ਚੱਕਾ ਜਾਮ ਨੂੰ ਲੈਕੇ ਦਿੱਲੀ ਦੇ ਚੱਪੇ-ਚੱਪੇ 'ਤੇ ਪਹਿਰਾ, ਦੇਖੋ ਸਰਕਾਰ ਦੀ ਤਿਆਰੀ
ਦਿੱਲੀ ਨੂੰ ਛੇ ਸੈਕਟਰਾਂ 'ਚ ਵੰਡਿਆ ਗਿਆ ਹੈ ਤੇ ਉਸੇ ਆਧਾਰ 'ਤੇ ਪੁਲਿਸ ਬਲ ਤਾਇਨਾਤ ਹੈ।
ਸੰਯੁਕਤ ਕਿਸਾਨ ਮੋਰਚਾ ਦੀ ਵੀ ਬਿਆਨ ਆਇਆ ਹੈ ਕਿ ਸਿਰਫ਼ ਹਾਈਵੇਅ ਜਾਮ ਕੀਤੇ ਜਾਣਗੇ। ਚੱਕਾ ਜਾਮ ਅਹਿੰਸਕ ਹੋਵੇਗਾ।
ਦਿੱਲੀ ਪੁਲਿਸ ਨੇ ਬਾਰਡਰ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ।
ਗਣਤੰਤਰ ਦਿਵਸ ਦੇ ਮੌਕੇ 'ਤੇ ਹਿੰਸਾ ਨੂੰ ਦੇਖਦਿਆਂ ਪ੍ਰਸ਼ਾਸਨ ਅਲਰਟ ਦਿਖ ਰਿਹਾ ਹੈ।
ਕਿਸਾਨਾਂ ਦੇ ਚੱਕਾ ਜਾਮ 'ਚ ਕਿਸੇ ਤਰ੍ਹਾਂ ਦੀ ਗੜਬੜੀ ਨਾ ਹੋਵੇ ਇਸ ਨੂੰ ਲੈਕੇ ਪੁਲਿਸ ਬਲ ਮੁਸਤੈਦੀ ਨਾਲ ਤਾਇਨਾਤ ਦਿਖ ਰਹੇ ਹਨ।
ਚੱਕਾ ਜਾਮ ਨੂੰ ਦੇਖਦਿਆਂ ਦਿੱਲੀ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਸਾਰੇ ਬਾਰਡਰਸ 'ਤੇ ਵੀ ਭਾਰੀ ਪੁਲਿਸ ਬਲ ਤਾਇਨਾਤ ਹੈ। ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਬਾਰਡਰ 'ਤੇ ਸੁਰੱਖਿਆ ਨੂੰ ਲੈਕੇ ਦਿੱਲੀ ਪੁਲਿਸ ਸਮੇਤ ਪੈਰਾਮਿਲਟਰੀ ਫੋਰਸ ਤਾਇਨਾਤ ਹੈ।
ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਦੱਸਿਆ ਕਿ ਉਹ ਅਅਤੇ ਕਿਸਾਨ ਦਿੱਲੀ ਉੱਤਰ ਪ੍ਰਦੇਸ਼ ਤੇ ਉੱਤਰਾਖੰਡ 'ਚ ਚੱਕਾ ਜਾਮ ਨਹੀਂ ਕਰਨਗੇ। ਪਰ ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕਿਸਾਨਾਂ ਨੂੰ ਸਟੈਂਡ ਬਾਏ ਰੱਖਿਆ ਗਿਆ ਹੈ।
ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨ ਅੱਜ ਦੇਸ਼ ਵਿਆਪੀ ਚੱਕਾ ਜਾਮ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੇ ਅੱਜ ਦੁਪਹਿਰ 12 ਵਜੇ ਤੋਂ ਤਿੰਨ ਵਜੇ ਤਕ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ।