ਜਦੋਂ ਸੈਫ ਅਲੀ ਖਾਨ ਨੇ ਕਰੀਨਾ ਦੀ ਡਾਵਾਂਡੋਲ ਜ਼ਿੰਦਗੀ ਨੂੰ ਕੀਤਾ ਮਜਬੂਤ, ਅਦਾਕਾਰਾ ਨੇ ਖੁਦ ਦੱਸੀ ਹੱਢਬੀਤੀ
ਅਦਾਕਾਰਾ ਕਰੀਨਾ ਕਪੂਰ ਦਾ ਨਾਂਅ ਅੱਜ ਬਾਲੀਵੁੱਡ ਦੀਆਂ ਸਿਖਰਲੀਆਂ ਅਦਾਕਾਰਾਂ 'ਚ ਆਉਂਦਾ ਹੈ। ਕਰੀਨਾ ਨੇ ਆਪਣੇ ਫਿਲਮੀ ਕਰੀਅਰ 'ਚ ਇਕ ਤੋਂ ਵਧ ਕੇ ਇਕ ਫ਼ਿਲਮਾਂ ਦਿੱਤੀਆਂ ਹਨ। ਪਰ ਕਰੀਨਾ ਦੀ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਨੂੰ ਲੱਗਾ ਸੀ ਕਿ ਸਭ ਕੁਝ ਬਿਖਰ ਗਿਆ ਹੈ ਤੇ ਉਨ੍ਹਾਂ ਦਾ ਕਰੀਅਰ ਬਰਬਾਦ ਹੋਣ ਦੀ ਕਗਾਰ 'ਤੇ ਹੈ।
Download ABP Live App and Watch All Latest Videos
View In Appਖੁਦ ਕਰੀਨਾ ਨੇ ਇਕ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਸੀ। ਕਰੀਨਾ ਦੀ ਮੰਨੀਏ ਤਾਂ ਫ਼ਿਲਮਾਂ 'ਚ ਉਨ੍ਹਾਂ ਦੀ ਬੇਹੱਦ ਸ਼ਾਨਦਾਰ ਸ਼ੁਰੂਆਤ ਹੋਈ ਸੀ। ਸਭ ਕੁਝ ਬਹੁਤ ਚੰਗਾ ਸੀ ਫਿਰ ਇਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੂੰ ਇਕ ਸਾਲ ਦਾ ਗੈਪ ਲੈਣਾ ਪਿਆ। ਅਦਾਕਾਰਾ ਦੀ ਮੰਨੀਏ ਤਾਂ ਉਨ੍ਹਾਂ ਤੇ ਖੁਦ ਨੂੰ ਰੀ-ਇਨਵੈਂਟ ਯਾਨੀ ਬਦਲਣ ਤੇ ਸਾਈਜ਼ ਜ਼ੀਰੋ 'ਚ ਆਉਣ ਦਾ ਪ੍ਰੈਸ਼ਰ ਸੀ।
ਕਰੀਨਾ ਕਹਿੰਦੀ ਹੈ ਕਿ ਇਹ ਓਹੀ ਦੌਰ ਸੀ ਜਦੋਂ ਸੈਫ ਦੀ ਉਨ੍ਹਾਂ ਦੀ ਲਾਈਫ 'ਚ ਐਂਟਰੀ ਹੋਈ ਸੀ ਤੇ ਇਸ ਤੋਂ ਬਾਅਦ ਸਭ ਕੁਝ ਬਦਲ ਗਿਆ ਸੀ। ਉਸ ਸਮੇਂ ਸੈਫ ਤੇ ਕਰੀਨਾ ਫ਼ਿਲਮ 'ਟਸ਼ਨ' ਦੀ ਸ਼ੂਟਿੰਗ 'ਚ ਵਿਅਸਤ ਸਨ। ਲੱਦਾਖ ਤੋਂ ਲੈਕੇ ਜੈਸਲਮੇਰ ਤਕ ਫ਼ਿਲਮ ਦੀ ਸ਼ੂਟਿੰਗ ਹੋਈ ਤੇ ਇਸ ਦੌਰਾਨ ਦੋਵਾਂ ਨੂੰ ਇਕੱਠੇ ਸਮਾਂ ਬਿਤਾਉਣ ਦਾ ਮੌਕਾ ਮਿਲਿਆ।
ਕਰੀਨਾ ਮੁਤਾਬਦ ਉਹ ਸੈਫ ਨਾਲ ਆਪਣੇ ਦਿਲ ਦੀ ਗੱਲ ਬੇਝਿਜਕ ਕਰ ਪਾਉਂਦੀ ਸੀ। ਕਰੀਨਾ ਨੇ ਇਸ ਇੰਟਰਵਿਊ 'ਚ ਇਹ ਵੀ ਦੱਸਿਆ ਸੀ ਕਿ ਸੈਫ ਦਾ ਆਉਣਾ ਉਨ੍ਹਾਂ ਦੀ ਜ਼ਿੰਦਗੀ 'ਚ ਇਕ ਟਰਨਿੰਗ ਪੁਆਂਇੰਟ ਸਾਬਿਤ ਹੋਇਆ ਸੀ ਕਿਉਂਕਿ ਸੈਫ ਨੇ ਉਨ੍ਹਾਂ ਨੂੰ ਖੁਦ ਨਾਲ ਪਿਆਰ ਕਰਨਾ ਸਿਖਾ ਦਿੱਤਾ ਸੀ।
2012 'ਚ ਲੰਬੇ ਸਮੇਂ ਤਕ ਡੇਟਟਿੰਗ ਕਰਨ ਮਗਰੋਂ ਦੋਵਾਂ ਨੇ ਵਿਆਹ ਕਰ ਲਿਆ ਸੀ। ਹੁਣ ਇਨ੍ਹਾਂ ਦੇ ਦੋ ਬੇਟੇ ਹਨ।