ਕਿਸਾਨ ਅੰਦੋਲਨ ਦੌਰਾਨ ਜਾਨ ਗਵਾਉਣ ਵਾਲਿਆਂ ਨੂੰ ਠਾਠਾਂ ਮਾਰਦੇ ਇਕੱਠ ਨੇ ਦਿੱਤੀ ਸ਼ਰਧਾਂਜਲੀ, ਦੋਖੇ ਜੋਸ਼ ਭਰੀਆਂ ਤਸਵੀਰਾਂ
ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸ਼ਹੀਦ ਕਿਸਾਨ ਸਾਥੀਆਂ ਦੀ ਸ਼ਹਾਦਤ ਨੂੰ ਅਜਾਈਂ ਨਹੀਂ ਜਾਣ ਦਿਆਂਗੇ, ਜਦੋਂ ਤੱਕ ਕੇਂਦਰ-ਸਰਕਾਰ ਕਾਲੇ-ਕਾਨੂੰਨ ਰੱਦ ਨਹੀਂ ਕਰਦੀ ਦਿੱਲੀ ਦੇ ਮੋਰਚੇ ਜਾਰੀ ਰਹਿਣਗੇ।
ਪੰਜਾਬ ਭਰ 'ਚ ਪਿੰਡਾਂ-ਸ਼ਹਿਰਾਂ 'ਚ ਹੋਏ ਸ਼ਰਧਾਂਜਲੀ ਇਕੱਠਾਂ ਦੌਰਾਨ ਜਥੇਬੰਦੀਆਂ ਦੇ ਨਾਲ-ਨਾਲ ਸਮਾਜ-ਸੇਵੀ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਵੀ ਜਨਤਕ-ਇਕੱਠ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਦੇਸ਼ 'ਚ ਕਰੀਬ 50 ਲੱਖ ਲੋਕਾਂ ਵੱਲੋਂ ਕਿਸਾਨ-ਲਹਿਰ ਦੇ ਸ਼ਹੀਦਾਂ ਨੂੰ ਸਰਧਾਂਜਲੀ ਦਿੱਤੀ ਗਈ ਅਤੇ ਕਾਲੇ-ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ ਗਿਆ।
ਚੰਡੀਗੜ੍ਹ: ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਦੇਸ਼-ਪੱਧਰੀ 'ਸੰਯੁਕਤ ਕਿਸਾਨ ਮੋਰਚੇ' ਦੇ ਸੱਦੇ 'ਤੇ ਪੰਜਾਬ ਭਰ 'ਚ ਕਰੀਬ 380 ਥਾਵਾਂ ਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਕੁੱਲ ਹਿੰਦ ਕਿਸਾਨ ਸ਼ੰਘਰਸ਼ ਤਾਲਮੇਲ ਕਮੇਟੀ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੇ 22 ਰਾਜਾਂ ਦੇ ਕਰੀਬ 90 ਹਜ਼ਾਰ ਥਾਵਾਂ 'ਤੇ ਸ਼ਰਧਾਂਜਲੀ ਦਿੱਤੀ ਗਈ।
ਕਿਸਾਨ ਸੰਘਰਸ਼ ਦੌਰਾਨ ਹੁਣ ਤਕ 38 ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ।