Snowfall in Jammu-Kashmir: ਭਾਰੀ ਬਰਫਬਾਰੀ ਨਾਲ ਗੁਲਜ਼ਾਰ ਹੋਈ ਜੰਨਤ, ਵੇਖੋ ਤਸਵੀਰਾਂ
ਉਧਰ ਰਾਤ ਨੂੰ ਕਾਰਗਿਲ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ 11.6 ਅਤੇ ਦ੍ਰਾਸ ਵਿੱਚ ਘੱਟੋ ਘੱਟ ਤਾਪਮਾਨ ਮਨਫ਼ੀ 8.6 ਰਿਹਾ। ਜੰਮੂ ਸ਼ਹਿਰ ਦਾ ਦਿਨ ਦਾ ਸਭ ਤੋਂ ਘੱਟ ਤਾਪਮਾਨ 12.1, ਕਟੜਾ 9.2, ਬੋਟੋਟੇ 3.2, ਬੈਨੀਹਾਲ 0.2 ਅਤੇ ਭਾਦੜਵਾਹ 2.2 ਰਿਹਾ।
Download ABP Live App and Watch All Latest Videos
View In Appਸ੍ਰੀਨਗਰ, ਬਾਰਾਮੂਲਾ, ਅਨੰਤਨਾਗ, ਕੁਲਗਾਮ, ਸ਼ੋਪੀਆਂ ਵਿਚ ਬਿਜਲੀ ਅਤੇ ਸੜਕ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ, ਵਾਦੀ ਵਿਚ ਪਹੁੰਚਣ ਵਾਲੇ ਸੈਲਾਨੀਆਂ ਵਿਚ ਭਾਰੀ ਉਤਸ਼ਾਹ ਹੈ।
ਸ੍ਰੀਨਗਰ-ਜੰਮੂ ਰਾਜਮਾਰਗ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਬੰਦ ਰਿਹਾ। ਇਸ ਦੇ ਨਾਲ ਹੀ ਸ੍ਰੀਨਗਰ ਹਵਾਈ ਅੱਡੇ ਤੋਂ ਦੂਜੇ ਦਿਨ ਵੀ ਕੋਈ ਉਡਾਣ ਨਹੀਂ ਚਲਾਈ ਗਈ। ਘਾਟੀ ਦੀਆਂ ਮੁੱਖ ਸੜਕਾਂ ਨੂੰ ਆਵਾਜਾਈ ਲਈ ਖੋਲ੍ਹਣ ਲਈ ਤੇਜ਼ੀ ਨਾਲ ਕੰਮ ਜਾਰੀ ਹੈ। ਨਾਲ ਹੀ, ਬਹੁਤੇ ਪੇਂਡੂ ਖੇਤਰਾਂ ਨਾਲ ਸੰਪਰਕ ਕੱਟ ਗਿਆ ਹੈ। ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਵਿੱਚ ਰੁਕਾਵਟ ਆਉਣ ਕਾਰਨ ਲੋਕਾਂ ਲਈ ਮੁਸ਼ਕਲਾਂ ਵਧ ਗਈਆਂ ਹਨ।
