ਗਿੱਲ ਨੂੰ ਭਾਰਤ-ਆਸਟ੍ਰੇਲੀਆ ਦਰਮਿਆਨ ਦੂਜੇ ਟੈਸਟ ਮੈ ਮਿਲ ਸਕਦਾ ਮੌਕਾ, ਨੈੱਟ ਵਿਚ ਕੀਤੀ ਖੂਬ ਪ੍ਰੈਕਟਿਸ, ਵੇਖੋ ਤਸਵੀਰਾਂ
ਲੋਕੇਸ਼ ਰਾਹੁਲ ਨੇ 19 ਮੈਚਾਂ ਵਿਚ ਪਹਿਲੇ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ 1289 ਦੌੜਾਂ ਬਣਾਈਆਂ ਹਨ, ਜਿਸ ਵਿਚ ਤਿੰਨ ਸੈਂਕੜੇ ਸ਼ਾਮਲ ਹਨ। ਉਸ ਨੇ 16 ਮੈਚਾਂ ਵਿਚ ਦੂਜੇ ਨੰਬਰ 'ਤੇ ਦੋ ਸੈਂਕੜੇ ਲਗਾ ਕੇ 629 ਦੌੜਾਂ ਬਣਾਈਆਂ ਹਨ, ਜਦਕਿ ਤੀਜੇ ਨੰਬਰ 'ਤੇ ਚਾਰ ਮੈਚ ਖੇਡੇ ਹਨ ਅਤੇ ਛੇਵੇਂ ਨੰਬਰ 'ਤੇ ਇੱਕ ਵਾਰ ਬੱਲੇਬਾਜ਼ੀ ਕੀਤੀ ਹੈ।
Download ABP Live App and Watch All Latest Videos
View In Appਵੀਡੀਓ 'ਚ ਸ਼ੁਬਮਨ ਗਿੱਲ ਅਤੇ ਮਯੰਕ ਅਗਰਵਾਲ ਨੇਟਸ 'ਚ ਸ਼ਾਟ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਇਸ 'ਚ ਸ਼ੁਬਮਨ ਗਿੱਲ ਨੂੰ ਵੀ ਟੈਗ ਕੀਤਾ ਹੈ।
ਜੇ ਸ਼ੁਭਮਨ ਗਿੱਲ ਸਲਾਮੀ ਬੱਲੇਬਾਜ਼ੀ ਲਈ ਆਉਂਦਾ ਹੈ ਤਾਂ ਸਾਫ਼ ਹੈ ਕਿ ਲੋਕੇਸ਼ ਰਾਹੁਲ ਨੂੰ ਚੌਥੇ ਨੰਬਰ ਯਾਨੀ ਵਿਰਾਟ ਕੋਹਲੀ ਦੀ ਥਾਂ ਉਤਾਰਿਆ ਜਾਵੇਗਾ। ਲੋਕੇਸ਼ ਰਾਹੁਲ ਨੇ 36 ਟੈਸਟ ਮੈਚ ਖੇਡੇ ਹਨ ਪਰ ਉਨ੍ਹਾਂ ਨੇ ਆਪਣੇ ਕਰੀਅਰ ਵਿਚ ਕਦੇ ਵੀ ਲਾਲ ਗੇਂਦ 'ਤੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਨਹੀਂ ਕੀਤੀ।
