Diljit Dosanjh Birthday: ਕੀ ਤੁਸੀਂ ਜਾਣਦੇ ਹੋ ਦੋਸਾਂਝਾਵਾਲੇ ਦਿਲਜੀਤ ਦੀ ਪਤਨੀ ਬਾਰੇ, ਜਾਣੋ ਉਸ ਬਾਰੇ ਕੁਝ ਖਾਸ
ਇਸ ਤੋਂ ਬਾਅਦ ਉਸਨੇ ਹਿੰਦੀ ਫਿਲਮਾਂ ਵਿੱਚ ਵੀ ਐਂਟਰੀ ਕੀਤੀ। ਦਿਲਜੀਤ ਪਹਿਲੀ ਵਾਰ 'ਉੜਦਾ ਪੰਜਾਬ' ਫਿਲਮ ਵਿੱਚ ਕਰੀਨਾ ਕਪੂਰ ਦੇ ਨਾਲ ਨਜ਼ਰ ਆਏ ਸੀ।
ਦਿਲਜੀਤ ਨੂੰ ਉਸਦੇ ਪ੍ਰਸ਼ੰਸਕਾਂ ਨੇ 'ਅਰਬਨ ਪੇਂਡੂ' ਦਾ ਨਾਂ ਦਿੱਤਾ ਹੈ। ਇਸ ਤੋਂ ਇਲਾਵਾ ਵੀ ਦਿਲਜੀਤ ਨੂੰ ਉਸ ਦੇ ਫੈਨਸ ਕਈ ਨਾਂਵਾਂ ਨਾਲ ਬੁਲਾਉਂਦੇ ਹਨ।
ਦਿਲਜੀਤ ਬਚਪਨ ਤੋਂ ਹੀ ਗਾਉਣ ਦਾ ਸ਼ੌਕੀਨ ਸੀ ਤੇ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੀਰਤਨ ਕਰਦਾ ਸੀ। ਹੌਲੀ-ਹੌਲੀ ਦਿਲਜੀਤ ਦੀ ਪ੍ਰਤਿਭਾ ਨੂੰ ਪਛਾਣਿਆ ਗਿਆ ਤੇ ਉਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ ਕੀਤੀ।
ਬਾਲੀਵੁੱਡ ਵਿੱਚ ਦਿਲਜੀਤ ਨੇ ਉੜਦਾ ਪੰਜਾਬ, ਫਿਲੌਰੀ ਤੇ ਵੈਲਕਮ ਟੂ ਨਿਊ ਯਾਰਕ, ਸੂਰਮਾ, ਗੁੱਡ ਨਿਊਜ਼ ਵਰਗੀਆਂ ਫਿਲਮਾਂ ਕੀਤੀਆਂ ਹਨ। ਦਿਲਜੀਤ ਬਹੁਤ ਹੀ ਆਲੀਸ਼ਾਨ ਜ਼ਿੰਦਗੀ ਜਿਉਂਦਾ ਹੈ। ਉਨ੍ਹਾਂ ਦਾ ਆਪਣਾ ਜੈੱਟ ਵੀ ਹੈ ਜਿਸ ਦੀਆਂ ਤਸਵੀਰਾਂ ਉਸਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸੀ।
ਕੁਝ ਰਿਪੋਰਟਾਂ ਅਨੁਸਾਰ ਸੰਦੀਪ ਕੌਰ ਅਮਰੀਕੀ ਰਹਿੰਦੀ ਹੈ। ਦੋਵਾਂ ਦਾ ਰਿਸ਼ਤਾ ਚੰਗਾ ਨਹੀਂ ਹੈ। ਹਾਲਾਂਕਿ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ।
ਭਾਰਤੀ ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਉਸ ਦਾ ਇੱਕ ਬੱਚਾ ਵੀ ਹੈ। ਹਾਲਾਂਕਿ, ਕਿਹਾ ਜਾਂਦਾ ਹੈ ਕਿ ਉਹ ਆਪਣੀ ਵਿਆਹੁਤਾ ਜ਼ਿੰਦਗੀ ਬਾਰੇ ਬਹੁਤ ਘੱਟ ਗੱਲਾਂ ਕਰਦੇ ਹਨ। ਇੱਥੋਂ ਤਕ ਕਿ ਉਸ ਦੇ ਸੋਸ਼ਲ ਮੀਡੀਆ 'ਤੇ ਉਸ ਦੀ ਪਤਨੀ ਦੀਆਂ ਤਸਵੀਰਾਂ ਵੀ ਮੌਜੂਦ ਨਹੀਂ ਹਨ।
ਦਿਲਜੀਤ ਨੇ ਆਪਣੇ ਬਿਆਨਾਂ ਤੇ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ। ਅਸਲ ਜ਼ਿੰਦਗੀ 'ਚ ਸਿੰਗਲ ਨਹੀਂ। ਉਹ ਵਿਆਹੇ ਹੋਏ ਹਨ। ਦੱਸ ਦਈਏ ਕਿ ਦਿਲਜੀਤ ਦੀ ਪਤਨੀ ਦਾ ਨਾਂ ਸੰਦੀਪ ਕੌਰ ਹੈ। ਉਹ ਕਦੇ ਵੀ ਆਪਣੀ ਪਤਨੀ ਨੂੰ ਮੀਡੀਆ ਦੇ ਸਾਹਮਣੇ ਲੈ ਕੇ ਨਹੀਂ ਆਏ।
ਖੇਤੀ ਕਾਨੂੰਨਾਂ ਨੂੰ ਲੈ ਕੇ ਦਿਲਜੀਤ ਤੇ ਕੰਗਨਾ ਦੀ ਟਵਿੱਟਰ ਵਾਰ ਨੇ ਸਭ ਦਾ ਦਿਲ ਜਿੱਤ ਲਿਆ ਹੈ। ਤੁਸੀਂ ਸਾਰੇ ਦਿਲਜੀਤ ਦੇ ਫਿਲਮੀ ਕਰੀਅਰ ਤੋਂ ਜਾਣੂ ਹੋਵੋਗੇ, ਇਸ ਲਈ ਆਓ ਅੱਜ ਅਸੀਂ ਤੁਹਾਨੂੰ ਉਸ ਦੀ ਨਿਜੀ ਜ਼ਿੰਦਗੀ ਨਾਲ ਜਾਣੂ ਕਰਾਉਂਦੇ ਹਾਂ।
ਅੱਜ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਜਨਮ ਦਿਨ ਹੈ। ਉਹ 6 ਜਨਵਰੀ, 1984 ਨੂੰ ਪੈਦਾ ਹੋਏ। ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ ਵਿੱਚ ਹਨ।