Happy Birthday Hema Malini: ਹੇਮਾ ਮਾਲਿਨੀ ਨਾਲ ਜਤਿੰਦਰ ਦਾ ਹੋ ਰਿਹਾ ਸੀ ਵਿਆਹ, ਧਰਮਿੰਦਰ ਨੇ ਇੰਝ ਰੋਕਿਆ
ਇੱਥੇ ਇਹ ਵੀ ਦੱਸ ਦਈਏ ਕਿ ਵੈਜਯੰਤੀਮਾਲਾ ਨੂੰ ‘ਸਪਨੋਂ ਕੇ ਸੌਦਾਗਰ’ ਦੀ ਨਾਇਕਾ ਵਜੋਂ ਲਿਆ ਜਾਣਾ ਸੀ ਤਾਂ ਜੋ 'ਸੰਗਮ' ਦੀ ਜੋੜੀ ਦਾ ਜਾਦੂ ਫਿਰ ਤੋਂ ਦਿਖਾਇਆ ਜਾ ਸਕੇ ਪਰ ਉਦੋਂ ਵੈਜਯੰਤੀਮਾਲਾ ਅਤੇ ਰਾਜ ਕਪੂਰ ਦੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਕਪੂਰ ਪਰਿਵਾਰ ਵਿਚ ਇੰਨਾ ਵਿਰੋਧ ਹੋਇਆ ਸੀ ਕਿ ਵੈਜਯੰਤੀਮਾਲਾ ਤੇ ਰਾਜ ਕਪੂਰ ਦੀ ਜੋੜੀ ਮੁੜ ਨਹੀਂ ਜੁੜ ਸਕੀ। ਦੱਖਣ ਦੀ ਇੱਕ ਖੂਬਸੂਰਤ ਡਾਂਸਰ ਹੇਮਾ ਮਾਲਿਨੀ ਨੂੰ ਉਦੋਂ ਹੀ ਇਹ ਫਿਲਮ ਮਿਲੀ।
ਹੀਰੋ ਤੇ ਹੀਰੋਇਨ ਦੇ ਵਿਚਾਲੇ 24 ਸਾਲਾਂ ਦੇ ਅੰਤਰ ਵਾਲੀ ਇਹ ਫਿਲਮ ਦਰਸ਼ਕਾਂ ਦੇ ਦਿਲਾਂ ਵਿੱਚ ਨਹੀਂ ਉੱਤਰ ਸਕੀ. ਪਰ 'ਸਪਨੋਂ ਕੇ ਸੌਦਾਗਰ' ਦੀ ਨਾਇਕਾ ਹੇਮਾ ਮਾਲਿਨੀ ਦਰਸ਼ਕਾਂ ਦੇ 'ਸੁਪਨੇ ਦੀ ਰਾਣੀ' ਜ਼ਰੂਰ ਬਣ ਗਈ।
ਦੱਸ ਦੇਈਏ ਕਿ 16 ਅਕਤੂਬਰ, 1948 ਨੂੰ ਜਨਮੇ ਹੇਮਾ ਮਾਲਿਨੀ ਨੇ ਹੁਣ ਆਪਣੀ ਜਿੰਦਗੀ ਦੇ 72 ਸਾਲ ਪੂਰੇ ਕਰ ਲਏ ਹਨ। ਉੱਥੇ ਉਨ੍ਹਾਂ ਨੇ ਬਾਲੀਵੁੱਡ ਵਿੱਚ ਵੀ 50 ਸਾਲ ਪੂਰੇ ਕਰ ਲਏ ਹਨ। ਜਦੋਂ 1968 ਵਿੱਚ ਹੇਮਾ ਮਾਲਿਨੀ ਦੀ ਪਹਿਲੀ ਫਿਲਮ 'ਸਪਨੋਂ ਕਾ ਸੌਦਾਗਰ' ਮਹਾਨ ਸ਼ੋਅਮੇਨ ਰਾਜ ਕਪੂਰ ਨਾਲ ਆਈ ਸੀ, ਉਸ ਸਮੇਂ ਹੇਮਾ ਸਿਰਫ 20 ਸਾਲ ਦੀ ਸੀ ਤੇ ਰਾਜ ਕਪੂਰ 44 ਸਾਲਾਂ ਦੇ ਸੀ।