ਉਮੀਦ ਕੀਤੀ ਜਾ ਰਹੀ ਹੈ ਕਿ ਦੂਜੇ ਟੈਸਟ ਵਿੱਚ ਸ਼ੁਭਮਨ ਗਿੱਲ ਅਤੇ ਮਯੰਕ ਅਗਰਵਾਲ ਦੇ ਨਾਲ ਬੱਲੇਬਾਜ਼ੀ ਲਈ ਉਤਰੇਗੀ। ਜੇ ਸ਼ੁਭਮਨ ਗਿੱਲ ਖੇਡਦਾ ਹੈ ਤਾਂ ਇਹ ਉਸਦਾ ਟੈਸਟ ਡੈਬਿਊ ਹੋਵੇਗਾ। ਲਿਸਟ ਏ ਦੇ ਸ਼ੁਭਮਗ ਗਿੱਲ ਦੇ ਰਿਕਾਰਡ ਨੂੰ ਵੇਖਦੇ ਹੋਏ ਉਸਨੇ 48 ਮੈਚਾਂ ਵਿਚ 45.35 ਦੀ ਔਸਤ ਨਾਲ 2313 ਦੌੜਾਂ ਬਣਾਈਆਂ ਹਨ, ਜਿਸ ਵਿਚ 6 ਸੈਂਕੜੇ ਅਤੇ 11 ਅਰਧ ਸੈਂਕੜੇ ਸ਼ਾਮਲ ਹਨ।
ਟੀਮ ਇੰਡੀਆ ਦੇ ਮਿਡਲ ਆਰਡਰ ਕੀ ਹੋਣ ਵਾਲਾ ਹੈ ਇਹ ਫੈਸਲਾ ਨਹੀਂ ਕੀਤਾ ਗਿਆ ਹੈ ਪਰ ਸ਼ੁਰੂਆਤੀ ਜੋੜੀ ਸਾਹਮਣੇ ਆਈ ਹੈ। ਬੀਸੀਸੀਆਈ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਪਾਇਆਂ ਹਨ।
ਟੀਮ ਇੰਡੀਆ ਮੈਲਬੌਰਨ ਦੇ ਇਤਿਹਾਸਕ ਮੈਦਾਨ 'ਤੇ ਅਭਿਆਸ ਸੈਸ਼ਨ 'ਚ ਆਈ, ਜਿੱਥੇ ਪਹਿਲੀ ਟੀਮ ਦੀ ਬੈਠਕ ਕੀਤੀ ਗਈ ਸੀ ਅਤੇ ਦੂਜੇ ਟੈਸਟ ਦੀ ਰਣਨੀਤੀ ਬਣਾਈ ਗਈ ਸੀ। ਪਹਿਲੇ ਟੈਸਟ ਤੋਂ ਬਾਅਦ ਵਿਰਾਟ ਕੋਹਲੀ ਹੁਣ ਭਾਰਤ ਲਈ ਰਵਾਨਾ ਹੋ ਗਏ ਹਨ ਜਦਕਿ ਅਜਿੰਕਿਆ ਰਹਾਣੇ ਕਪਤਾਨ ਬਣਨ ਜਾ ਰਹੇ ਹਨ।
ਟੀਮ ਇੰਡੀਆ ਦੇ ਸ਼ੁਰੂਆਤੀ ਬੱਲੇਬਾਜ਼ ਐਡੀਲੇਡ ਟੈਸਟ ਵਿਚ ਖ਼ਾਸਕਰ ਪ੍ਰਿਥਵੀ ਸ਼ਾਅ ਨੇ ਕੁਝ ਸ਼ਾਨਦਾਰ ਪ੍ਰਦਰਸ਼ਨ ਨਹੀਂ ਕੀਤਾ ਸੀ। ਸ਼ਾਅ ਦੇ ਪ੍ਰਦਰਸ਼ਨ ਲਈ ਉਸ ਨੂੰ ਖੂਬ ਅਲੋਚਨਾ ਦਾ ਸਾਹਮਣਾ ਵੀ ਕਰਨਾ ਪੀਆ ਸੀ।
ਟੀਮ ਇੰਡੀਆ ਦਾ ਅਗਲਾ ਟੈਸਟ ਮੈਲਬੌਰਨ ਵਿੱਚ ਹੋਣ ਜਾ ਰਿਹਾ ਹੈ, ਜਿਸਦੇ ਲਈ ਟੀਮ ਇੰਡੀਆ ਨੇ ਵੱਡਾ ਇਸ਼ਾਰਾ ਕੀਤਾ ਹੈ ਕਿ ਉਹ ਦੂਜੇ ਟੈਸਟ ਮੈਚ ਵਿੱਚ ਕਿਸ ਓਪਨਿੰਗ ਜੋੜੀਨੂੰ ਮੈਦਾਨ 'ਚ ਉਤਰੇਗੀ।
- - - - - - - - - Advertisement - - - - - - - - -