ਪੜਚੋਲ ਕਰੋ
ਟੂਰਿਸਟ ਵੀਜ਼ਾ ਨਾ ਮਿਲਣ 'ਤੇ ਇਦਾਂ ਭਾਰਤ ਆਉਂਦੇ ਸੀ ਚੀਨੀ, 5 ਸਾਲਾਂ ਬਾਅਦ ਮਿਲੀ ਰਾਹਤ
India Resume Chinese Citizen Tourist Visa: ਭਾਰਤ ਪੰਜ ਸਾਲਾਂ ਬਾਅਦ ਚੀਨੀ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਦੁਬਾਰਾ ਸ਼ੁਰੂ ਕਰ ਰਿਹਾ ਹੈ। ਆਓ ਜਾਣਦੇ ਹਾਂ ਕਿ ਜਦੋਂ ਇਹ ਵੀਜ਼ਾ ਸਸਪੈਂਡ ਸੀ ਤਾਂ ਕਿਹੜੇ ਵੀਜ਼ੇ ਰਾਹੀਂ ਲੋਕ ਭਾਰਤ ਆਉਂਦੇ ਸਨ।
India & China
1/6

ਚੀਨ ਵਿੱਚ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ 'ਤੇ ਇਹ ਅਪਡੇਟ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਦੂਤਾਵਾਸ ਨੇ ਵੀਜ਼ਾ ਅਰਜ਼ੀ ਪ੍ਰਕਿਰਿਆ ਵੀ ਸਾਂਝੀ ਕੀਤੀ ਹੈ। ਇਨ੍ਹਾਂ ਸਟੈਪਸ ਨੂੰ ਭਾਰਤ-ਚੀਨ ਸਬੰਧਾਂ ਵਿੱਚ ਇੱਕ ਨਰਮੀ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
2/6

ਟੂਰਿਸਟ ਵੀਜ਼ਾ ਮੁਅੱਤਲ ਹੋਣ ਤੋਂ ਬਾਅਦ, ਚੀਨੀ ਨਾਗਰਿਕਾਂ ਨੂੰ ਭਾਰਤ ਵਿੱਚ ਆਉਣ ਬਾਕੀ ਵੀਜ਼ੇ, ਜਿਵੇਂ ਕਿ ਬਿਜ਼ਨਸ ਵੀਜ਼ਾ, ਵਰਕ ਵੀਜ਼ਾ ਜਾਂ ਹੋਰ ਸਪੈਸ਼ਲ ਵੀਜ਼ਾ ਲੈਣਾ ਪੈਂਦਾ ਸੀ।
3/6

2020 ਵਿੱਚ, ਗਲਵਾਨ ਘਾਟੀ ਟਕਰਾਅ ਅਤੇ ਕੋਵਿਡ-19 ਮਹਾਂਮਾਰੀ ਦੇ ਕਾਰਨ ਚੀਨੀ ਨਾਗਰਿਕਾਂ ਲਈ ਹਰ ਤਰ੍ਹਾਂ ਦੇ ਸੈਲਾਨੀ ਵੀਜ਼ੇ ਮੁਅੱਤਲ ਕਰ ਦਿੱਤੇ ਗਏ ਸਨ।
4/6

ਇਸ ਤੋਂ ਬਾਅਦ, ਚੀਨੀ ਨਾਗਰਿਕਾਂ ਨੂੰ ਭਾਰਤ ਵਿੱਚ ਆਉਣ ਲਈ ਦੂਜੇ ਵੀਜ਼ਿਆਂ 'ਤੇ ਨਿਰਭਰ ਹੋਣਾ ਪੈਂਦਾ ਸੀ। ਹਾਲਾਂਕਿ, ਹੁਣ ਪੰਜ ਸਾਲਾਂ ਬਾਅਦ, ਭਾਰਤ ਸਰਕਾਰ ਚੀਨੀ ਨਾਗਰਿਕਾਂ ਲਈ ਸੈਲਾਨੀ ਵੀਜ਼ੇ ਦੁਬਾਰਾ ਸ਼ੁਰੂ ਕਰ ਰਹੀ ਹੈ।
5/6

ਚੀਨੀ ਸੈਲਾਨੀ ਭਾਰਤ ਆਉਣ ਲਈ ਟੂਰਿਸਟ ਵੀਜ਼ਾ ਸਸਪੈਂਡ ਹੋਣ ਤੋਂ ਬਾਅਦ ਬਿਜ਼ਨਸ ਵੀਜ਼ਾ ਲੈਂਦੇ ਸੀ। ਇਹ ਵੀਜ਼ਾ ਉਨ੍ਹਾਂ ਨਾਗਰਿਕਾਂ ਲਈ ਹੈ ਜੋ ਕਾਰੋਬਾਰ ਜਾਂ ਵਪਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਸਨ। ਇਸ ਤੋਂ ਇਲਾਵਾ, ਜਿਹੜੇ ਚੀਨੀ ਨਾਗਰਿਕ ਭਾਰਤ ਵਿੱਚ ਕੁਝ ਕੰਮ ਕਰਦੇ ਹਨ ਜਾਂ ਕਰਦੇ ਸਨ, ਉਹ ਵੀ ਵਰਕ ਵੀਜ਼ਾ 'ਤੇ ਭਾਰਤ ਆਉਂਦੇ ਹਨ।
6/6

ਇਸ ਤੋਂ ਇਲਾਵਾ, ਕੁਝ ਸਪੈਸ਼ਲ ਵੀਜ਼ੇ ਵੀ ਹੁੰਦੇ ਹਨ, ਜਿਵੇਂ ਕਿ ਸਟੂਡੈਂਟ ਵੀਜ਼ਾ, ਰਿਸਰਚ ਵੀਜ਼ਾ ਜਾਂ ਕਿਸੇ ਹੋਰ ਕੰਮ ਲਈ ਵੀ ਵੀਜ਼ਾ ਮਿਲਦਾ ਹੈ।
Published at : 23 Jul 2025 07:07 PM (IST)
View More
Advertisement
Advertisement





















