✕
  • ਹੋਮ

Web Series 2021: ਇਸ ਸਾਲ ਓਟੀਟੀ ਪਲੇਟਫਾਰਮ 'ਤੇ ਆ ਰਹੀਆਂ ਇਹ ਵੱਡੀਆਂ ਵੈੱਬ ਸੀਰੀਜ਼, ਵੇਖੋ ਪੂਰੀ ਲਿਸਟ

ਏਬੀਪੀ ਸਾਂਝਾ   |  04 Jan 2021 10:15 AM (IST)
1

ਇਸ ਤੋਂ ਇਲਾਵਾ ਕਰਨ ਸਿੰਘ ਗਰੋਵਰ ਤੇ ਸੁਰਭੀ ਜੋਤੀ ਅਭਿਨੇਤਰੀ ਸੀਰੀਅਲ 'ਕਬੂਲ ਹੈ' ਦਾ ਦੂਜਾ ਸੀਜ਼ਨ ਵੀ ਜੀ5 'ਤੇ ਰਿਲੀਜ਼ ਹੋਵੇਗਾ।

2

ਵਿਨੈ ਨੰਬਰਬੀ ਦੀ ਵੈੱਬ ਸੀਰੀਜ਼ 'ਤੈਸ਼' ਵੀ ਇਸ ਸਾਲ ਰਿਲੀਜ਼ ਹੋਵੇਗੀ।

3

ਵਿਦਿਆ ਬਾਲਨ-ਸਟਾਰਰ ਫਿਲਮ 'ਸ਼ਕੁੰਤਲਾ ਦੇਵੀ' ਦਾ ਇੰਤਜ਼ਾਰ ਵੀ ਇਸ ਸਾਲ ਖ਼ਤਮ ਹੋਣ ਜਾ ਰਿਹਾ ਹੈ।

4

ਜੀ 5 ਓਰੀਜਨਲ 'ਤੇ ਅਮਿਤ ਸਾਧ ਅਭਿਨੀਤ 'ਜ਼ਿੱਦ' 2021 ਵਿਚ ਰਿਲੀਜ਼ ਹੋਣ ਵਾਲੀ ਹੈ।

5

ਨੈੱਟਫਲਿਕਸ 'ਤੇ 'ਬੰਬੇ ਬੇਗਮਜ਼' ਵੀ ਇਸ ਸਾਲ ਰਿਲੀਜ਼ ਹੋਣ ਜਾ ਰਹੀ ਹੈ।

6

ਇਸ ਸਾਲ ਐਮਜ਼ੋਨ ਪ੍ਰਾਈਮ ਵੀਡੀਓ 'ਤੇ 'ਮੁੰਬਈ ਡਾਇਰੀਜ਼ 26/11' ਵੀ ਆ ਰਿਹਾ।

7

'ਅਸੂਰ 2': ਅਦਾਕਾਰ ਅਰਸ਼ਦ ਵਾਰਸੀ 'ਵੂਟ ਸਿਲੈਕਟ' 'ਤੇ ਰਿਲੀਜ਼ ਹੋਣ ਜਾ ਰਹੇ ਸੀਰੀਅਲ 'ਅਸੂਰ 2' 'ਚ ਫੋਰੈਂਸਿਕ ਮਾਹਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਦੇ ਪਹਿਲੇ ਸੀਜ਼ਨ ਮਾਰਚ ਵਿੱਚ ਜਾਰੀ ਹੋਇਆ ਸੀ ਜਿਸ ਬਾਰੇ ਬਹੁਤ ਚਰਚਾ ਹੋਈ ਸੀ।

