ਬੱਚਨ ਪਰਿਵਾਰ ਦੀ ਨੂੰਹ ਤੋਂ ਲੈ ਕੇ ਪਟੌਦੀ ਖਾਨ ਦੀ ਧੀ ਤੱਕ, ਕਿਸੇ ਨੇ 10 ਤਾਂ ਕਿਸੇ ਨੇ 13 ਸਾਲ ਛੋਟੇ ਮਰਦ ਨਾਲ ਕਰਵਾਇਆ ਵਿਆਹ
ਸ਼ਿਲਪਾ ਸ਼ੈਟੀ ਰਾਜ ਕੁੰਦਰਾ ਨਾਲੋਂ ਸਿਰਫ 3 ਮਹੀਨੇ ਵੱਡੀ ਹੈ। ਨਵੰਬਰ 2009 ਵਿੱਚ ਦੋਹਾਂ ਨੇ ਇੱਕ ਦੂਜੇ ਨਾਲ ਵਿਆਹ ਕਰਵਾ ਲਿਆ।
Download ABP Live App and Watch All Latest Videos
View In Appਅਦਾਕਾਰਾ ਸੋਹਾ ਅਲੀ ਖਾਨ ਨੇ ਕੁਨਾਲ ਖੇਮੂ ਨਾਲ ਵਿਆਹ ਕੀਤਾ, ਜੋ ਉਸ ਤੋਂ 4 ਸਾਲ ਛੋਟਾ ਹੈ।
ਡਾਇਰੈਕਟਰ ਤੇ ਕੋਰੀਓਗ੍ਰਾਫਰ ਫਰਾਹ ਆਪਣੇ ਪਤੀ ਸ਼ਰੀਸ਼ ਤੋਂ 8 ਸਾਲ ਵੱਡੀ ਹੈ।
ਬੀਤੇ ਸਮੇਂ ਦੀ ਮਸ਼ਹੂਰ ਨਾਇਕਾ ਨਰਗਿਸ ਆਪਣੇ ਸੁਪਰਸਟਾਰ ਪਤੀ ਸੁਨੀਲ ਤੋਂ ਇੱਕ ਸਾਲ ਵੱਡੀ ਸੀ।
ਬਿਪਾਸ਼ਾ ਬਾਸੁ ਨੇ ਆਪਣੇ ਤੋਂ 3 ਸਾਲ ਛੋਟੇ ਕਰਨ ਗਰੋਵਰ ਨਾਲ ਵਿਆਹ ਕਰਵਾਇਆ ਸੀ।
ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਆਪਣੇ ਅਮਰੀਕੀ ਬੁਆਏਫ੍ਰੈਂਡ ਜੀਨ ਗੁਡਐਨਫ ਨਾਲ ਲਾਸ ਏਂਜਲਸ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਵਾਇਆ ਸੀ ਜੋ ਉਸ ਤੋਂ 3 ਸਾਲ ਛੋਟੇ ਹਨ।
ਮਸ਼ਹੂਰ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ 10 ਸਾਲ ਵੱਡੀ ਹੋਣ ਦੇ ਬਾਵਜੂਦ ਕਸ਼ਮੀਰੀ ਕਾਰੋਬਾਰੀ ਮੋਹਸਿਨ ਨਾਲ ਵਿਆਹ ਕਰਵਾਇਆ।
ਐਸ਼ਵਰਿਆ ਰਾਏ ਨੇ ਬਾਲੀਵੁੱਡ ਸੁਪਰਸਟਾਰ ਦੇ ਬੇਟੇ ਅਭਿਸ਼ੇਕ ਨਾਲ ਵਿਆਹ ਕਰਵਾਇਆ, ਜੋ ਉਸ ਤੋਂ 3 ਸਾਲ ਛੋਟਾ ਹੈ।
ਪ੍ਰਿਯੰਕਾ ਚੋਪੜਾ ਆਪਣੇ ਪਤੀ ਤੇ ਪੌਪ ਗਾਇਕਾ ਨਿੱਕ ਜੋਨਸ ਤੋਂ 10 ਸਾਲ ਵੱਡੀ ਹੈ।
ਅਭਿਨੇਤਰੀ ਗੌਹਰ ਖਾਨ ਜਲਦ ਹੀ ਜ਼ੈੱਦ ਦਰਬਾਰ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਦੋਵਾਂ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਗੌਹਰ ਆਪਣੇ ਹੋਣ ਵਾਲੇ ਪਤੀ ਜੈਦ ਤੋਂ 11 ਸਾਲ ਵੱਡੀ ਹੈ।
ਫਿਲਮ ਇੰਡਸਟਰੀ ਦੀ ਚਕਾਚੌਂਦ ਵਿੱਚ ਕਿਸੇ ਵੀ ਸਮਾਜਿਕ ਪੈਮਾਨੇ ਦੀ ਪਾਲਣਾ ਨਹੀਂ ਕੀਤੀ ਜਾਂਦੀ। ਬਹੁਤ ਸਾਰੀਆਂ ਅਭਿਨੇਤਰੀਆਂ ਟੈਬੂ ਤੋੜਨ ਲਈ ਜਾਣੀਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਸਾਰੇ ਸਮਾਜਿਕ ਤਾਣੇ-ਬਾਣਿਆਂ ਨੂੰ ਪਛਾੜਦਿਆਂ, ਆਪਣੀ ਉਮਰ ਤੋਂ ਕਈ ਸਾਲ ਛੋਟੇ ਮਰਦਾਂ ਨਾਲ ਨਾ ਸਿਰਫ ਦਿਲ ਲਾਇਆ, ਬਲਕਿ ਵਿਆਹ ਕਰਵਾ ਕੇ ਉਨ੍ਹਾਂ ਦੇ ਰਿਸ਼ਤੇ ਨੂੰ ਇੱਕ ਨਾਮ ਤੇ ਮੰਜ਼ਿਲ ਵੀ ਦਿੱਤੀ।
- - - - - - - - - Advertisement - - - - - - - - -