ਇਹ ਨੇ ਸਿਆਸਤ 'ਚ ਨਾਮਣਾ ਖੱਟਣ ਵਾਲੀਆਂ ਮਹਿਲਾ ਲੀਡਰ
ਰਾਜਿੰਦਰ ਕੌਰ ਭੱਠਲ: ਕਾਂਗਰਸ ਲੀਡਰ ਹੈ ਤੇ ਪੰਜਾਬ ਦੀ ਮੁੱਖ ਮੰਤਰੀ ਬਣਨ ਵਾਲੀ ਇਕਲੌਤੀ ਮਹਿਲਾ ਲੀਡਰ ਹੈ।
ਹਰਸਿਮਰਤ ਕੌਰ ਬਾਦਲ: ਅਕਾਲੀ ਦਲ ਦੀ ਸੀਟ ਤੋਂ ਬੀਜੇਪੀ ਸਰਕਾਰ 'ਚ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਪੰਜਾਬ 'ਚ ਸਿਆਸੀ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ 2009 'ਚ ਸਿਆਸੀ ਸਫਰ ਸ਼ੁਰੂ ਕੀਤਾ ਸੀ।
ਪ੍ਰਿਯੰਕਾ ਗਾਂਧੀ: ਕਾਂਗਰਸ ਲੀਡਰ ਪ੍ਰਿਯੰਕਾ ਮੌਜੂਦਾ ਸਮੇਂ ਯੂਪੀ 'ਚ ਪਾਰਟੀ ਦੀ ਜਨਰਲ ਸਕੱਤਰ ਹੈ।
ਸੋਨੀਆ ਗਾਂਧੀ: ਇੰਡੀਅਨ ਨੈਸ਼ਨਲ ਕਾਂਗਰਸ ਦੀ ਅੰਤਰਿਮ ਪ੍ਰਧਾਨ ਹੈ।
ਸੁਸ਼ਮਾ ਸਵਰਾਜ: ਬੀਜੇਪੀ ਲੀਡਰ ਤੇ ਕੇਂਦਰੀ ਵਿਦੇਸ਼ ਮੰਤਰੀ ਰਹੇ। ਸਾਲ 2019 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸੁਸ਼ਮਾ ਸਵਰਾਜ ਚੰਗੇ ਸਿਆਸਤਦਾਨਾਂ 'ਚੋਂ ਇਕ ਸਨ।
ਮਮਤਾ ਬੈਨਰਜੀ ਜੋ ਸਾਲ 2011 'ਚ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬਣੇ ਤੇ ਮੌਜੂਦਾ ਸਮੇਂ ਵੀ ਇਸ ਅਹੁਦੇ 'ਤੇ ਬਿਰਾਜਮਾਨ ਸਨ। ਉਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣਨ ਵਾਲੀ ਪਹਿਲੀ ਮਹਿਲਾ ਹੈ ਜਿਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੀ ਨੀਂਹ ਰੱਖੀ ਸੀ।
ਮਾਇਆਵਤੀ: ਚਾਰ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਬਹੁਜਨ ਸਮਾਜ ਪਾਰਟੀ ਦੀ ਕਮਾਨ ਵੀ ਮਾਇਆਵਤੀ ਦੇ ਹੱਥ ਹੈ।
ਪ੍ਰਣੀਤ ਕੌਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਮੌਜੂਦਾ ਸਮੇਂ ਕਾਂਗਰਸ ਸੰਸਦ ਮੈਂਬਰ ਹੈ। ਪ੍ਰਣੀਤ ਕੌਰ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵਿਦੇਸ਼ ਮਾਮਲਿਆਂ ਦੇ ਮੰਤਰੀ ਵੀ ਰਹਿ ਚੁੱਕੇ ਹਨ।
ਨਿਰਮਲਾ ਸੀਤਾਰਮਨ: ਬੀਜੇਪੀ ਲੀਡਰ ਸੀਤਾਰਮਨ ਮੌਜੂਦਾ ਸਮੇਂ ਦੇਸ਼ ਦੀ ਵਿੱਤ ਮੰਤਰੀ ਹੈ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵੇਲੇ ਉਹ ਦੇਸ਼ ਦੇ ਰੱਖਿਆ ਮੰਤਰੀ ਸਨ।