ਜਤਿੰਦਰ ਨੇ ਉਥੇ ਸੰਜੀਵ ਕੁਮਾਰ ਦਾ ਨਹੀਂ, ਬਲਕਿ ਉਨ੍ਹਾਂ ਨੇ ਆਪਣੇ ਦਿਲ ਦਾ ਹਾਲ ਬਿਆਨ ਕਰ ਦਿੱਤਾ। ਇੰਨਾ ਹੀ ਨਹੀਂ, ਧਰਮਿੰਦਰ ਵੀ ਇਸ ਸਮੇਂ ਦੌਰਾਨ ਹੇਮਾ ਨਾਲ ਵਿਆਹ ਕਰਨਾ ਚਾਹੁੰਦੇ ਸੀ। ਜਤਿੰਦਰ ਹੇਮਾ ਮਾਲਿਨੀ ਨਾਲ ਚੇਨਈ ਗਏ ਹੋਏ ਸੀ ਤੇ ਉੱਥੇ ਉਸ ਨਾਲ ਵਿਆਹ ਕਰਨਾ ਚਾਹੁੰਦੇ ਸੀ ਪਰ ਇਸ ਵਿਆਹ ਨੂੰ ਰੋਕਣ ਲਈ, ਜਤਿੰਦਰ ਦੀ ਉਸ ਸਮੇਂ ਦੀ ਪ੍ਰੇਮਿਕਾ ਸ਼ੋਭਾ, ਧਰਮਿੰਦਰ ਨਾਲ ਉੱਥੇ ਪਹੁੰਚ ਗਈ ਤੇ ਇਸ ਵਿਆਹ ਨੂੰ ਰੋਕ ਦਿੱਤਾ।
ਬਾਲੀਵੁੱਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ ਲਈ ਫਿਲਮ ਇੰਡਸਟਰੀ ਦੇ ਕਈ ਸੁਪਰਸਟਾਰਾਂ ਦੇ ਦਿਲ ਟੁੱਟੇ ਸਨ ਤੇ ਉਨ੍ਹਾਂ ਵਿੱਚ ਜਤਿੰਦਰ ਦਾ ਨਾਂ ਵੀ ਸ਼ਾਮਲ ਹੈ। ਦਰਅਸਲ, ਅਭਿਨੇਤਾ ਸੰਜੀਵ ਕੁਮਾਰ, ਹੇਮਾ ਮਾਲਿਨੀ ਨੂੰ ਬਹੁਤ ਪਸੰਦ ਕਰਦੇ ਸੀ। ਉਨ੍ਹਾਂ ਨੇ ਜਤਿੰਦਰ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਹੇਮਾ ਮਾਲਿਨੀ ਕੋਲ ਭੇਜਿਆ।
ਇਸ ਦੌਰਾਨ ਕਈ ਸੁੰਦਰ ਅਭਿਨੇਤਰੀਆਂ ਨੇ ਆਪਣੀ ਖੂਬਸੂਰਤੀ ਤੇ ਅਦਾਕਾਰੀ ਨਾਲ ਸਿਲਵਰ ਸਕ੍ਰੀਨ ਨੂੰ ਵੀ ਚਮਕਾਇਆ ਪਰ ਹੇਮਾ ਮਾਲਿਨੀ ਅਜੇ ਵੀ ਡ੍ਰੀਮ ਗਰਲ ਹੈ। ਇਨ੍ਹਾਂ ਸਾਰੇ ਸਾਲਾਂ ਵਿੱਚ ਕੋਈ ਅਭਿਨੇਤਰੀ 'ਡ੍ਰੀਮ ਗਰਲ' ਨਹੀਂ ਬਣ ਸਕੀ। ਹੇਮਾ ਮਾਲਿਨੀ ਅੱਜ ਵੀ ਇੰਨੀ ਆਕਰਸ਼ਕ ਹੈ ਕਿ ਜਦੋਂ ਸਾਡੇ ਵਿੱਚੋਂ ਕੋਈ ਉਸ ਨੂੰ ਡ੍ਰੀਮ ਗਰਲ ਕਹਿੰਦਾ ਹੈ ਤਾਂ ਇਹ ਸਹੀ ਲੱਗਦਾ ਹੈ।
ਹੇਮਾ ਮਾਲਿਨੀ 72 ਸਾਲਾਂ ਦੀ ਹੋ ਗਈ ਹਨ, ਪਰ ਅੱਜ ਵੀ, ਉਨ੍ਹਾਂ ਦੇ ਰੂਪ ਦਾ ਜਾਦੂ, ਉਨ੍ਹਾਂ ਦੀ ਖੂਬਸੂਰਤੀ ਦਾ ਜਾਦੂ, ਸਿਰ ਚੜ੍ਹ ਕੇ ਬੋਲਦਾ ਹੈ। ਵੱਡੀ ਗੱਲ ਇਹ ਹੈ ਕਿ ਹੇਮਾ ਮਾਲਿਨੀ ਕਈ ਸਾਲਾਂ ਤੋਂ ਫਿਲਮਾਂ ਤੋਂ ਦੂਰ ਹਨ। ਉਨ੍ਹਾਂ ਦੀਆਂ ਕਈ ਸਮਕਾਲੀ ਅਭਿਨੇਤਰੀਆਂ ਅੱਜ ਲੱਖ ਚਾਹੁਣ ਦੇ ਬਾਵਜੂਦ ਆਪਣੇ ਬੁਢਾਪੇ ਤੋਂ ਖਹਿੜਾ ਨਹੀਂ ਛੁਡਾ ਸਕੀਆਂ।