✕
  • ਹੋਮ

ਦਿੱਲੀ ਨੂੰ ਚੁਫੇਰਿਓਂ ਘੇਰਾ, ਹੱਦਾਂ 'ਤੇ ਵੱਸੇ ਮਿੰਨੀ ਪੰਜਾਬ, ਠੰਢੀਆਂ 'ਤੇ ਰਾਤਾਂ 'ਚ ਸੜਕਾਂ 'ਤੇ ਮੋਰਚੇ

ਏਬੀਪੀ ਸਾਂਝਾ   |  30 Nov 2020 12:25 PM (IST)
1

2

3

4

5

6

ਦਿੱਲੀ ਵਿਚ ਸੇਬਾਂ ਦੀ ਪ੍ਰਚੂਨ ਕੀਮਤ 120 ਰੁਪਏ ਪ੍ਰਤੀ ਕਿੱਲੋ ਤੋਂ ਉਪਰ ਹੋ ਗਈ ਹੈ, ਜਦੋਂਕਿ ਦੋ ਦਿਨ ਪਹਿਲਾਂ ਸੇਬ 80 ਤੋਂ 100 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਸੀ। ਇਸੇ ਤਰ੍ਹਾਂ ਆਲੂ ਦੀ ਕੀਮਤ ਹੁਣ 50 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ, ਆਲੂ ਪਹਿਲਾਂ 40 ਰੁਪਏ ਪ੍ਰਤੀ ਕਿਲੋ ਵਿਕਿਆ ਸੀ।

7

ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਕਾਰਨ ਫਲਾਂ ਅਤੇ ਸਬਜ਼ੀਆਂ ਦੀ ਸਪਲਾਈ ਵਿਚ ਆਈ ਰੁਕਾਵਟ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਧੀਆਂ ਹਨ। ਖ਼ਾਸਕਰ ਆਲੂ ਅਤੇ ਸੇਬ ਦੀਆਂ ਕੀਮਤਾਂ ਵਧੀਆਂ ਹਨ।

8

ਹੁਣ ਕਿਸਾਨ ਦਿੱਲੀ ਦੇ ਸਾਰੇ ਬਾਡਰ ਬੰਦ ਕਰਕੇ ਕੇਂਦਰ ਸਰਕਾਰ ਦੇ ਹੋਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰੇਗੀ। ਉਧਰ ਬਾਡਰ ਬੰਦ ਹੋਣ ਕਾਰਨ ਦਿੱਲੀ ਵਿੱਚ ਸਬਜ਼ੀਆਂ ਤੇ ਫਰੂਟ ਆਦਿ ਦੀ ਕਮੀ ਆਉਣੀ ਸ਼ੁਰੂ ਹੋ ਗਈ ਹੈ। ਕਿਸਾਨ ਲਗਾਤਾਰ ਸੜਕਾਂ ਤੇ ਡਟੇ ਹੋਏ ਹਨ।

9

ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰੇ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਕਿਸਾਨ ਨਿੰਕਾਰੀ ਗਰਾਊਂਡ ਵਿੱਚ ਬੈਠ ਜਾਣ ਫੇਰ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਏਗੀ ਪਰ ਕਿਸਾਨਾਂ ਨੇ ਸਰਕਾਰ ਦਾ ਇਹ ਪ੍ਰਸਤਾਵ ਠੁਕਰਾ ਦਿੱਤਾ ਹੈ।

10

ਦੱਸ ਦਈਏ ਕਿ ਕਿਸਾਨ ਕੇਂਦਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਨੇ ਰਾਜਧਾਨੀ ਦਿੱਲੀ ਨੂੰ ਘੇਰਿਆ ਹੋਇਆ ਹੈ। ਕਿਸਾਨ ਦਿੱਲੀ ਦੇ ਸਾਰੇ ਬਾਡਰਾਂ ਤੇ ਡੇਰਾ ਲਾ ਕੇ ਬੈਠੇ ਹਨ।

11

ਕਿਸਾਨਾਂ ਦਾ ਜੋਸ਼ ਵੇਖ ਦਿੱਲੀ ਪੁਲਿਸ ਨੇ ਸਿੰਘੂ ਤੇ ਟਿਕਰੀ ਬਾਰਡਰ ਟਰੈਫਿਕ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਕਿਸਾਨਾਂ ਨੇ ਇੱਥੇ ਡੇਰਾ ਲਾਇਆ ਹੋਇਆ ਹੈ। ਇਸ ਦੇ ਨਾਲ ਹੀ, ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨੇ ਦਿੱਲੀ ਦੇ ਸਾਰੇ ਐਂਟਰੀ ਪੁਆਇੰਟ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ।

12

ਪੰਜਾਬ ਤੇ ਰਹਿਆਣਾ ਦੇ ਕਿਸਾਨ ਦਿੱਲੀ ਦੇ ਬਾਰਡਰ 'ਤੇ ਡਟੇ ਹੋਏ ਹਨ। ਦੂਜੇ ਰਾਜਾਂ ਵਿੱਚੋਂ ਵੀ ਕਿਸਾਨ ਦਿੱਲੀ ਵੱਲ ਆਉਣੇ ਸ਼ੁਰੂ ਹੋ ਗਏ ਹਨ। ਹੌਲੀ-ਹੌਲੀ ਇਹ ਮੁੱਦਾ ਹੁਣ ਕੌਮਾਂਤਰੀ ਪੱਧਰ 'ਤੇ ਉੱਭਰ ਰਿਹਾ ਹੈ।

  • ਹੋਮ
  • ਫੋਟੋ ਗੈਲਰੀ
  • ਪੰਜਾਬ
  • ਦਿੱਲੀ ਨੂੰ ਚੁਫੇਰਿਓਂ ਘੇਰਾ, ਹੱਦਾਂ 'ਤੇ ਵੱਸੇ ਮਿੰਨੀ ਪੰਜਾਬ, ਠੰਢੀਆਂ 'ਤੇ ਰਾਤਾਂ 'ਚ ਸੜਕਾਂ 'ਤੇ ਮੋਰਚੇ
About us | Advertisement| Privacy policy
© Copyright@2025.ABP Network Private Limited. All rights reserved.