8

'ਦ ਫੈਮਿਲੀ ਮੈਨ' ਸੀਜ਼ਨ 2: ਮਨੋਜ ਬਾਜਪਾਈ ਦੀ ਇਸ ਵੈੱਬ ਸੀਰੀਜ਼ ਦੇ ਦੂਜੇ ਸੀਜ਼ਨ ਦਾ ਇੰਤਜ਼ਾਰ ਫੈਨਸ ਬੇਸਬਰੀ ਨਾਲ ਕਰ ਰਹੇ ਹਨ। ਦੱਸ ਦਈਏ ਕਿ ਇਹ ਸੀਰੀਜ਼ 12 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਜ਼ਨ ਵਿੱਚ ਵਾਜਪਾਈ ਖੁਫੀਆ ਅਧਿਕਾਰੀ ਸ਼੍ਰੀਕਾਂਤ ਤਿਵਾੜੀ ਤੇ ਸ਼ਰੀਬ ਹਾਸ਼ਮੀ, ਜੇਕੇ ਤਲਪਦੇ ਦੀ ਭੂਮਿਕਾ ਵਿੱਚ ਇੱਕ ਵੱਡੇ ਤੇ ਮਾਰੂ ਮਿਸ਼ਨ ਨੂੰ ਅੰਜਾਮ ਦਿੰਦੇ ਹੋਏ ਦਿਖਾਈ ਦੇਣਗੇ। ਸੀਰੀਅਲ ਦਾ ਨਿਰਦੇਸ਼ਨ ਰਾਜੂ ਨਿਦੀਮੋਰੂ ਅਤੇ ਕ੍ਰਿਸ਼ਨ ਡੀਕੇ ਨੇ ਕੀਤਾ ਹੈ। ਇਸ ਦੇ ਜ਼ਰੀਏ ਸਾਊਥ ਇੰਡੀਅਨ ਫਿਲਮਾਂ ਦੇ ਸਟਾਰ ਸਮੈਂਟ ਅਕਿਨੇਨੀ ਡਿਜੀਟਲ ਸਕ੍ਰੀਨ 'ਤੇ ਡੈਬਿਊ ਕਰਨਗੇ।

9

'ਤਾਂਡਵ': ਸੈਫ ਅਲੀ ਖ਼ਾਨ ਕਾਰਨ ਚਰਚਾ ਵਿੱਚ ਆਏ ਰਾਜਨੀਤਕ ਡਰਾਮੇ ਨਾਲ ਭਰੇ ਵੈੱਬ ਸੀਰੀਅਲ 'ਤਾਂਡਵ' ਵਿੱਚ ਦਰਸ਼ਕਾਂ ਨੂੰ ਸੱਤਾ ਦੇ ਗਲਿਆਰੇ ਦੀ ਹਲਚਲ ਤੇ ਇਸ ਨੂੰ ਹਾਸਲ ਕਰਨ ਲਈ ਕੁਝ ਵੀ ਕਰਨ ਦੀ ਤਾਕੀਦ ਨਾਲ ਰੂਬਰੂ ਕਰਾਏਗਾ। ਨੌਂ ਐਪੀਸੋਡਾਂ ਦੇ ਇਸ ਸੀਰੀਅਲ ਦੇ ਜ਼ਰੀਏ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਤੇ ਐਕਟਰਸ ਡਿੰਪਲ ਕਪਾੜੀਆ ਡਿਜੀਟਲ ਸਕ੍ਰੀਨ 'ਤੇ ਡੈਬਿਊ ਕਰਨਗੇ। ਇਹ ਸੀਰੀਅਲ 15 ਜਨਵਰੀ ਨੂੰ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਕੀਤੀ ਜਾਵੇਗੀ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • Web Series 2021: ਇਸ ਸਾਲ ਓਟੀਟੀ ਪਲੇਟਫਾਰਮ 'ਤੇ ਆ ਰਹੀਆਂ ਇਹ ਵੱਡੀਆਂ ਵੈੱਬ ਸੀਰੀਜ਼, ਵੇਖੋ ਪੂਰੀ ਲਿਸਟ
About us | Advertisement| Privacy policy
© Copyright@2025.ABP Network Private Limited. All rights reserved.