ਕਿਸਾਨਾਂ ਨੇ ਸਰਕਾਰ ਦੇ ਖਾਣੇ ਨੂੰ ਨਕਾਰ ਛੱਕਿਆ ਲੰਗਰ, ਵੇਖੋ ਖਾਸ ਤਸਵੀਰਾਂ
ਇਸਦੇ ਨਾਲ ਕਿਸਾਨਾਂ ਨੇ ਉਹ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਜੋ ਪਰਾਲੀ / ਹਵਾ ਪ੍ਰਦੂਸ਼ਣ ਲਈ ਲਿਆਂਦੇ ਗਏ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਬਿਜਲੀ ਸੋਧ ਐਕਟ 2020 ਜੋ ਆਉਣ ਵਾਲਾ ਹੈ ਇਸ 'ਤੇ ਵੀ ਇਤਰਾਜ਼ ਜ਼ਾਹਰ ਕੀਤਾ ਹੈ।
ਵਿਗਿਆਨ ਭਵਨ ਵਿਖੇ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ ਚੱਲ ਰਹੀ ਬੈਠਕ ਵਿਚ ਕਿਸਾਨਾਂ ਨੇ ਇੱਕ ਵਾਰ ਫਿਰ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ। ਕਿਸਾਨਾਂ ਨੇ ਸਰਕਾਰ ਨੂੰ ਲਿਖਤੀ ਤੌਰ ’ਤੇ ਮੰਗ ਦਿੱਤੀ।
ਕਿਸਾਨਾਂ ਨੇ ਐਂਬੂਲੈਂਸ ਤੋਂ ਆਪਣਾ ਲੰਗਰ ਲਗਵਾਇਆ। ਕਿਸਾਨਾਂ ਦਾ ਵਤੀਰਾ ਵੇਖ ਕੇ ਲੱਗਦਾ ਹੈ ਕਿ ਕਿਸਾਨ ਖੇਤੀਬਾੜੀ ਬਿੱਲ ਨੂੰ ਲੈ ਕੇ ਲੜਨ ਦੇ ਮੂਡ ਵਿਚ ਹਨ।
ਜਾਣਕਾਰੀ ਮੁਤਾਬਕ ਰਾਜਮਾ ਚਾਵਲ, ਸਬਜ਼ੀਆਂ ਪੂੜੀ ਅਤੇ ਦਾਲ-ਸਬਜ਼ੀ ਦੀਆਂ ਰੋਟੀਆਂ ਲੰਗਰ ਤੋਂ ਲਿਆਂਦੀਆਂ ਗਈਆਂ, ਇਸ ਦੇ ਨਾਲ ਹੀ ਡ੍ਰਮ ਚਾਹ ਵੀ ਕਿਸਾਨਾਂ ਲਈ ਲਿਆਂਦੀ ਗਈ।
ਦਰਅਸਲ ਮੀਟਿੰਗ ਦੁਪਹਿਰ 12 ਵਜੇ ਸ਼ੁਰੂ ਹੋਈ, ਬਰੇਕ ਦੌਰਾਨ ਸਰਕਾਰ ਵੱਲੋਂ ਕਿਸਾਨ ਨੇਤਾਵਾਂ ਲਈ ਖਾਣਾ ਖਾਣ ਦੇ ਪ੍ਰਬੰਧ ਕੀਤੇ ਗਏ। ਪਰ ਕਿਸਾਨ ਨੇਤਾਵਾਂ ਨੇ ਸਰਕਾਰ ਵਲੋਂ ਖਾਣ ਪੀਣ ਦੇ ਪ੍ਰਬੰਧ ਨੂੰ ਨਕਾਰ ਦਿੱਤਾ। ਕਿਸਾਨ ਲੀਡਰਾਂ ਨੇ ਆਪਣੇ ਲਈ ਲੰਗਰ ਤੋਂ ਭੋਜਨ ਮੰਗਵਾਇਆ ਅਤੇ ਉਹੋ ਕੁਝ ਖਾਧਾ।
ਮੀਟਿੰਗ ਵਿੱਚ ਕਿਸਾਨਾਂ ਨੇ ਇੱਕ ਵਾਰ ਫਿਰ ਖੇਤੀਬਾੜੀ ਕਾਨੂੰਨ ਵਾਪਸ ਲੈਣ ਦੀ ਮੰਗ ਦੁਹਰਾਈ ਹੈ। ਸਰਕਾਰ ਅਤੇ ਕਿਸਾਨਾਂ ਦੀ ਇਸ ਮੀਟਿੰਗ ਦੌਰਾਨ ਇੱਕ ਅਨੌਖਾ ਨਜ਼ਾਰਾ ਵੀ ਵੇਖਣ ਨੂੰ ਮਿਲਿਆ।
ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ‘ਦਿੱਲੀ ਚਲੋ’ ਅੰਦੋਲਨ ਦਾ ਅੱਜ ਅੱਠਵਾਂ ਦਿਨ ਹੈ। ਇਸੇ ਦੌਰਾਨ ਅੱਜ ਵਿਜੀਅਨ ਭਵਨ ਵਿੱਚ ਕਿਸਾਨ ਨੇਤਾਵਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦਾ ਇੱਕ ਹੋਰ ਦੌਰ ਚੱਲ ਰਿਹਾ ਹੈ।