ਦੱਸ ਦਈਏ ਕਿ ਭਿਆਨਕ ਠੰਢ ਦਾ ਸਮਾਂ 'ਚਿਲੱਈ ਕਲਾਂ' 31 ਜਨਵਰੀ ਨੂੰ ਖ਼ਤਮ ਹੋਣ ਵਾਲਾ ਹੈ। ਇਸ ਸਮੇਂ ਦੌਰਾਨ ਸ਼੍ਰੀਨਗਰ ਵਿਚ ਘੱਟੋ ਘੱਟ ਤਾਪਮਾਨ 0 ਤੋਂ ਘੱਟ 0.9, ਪਹਿਲਗਾਮ ਵਿਚ ਮਨਫ਼ੀ 1.2 ਅਤੇ ਗੁਲਮਰਗ ਵਿਚ ਮਨਫ਼ੀ 3.5 ਦਰਜ ਕੀਤਾ ਗਿਆ।
ਘਾਟੀ ਦੇ ਮੈਦਾਨਾਂ ਵਿੱਚ 2 ਫੁੱਟ ਤੋਂ ਵੱਧ ਬਰਫ ਜਮੀਨੀ ਧਰਤੀ 'ਤੇ ਜੰਮ ਗਈ ਹੈ, ਜਦੋਂਕਿ ਜੰਮੂ-ਕਸ਼ਮੀਰ ਦੇ ਉੱਚੇ ਸਿਰੇ 'ਤੇ ਪਿਛਲੇ 48 ਘੰਟਿਆਂ ਦੌਰਾਨ ਹੋਈ ਬਰਫਬਾਰੀ ਨੇ 4 ਫੁੱਟ ਬਰਫ ਜੰਮ ਗਈ ਹੈ।
ਬਾਰੀ ਬਰਫਬਾਰੀ ਕਾਰਨ ਕੁਝ ਮੁਸ਼ਕਲਾਂ ਵੀ ਵਧੀਆਂ ਹਨ। ਖੁੱਲੇ ਆਸਮਾਨ ਦੇ ਹੇਠਾਂ ਹਰ ਚੀਜ਼ 'ਤੇ ਬਰਫ ਦਿਖਾਈ ਜੇ ਰਹੀ ਹੈ।
ਕਸ਼ਮੀਰ ਵਿੱਚ ਪਿਛਲੇ 48 ਘੰਟਿਆਂ ਤੋਂ ਰੁਕ-ਰੁਕ ਕੇ ਭਾਰੀ ਬਰਫਬਾਰੀ ਹੋਣ ਕਾਰਨ ਬੁੱਧਵਾਰ ਸਵੇਰੇ ਕਸ਼ਮੀਰ ਵਿੱਚ ਮੌਸਮ ਖ਼ਰਾਬ ਰਿਹਾ। ਇਸ ਕਾਰਨ ਇੱਥੇ ਆਮ ਜਨ ਜੀਵਨ ਬੇਹਾਲ ਹੋ ਗਿਆ। ਮੌਸਮ ਵਿਭਾਗ ਨੇ ਕਿਹਾ ਹੈ ਕਿ ਦੁਪਹਿਰ ਤੋਂ ਮੌਸਮ ਸੁਧਰੇਗਾ।
ਵਾਦੀ ਦੇ ਨਜ਼ਾਰਿਆਂ ਨੂੰ ਸੈਲਾਨੀਆਂ ਖੂਬ ਪਸੰਦ ਕਰ ਰਹੇ ਹਨ। ਸਭ ਤੋਂ ਵੱਧ ਸਰਦੀਆਂ ਦਾ ਮੌਸਮ ਚਿਲੱਈ ਕਲਾਂ ਹੈ ਜੋ 31 ਜਨਵਰੀ ਨੂੰ ਤਮ ਹੋ ਰਿਹਾ ਹੈ।
ਜੰਨਤ ਵਜੋਂ ਜਾਣੇ ਜਾਂਦੇ ਕਸ਼ਮੀਰ ਦੇ ਸੁੰਦਰ ਮੈਦਾਨਾਂ ਵਿੱਚ ਬਰਫਬਾਰੀ ਦਾ ਦੌਰ ਜਾਰੀ ਹੈ। ਚਾਰੇ ਪਾਸੇ ਬਰਫ ਦੀ ਇੱਕ ਚਿੱਟੀ ਚਾਦਰ ਨਜ਼ਰ ਆ ਰਹੀ ਹੈ। ਵਾਦੀ ਦੇ ਤਾਜ਼ਾ ਅਪਡੇਟਾਂ ਮੁਤਾਬਕ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
- - - - - - - - - Advertisement - - - - - - - - -