ਕਿਸਾਨਾਂ ਨੇ ਪਟੜੀਆਂ 'ਤੇ ਤਪਾਏ ਚੁੱਲੇ, ਸੰਘਰਸ਼ ਹੋਰ ਤਪਾਉਣ ਦੇ ਸੰਕੇਤ
Ramandeep Kaur | 09 Oct 2020 06:25 AM (IST)
1
ਤਸਵੀਰਾਂ: ਸੁਖਜਿੰਦਰ ਮਹੇਸ਼ਰੀ
2
ਪਰ ਕਿਸਾਨਾਂ ਦਾ ਮੰਨਣਾ ਹੈ ਕਿ ਇਹ ਖੇਤੀ ਸੁਧਾਰ ਕਾਨੂੰਨ ਨਹੀਂ ਸਗੋਂ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਕਾਨੂੰਨ ਹਨ।
3
ਕੇਂਦਰ ਵੱਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਕਾਨੂੰਨ ਪਾਸ ਕੀਤੇ ਗਏ।
4
ਇਹ ਕਿਸਾਨ ਹਨ ਜੋ ਆਪਣੇ ਹੱਕਾਂ ਲਈ ਡਟੇ ਹਨ। ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂਖਿਲਾਫ ਰੋਸ ਪ੍ਰਗਟਾਅ ਰਹੇ ਹਨ।
5
ਇਹ ਮੋਗਾ ਦਾ ਰੇਲਵੇ-ਸਟੇਸ਼ਨ ਹੈ, ਇੱਥੇ ਬੈਠੇ ਲੋਕ ਕਿਸੇ ਮਾਲ ਗੱਡੀ ਜਾਂ ਸਵਾਰੀ ਗੱਡੀ ਦੀ ਉਡੀਕ ਨਹੀਂ ਕਰ ਰਹੇ।
6
ਕਿਸਾਨਾਂ ਦਾ ਕਹਿਣਾ ਹੈ ਕਿ ਇਸ ਅੱਗ 'ਤੇ ਜਿੱਥੇ ਲੰਗਰ ਤਿਆਰ ਹੋਵੇਗਾ, ਓਥੇ ਇਹ ਅੱਗ ਸੰਕੇਤ ਹੈ ਕਿ ਖੇਤੀ ਕਾਨੂੰਨਾਂ ਵਿਰੁੱਧ ਸਾਡੀ ਲੜਾਈ ਠੰਡੀ ਨਹੀਂ ਹੋਵੇਗੀ, ਸਗੋਂ ਇਹ ਹੋਰ ਤਪੇਗੀ, ਇਹ ਹੋਰ ਵਿਸ਼ਾਲ ਹੋਵੇਗੀ।
7
ਪੰਜਾਬ ਭਰ 'ਚ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਜਾਰੀ ਹੈ। ਰੇਲਵੇ ਲਾਈਨਾਂ 'ਤੇ ਜਿੱਥੇ ਕਦੇ ਟਰੇਨ ਦੌੜਦੀ ਹੁੰਦੀ ਸੀ, ਓਥੇ ਕਿਸਾਨਾਂ ਨੇ ਆਪਣੇ ਮੋਰਚਿਆਂ ਲਈ ਚੁੱਲ੍ਹੇ ਬਣਾ ਕੇ ਅੱਗ ਬਾਲ ਲਈ ਹੈ।