ਸੁਖਨਾ ਝੀਲ ਦੇ ਖੋਲ੍ਹੇ ਫਲੱਡ ਗੇਟ, ਬਲਟਾਣਾ ਦੀ ਪੁਲਿਸ ਚੌਕੀ ਡੁੱਬੀ
ਇਸ ਤੋਂ ਪਹਿਲਾਂ ਸਾਲ 2018 ਵਿੱਚ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਰਕੇ ਫਲੱਡ ਗੇਟ ਖੋਲ੍ਹੇ ਗਏ ਸਨ। ਉਸ ਤੋਂ ਪਹਿਲਾਂ ਸਾਲ 2008 ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਗੇਟ ਖੋਲ੍ਹੇ ਗਏ ਸਨ।
Download ABP Live App and Watch All Latest Videos
View In Appਦੱਸ ਦਈਏ ਕਿ ਸਾਲ 2019 ਵਿੱਚ ਵੀ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀ ਪਰ ਹੜ੍ਹ ਵਾਲੇ ਗੇਟ ਖੋਲ੍ਹਣ ਦੀ ਲੋੜ ਨਹੀਂ ਪਈ ਸੀ।
ਪ੍ਰਸ਼ਾਸਨ ਅਨੁਸਾਰ 13 ਅਗਸਤ ਨੂੰ ਸੁਖਨਾ ਝੀਲ ਦਾ ਪਾਣੀ 1160 ਫੁੱਟ ਸੀ ਤੇ 17 ਅਗਸਤ ਨੂੰ ਜਲ ਪੱਧਰ 1161 ਫੁੱਟ ਦਰਜ ਕੀਤਾ ਗਿਆ ਸੀ ਜਦਕਿ ਜੁਲਾਈ ਆਖਰ ਵਿੱਚ ਇਹ ਪਾਣੀ 1157 ਫੁੱਟ ਦੇ ਕਰੀਬ ਸੀ।
ਸੁਖਨਾ ਝੀਲ ਦੇ ਨਜ਼ਦੀਕ ਸਥਿਤ ਪਿੰਡ ਕਾਂਸਲ ਤੇ ਸਕੇਤੜੀ ਵਿੱਚੋਂ ਲੰਘਦੀਆ ਚੋਈਆਂ ਦਾ ਬਰਸਾਤੀ ਪਾਣੀ ਸੁਖਨਾ ਝੀਲ ਵਿੱਚ ਡਿੱਗਦਾ ਹੈ। ਇਲਾਕੇ ਵਿੱਚ ਮੀਂਹ ਕਰਕੇ ਸੁਖਨਾ ਝੀਲ ਦਾ ਪਾਣੀ ਵੱਧ ਗਿਆ ਹੈ।
ਦੱਸ ਦਈਏ ਕਿ ਸ਼ਨੀਵਾਰ ਨੂੰ ਝੀਲ ਵਿੱਚ ਪਾਣੀ ਦਾ ਪੱਧਰ 1162 ਫੁੱਟ ਸੀ ਤੇ ਖ਼ਤਰੇ ਦਾ ਨਿਸ਼ਾਨ 1163 ਫੁੱਟ ’ਤੇ ਹੈ। ਚੰਡੀਗੜ੍ਹ ਤੇ ਹਿਮਾਚਲ ਦੀਆਂ ਪਹਾੜੀਆਂ ਵਿੱਚ ਹੋਰ ਮੀਂਹ ਪੈਣੀ ਕਾਰਨ ਸੁਖਨਾ ਝੀਲ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਤੇ ਪ੍ਰਸ਼ਾਸਨ ਨੂੰ ਝੀਲ ਦੇ ਹੜ੍ਹ ਵਾਲੇ ਗੇਟ ਖੋਲ੍ਹਣੇ ਪੈ ਗਏ। ਇਨ੍ਹਾਂ ਫਲੱਡ ਗੇਟਾਂ ਰਾਹੀਂ ਝੀਲ ਦਾ ਪਾਣੀ ਸੁਖਨਾ ਚੋਅ ਵਿੱਚ ਛੱਡਿਆ ਗਿਆ।
ਬਾਰਸ਼ ਕਾਰਨ ਚੰਡੀਗੜ੍ਹ ਦੀ ਸੁਖਨਾ ਝੀਨ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚਣ ਮਗਰੋਂ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਨਾਲ ਬਲਟਾਣਾ ਵਿੱਚ ਪੁਲਿਸ ਚੌਕੀ ਵਿੱਚ ਪਾਣੀ ਭਰ ਗਿਆ। ਪਾਣੀ ਵਿੱਚ ਕਈ ਕਾਰਾਂ ਵੀ ਡੁੱਬ ਗਈਆਂ।
- - - - - - - - - Advertisement - - - - - - - - -