ ਵੈਬ ਸ਼ੋਅਜ਼ ਨਹੀਂ ਕਰ ਪਾਉਂਦੀ ਕਿਉਂਕਿ ਉਸ ਵਿੱਚ ਬਹੁਤ ਜ਼ਿਆਦਾ ਬੋਲਡ ਸੀਨ ਹੁੰਦੇ ਹਨ। ਉਹ ਇਹ ਸਭ ਨਹੀਂ ਕਰ ਸਕਦੀ ਇਸ ਲਈ ਵੈਬ ਸ਼ੋਅਜ਼ ਤੋਂ ਦੂਰ ਹੀ ਰਹਿੰਦੀ ਹੈ।
ਹਿਬਾ ਕਹਿੰਦੀ ਹੈ ਕਿ ਉਸਦੇ ਕੋਲ ਜਦ ਵੀ ਕੋਈ ਆਫਰ ਆਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇਹੀ ਪੁੱਛਦੀ ਹੈ ਕਿ ਕੀ ਕੋਈ ਕਿਸਿੰਗ ਸੀਨ ਜਾਂ ਬੋਲਡ ਸੀਨ ਹੈ? ਜਿਦਾਂ ਹੀ ਜਵਾਬ ਹਾਂ ਆਉਂਦਾ ਹੈ ਤਾਂ ਉਹ ਮਨ੍ਹਾਂ ਕਰ ਦਿੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਐਕਸਟ੍ਰੇਸ 2013 ਤੋਂ ਟੀਵੀ ਦੀ ਦੁਨੀਆ ਵਿੱਚ ਹੈ। ਹਿਬਾ Jijaji Chhat Parr Koii Hai ਸੀਰੀਅਲ ਵਿੱਚ ਡਬਲ ਰੋਲ ਵਿੱਚ ਨਜ਼ਰ ਆਉਂਦੀ ਹੈ।
ਹਿਬਾ Tanha Hoon ਵੀਡੀਓ ਗੀਤ ਵਿੱਚ ਪਿਛਲੇ ਸਾਲ ਨਜ਼ਰ ਆਈ ਸੀ।ਇਸ ਵਿੱਚ ਉਸਦੇ ਓਪੋਜ਼ਿਟ ਐਕਟਰ ਅਮਿਰ ਅਲੀ ਹੈ।
ਇਸ ਤੋਂ ਇਲਾਵਾ ਟੋਨੀ ਕੱਕੜ ਦੀ ਵੀਡੀਓ ਵਿੱਚ ਵੀ ਨਜ਼ਰ ਆਈ ਸੀ।