Most searched movies: ਸੁਸ਼ਾਂਤ ਦੀ 'ਦਿਲ ਬੇਚਾਰਾ' ਤੋਂ ਲੈ ਕੇ ਜਾਨਹਵੀ ਦੀ 'ਗੁੰਜਨ' ਤੱਕ ਇਹ ਫਿਲਮਾਂ ਗੂਗਲ 'ਤੇ ਰਹੀਆਂ ਹਾਵੀ
5. Gunjan Saxena: The Kargil Girl: ਇਸ ਲਿਸਟ 'ਚ 5ਵੇਂ ਸਥਾਨ 'ਤੇ ਜਾਨਹਵੀ ਕਪੂਰ ਦੀ ਗੁੰਜਨ ਸਕਸੈਨਾ: ਕਾਰਗਿਲ ਗਰਲ ਰਹੀ। ਸ਼ਰਨ ਸ਼ਰਮਾ ਦੀ 'ਗੁੰਜਨ ਸਕਸੈਨਾ: ਦ ਕਾਰਗਿਲ ਗਰਲ' ਅਸਲ ਜ਼ਿੰਦਗੀ 'ਤੇ ਅਧਾਰਤ ਹੈ। ਇਹ ਫਿਲਮ ਆਈਜੇਐਫ ਦੀ ਮਹਿਲਾ ਪਾਇਲਟ ਗੁੰਜਨ ਸਕਸੈਨਾ ਦੀ ਕਹਾਣੀ ਹੈ। ਜਾਹਨਵੀ ਕਪੂਰ ਨੇ ਇਸ ਬਾਇਓਪਿਕ ਵਿਚ ਗੰਜਨ ਦੀ ਭੂਮਿਕਾ ਨਿਭਾਈ। ਇੱਕ ਪਾਸੇ ਜਿੱਥੇ ਲੋਕਾਂ ਨੇ ਫਿਲਮ ਨੂੰ ਪਸੰਦ ਕੀਤਾ ਉੱਥੇ ਹੀ ਫਿਲਮ ਨੂੰ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ। ਇਹ ਫਿਲਮ ਭਤੀਜਾਵਾਦ ਦੀ ਚਰਚਾ ਦਾ ਹਿੱਸਾ ਵੀ ਰਹੀ ਸੀ। ਫਿਲਮ ਵਿੱਚ ਜਾਹਨਵੀ ਕਪੂਰ, ਪੰਕਜ ਤ੍ਰਿਪਾਠੀ ਅਤੇ ਅੰਗਦ ਬੇਦੀ ਮੁੱਖ ਭੂਮਿਕਾਵਾਂ ਵਿੱਚ ਹਨ।
Download ABP Live App and Watch All Latest Videos
View In App4. Shakuntala Devi: ਸ਼ਕੁੰਤਲਾ ਦੇਵੀ ਵਿਦਿਆ ਬਾਲਨ ਅਭਿਨੇਤਰੀ ਚੌਥੇ ਸਥਾਨ 'ਤੇ ਹੈ। ਅਨੂ ਮੈਨਨ ਦੁਆਰਾ ਨਿਰਦੇਸ਼ਤ ਅਤੇ ਸੋਨੀ ਪਿਕਚਰਸ ਨਾਰਕਵਰਕ ਪ੍ਰੋਡਕਸ਼ਨਜ਼ ਅਤੇ ਵਿਕਰਮ ਮਲਹੋਤਰਾ ਵਲੋਂ ਨਿਰਮਿਤ, ਬਾਈਓਪਿਕ 31 ਜੁਲਾਈ ਤੋਂ ਸਟ੍ਰੀਮਿੰਗ ਸਰਵਿਸ 'ਤੇ ਰਿਲੀਜ਼ ਕੀਤੀ ਗਈ। 'ਸ਼ਕੁੰਤਲਾ ਦੇਵੀ' 'ਚ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਅਭਿਨੇਤਰੀ ਵਿਦਿਆ ਬਾਲਨ ਮੁੱਖ ਕਿਰਦਾਰ ਨਿਭਾਈ। ਉਸ ਨੇ ਇੱਕ ਇੰਡੀਅਨ ਗਣਿਤ ਦੀ ਪ੍ਰਤਿਭਾ ਦੀ ਭੂਮਿਕਾ ਨਿਭਾਈ, ਜਿਸ ਨੂੰ ਵਿਸ਼ਵਵਿਆਪੀ ਤੌਰ 'ਤੇ 'ਮਨੁੱਖੀ ਕੰਪਿਊਟਰ' ਵਜੋਂ ਜਾਣਿਆ ਜਾਂਦਾ ਹੈ।
3. Tanhaji: The Unsung Warrior: ਤੀਜੇ ਸਥਾਨ 'ਤੇ ਅਜੇ ਦੇਵਗਨ ਦੀ ਤਨਹਾਜੀ: ਅਨਸੰਗ ਵਾਰੀਅਰ ਰਹੀ। ਤਾਨਾਜੀ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਟਵਿੱਟਰ 'ਤੇ ਇਸ ਫਿਲਮ ਦੀ ਕਾਫ਼ੀ ਚਰਚਾ ਹੋਈ ਸੀ। ਫਿਲਮ ਵਿੱਚ ਅਜੈ ਦੇਵਗਨ, ਕਾਜੋਲ, ਸੈਫ ਅਲੀ ਖ਼ਾਨ ਅਤੇ ਸ਼ਰਦ ਕੇਲਕਰ ਨੇ ਅਭਿਨੈ ਕੀਤਾ ਸੀ। ਫਿਲਮ ਸ਼ਿਵਾਜੀ ਦੇ ਸੱਜੇ ਹੱਥ ਤਾਨਾਜੀ ਦੀ ਕਹਾਣੀ ਹੈ। ਫਿਲਮ ਵਿਚ ਸੈਫ ਅਲੀ ਖ਼ਾਨ ਨੇ ਨੈਗਟਿਵ ਭੂਮਿਕਾ ਨਿਭਾਈ। ਇਸ ਫਿਲਮ ਦੀ ਪ੍ਰਮੋਸ਼ਨ ਦੌਰਾਨ ਸੈਫ ਨੇ 'ਭਾਰਤ' ਬਾਰੇ ਵਿਵਾਦਪੂਰਨ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਸੈਫ ਨੂੰ ਕਾਫੀ ਟ੍ਰੋਲ ਕੀਤਾ ਗਿਆ। 2020 ਵਿਚ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ।
2. Soorarai Pottru: ਇਸ ਤੋਂ ਬਾਅਦ ਫਿਲਮ ਦੂਜੇ ਨੰਬਰ 'ਤੇ ਸੁਰਰਾਇ ਪੱਟੂ ਰਹੀ। ਇਸ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਹੋਣ ਦੇ ਨਾਲ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਹੁੰਗਾਰਾ ਮਿਲਿਆ ਸੀ। ਸੂਰਿਆ ਅਤੇ ਅਪਰਣਾ ਸਟਾਰਰ ਇਸ ਤਾਮਿਲ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਨੇ ਇਸ ਨੂੰ ਥੀਏਟਰ ਦੀ ਬਜਾਏ ਐਮਜ਼ੋਨ ਪ੍ਰਾਈਮ ਵੀਡੀਓ 'ਤੇ 12 ਨਵੰਬਰ ਨੂੰ ਰਿਲੀਜ਼ ਕੀਤਾ। ਇਸ ਫਿਲਮ ਵਿੱਚ ਅਦਾਕਾਰ ਪਰੇਸ਼ ਰਾਵਲ ਵੀ ਸੂਰਿਆ ਸ਼ਿਵਕੁਮਾਰ ਦੇ ਨਾਲ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੇ। ਮੁੱਖ ਭੂਮਿਕਾ 'ਚ ਸੂਰਿਆ ਅਤੇ ਅਭਿਨੇਤਰੀ ਅਪਰਨਾ ਨਾਜ਼ਰ ਆਈ।
1. Dil Bechara: ਟਾਪ 5 ਲਿਸਟ ਦੀ ਗੱਲ ਕਰੀਏ ਤਾਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ਦਿਲ ਬੇਚਾਰਾ ਸਭ ਤੋਂ ਵੱਧ ਚਰਚਾ 'ਚ ਰਹੀ ਤੇ ਇਸ ਨੂੰ ਗੂਗਲ 'ਤੇ ਵੀ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਇਹ ਉਸ ਦੀ ਆਖਰੀ ਰਿਲੀਜ਼ ਫਿਲਮ ਸੀ। ਅਦਾਕਾਰ ਨੇ ਅਚਾਨਕ 14 ਜੂਨ ਨੂੰ ਮੁੰਬਈ ਸਥਿਤ ਇੱਕ ਅਪਾਰਟਮੈਂਟ ਵਿਚ ਆਤਮ ਹੱਤਿਆ ਕਰ ਲਈ ਸੀ। ਉਸ ਦੀ ਫਿਲਮ ਨੇ ਓਟੀਟੀ ਪਲੇਟਫਾਰਮ 'ਤੇ ਦਰਸ਼ਕਾਂ ਦੇ ਰਿਕਾਰਡ ਸਥਾਪਤ ਕੀਤੇ। ਸੁਸ਼ਾਂਤ ਤੋਂ ਇਲਾਵਾ ਫਿਲਮ 'ਚ ਸੰਜਨਾ ਸੰਘੀ ਨੇ ਕੰਮ ਕੀਤਾ ਸੀ।
- - - - - - - - - Advertisement - - - - - - - - -