Kamala Harris Birthday: ਕਮਲਾ ਹੈਰਿਸ ਦੇ ਜਨਮ ਦਿਨ 'ਤੇ ਬਿਡੇਨ ਦਾ ਐਲਾਨ
ਬਿਡੇਨ ਨੇ ਇਸ ਮੌਕੇ ਆਪਣੇ ਟਵਿੱਟਰ ਅਕਾਉਂਟ 'ਤੇ ਇੱਕ ਤਸਵੀਰ ਵੀ ਸ਼ੇਅਰ ਕੀਤੀ, ਜਿਸ 'ਚ ਦੋਵੇਂ ਹੱਥ ਮਿਲਾਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਟਵੀਟ ਕੀਤਾ, “ਕਮਲਾ ਹੈਰਿਸ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਅਸੀਂ ਅਗਲੇ ਦਿਨ ਇਸ ਦਿਨ ਨੂੰ ਵ੍ਹਾਈਟ ਹਾਊਸ ਵਿੱਚ ਆਈਸ ਕਰੀਮ ਨਾਲ ਮਨਾਵਾਂਗੇ।”
Download ABP Live App and Watch All Latest Videos
View In Appਇਸ ਤੋਂ ਇਲਾਵਾ ਸਾਬਕਾ ਵਿਦੇਸ਼ ਰਾਜ ਮੰਤਰੀ ਹਿਲੇਰੀ ਕਲਿੰਟਨ ਨੇ ਵੀ ਕਮਲਾ ਹੈਰਿਸ ਨੂੰ ਉਸ ਦੇ ਜਨਮ ਦਿਨ 'ਤੇ ਵਧਾਈ ਦਿੱਤੀ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਅਸੀਂ ਜਨਮਦਿਨ ਦੀ ਲੜਕੀ ਨੂੰ ਮੈਡਮ ਉਪ ਰਾਸ਼ਟਰਪਤੀ ਦੇ ਤੌਰ 'ਤੇ ਬੁਲਾਵਾਂਗੇ।
ਇਸ ਦੇ ਨਾਲ ਹੀ ਦੱਸ ਦਈਏ ਕਿ ਬਿਡੇਨ ਅਗਲੇ ਮਹੀਨੇ ਆਪਣਾ 78ਵਾਂ ਜਨਮ ਦਿਨ ਮਨਾਉਣਗੇ।
ਹੈਰਿਸ ਨੇ ਕਿਹਾ ਕਿ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਦੀ ਇੱਛਾ ਹੈ ਕਿ ਸਾਰੇ ਲੋਕ ਘਰੋਂ ਬਾਹਰ ਨਿਕਲਣ ਤੇ ਵੋਟ ਪਾਉਣ। ਹੈਰਿਸ ਦੀ ਭਾਣਜੀ ਮੀਨਾ ਹੈਰਿਸ ਦਾ ਜਨਮ ਦਿਨ ਵੀ 20 ਅਕਤੂਬਰ ਨੂੰ ਆਉਂਦਾ ਹੈ ਤੇ ਇਸ ਮੌਕੇ ਉਸ ਨੇ ਆਪਣੀ ਭਤੀਜੀ ਨੂੰ ਵੀ ਵਧਾਈ ਦਿੱਤੀ।
ਦੱਸ ਦਈਏ ਕਿ ਅਗਸਤ ਵਿੱਚ ਬਿਡੇਨ ਨੇ ਕਮਲਾ ਹੈਰਿਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਾਇਆ ਸੀ। ਜੇਕਰ ਕਮਲਾ ਹੈਰਿਸ ਦੀ ਚੋਣ ਕੀਤੀ ਜਾਂਦੀ ਹੈ, ਤਾਂ ਉਹ ਸੰਯੁਕਤ ਰਾਜ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਹੋਵੇਗੀ।
ਅਮਰੀਕਾ ਵਿੱਚ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਮੰਗਲਵਾਰ ਨੂੰ ਆਪਣਾ 56ਵਾਂ ਜਨਮ ਦਿਨ ਮਨਾ ਰਹੀ ਹੈ। ਇਸ ਮੌਕੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਿਡੇਨ ਨੇ ਕਿਹਾ ਕਿ ਅਸੀਂ ਅਗਲਾ ਜਨਮ ਦਿਨ ਵ੍ਹਾਈਟ ਹਾਊਸ ਵਿੱਚ ਮਨਾਵਾਂਗੇ।
- - - - - - - - - Advertisement - - - - - - - - -