✕
  • ਹੋਮ

ਕੰਗਣਾ ਨੂੰ ਪਹਿਲੀ ਵਾਰ ਟੱਕਰਿਆ ਪੰਜਾਬੀ, ਦੋਸਾਂਝਾਂਵਾਲੇ ਨੇ ਇੰਝ ਘੜੀਸਿਆ

ਏਬੀਪੀ ਸਾਂਝਾ   |  03 Dec 2020 04:54 PM (IST)
1

2

ਬਾਲੀਵੁੱਡ ਅਦਾਕਾਰ ਕੰਗਣਾ ਰਣੌਤ ਤੇ ਦਿਲਜੀਤ ਦੋਸਾਂਝ ਦਰਮਿਆਨ ਕਿਸਾਨ ਅੰਦੋਲਨ ਨੂੰ ਲੈ ਕੇ ਟਵਿੱਟਰ ਜੰਗ ਸ਼ੁਰੂ ਹੋ ਗਈ ਹੈ। ਕੰਗਣਾ ਨੇ ਪਹਿਲਾਂ ਦਿਲਜੀਤ ਨੂੰ ਟਵਿੱਟਰ 'ਤੇ ਕਰਨ ਜੌਹਰ ਦਾ ਪਾਲਤੂ ਦੱਸਿਆ ਸੀ, ਜਿਸ ਤੋਂ ਬਾਅਦ ਦੋਨੋਂ ਲਗਾਤਾਰ ਇੱਕ ਦੂੱਜੇ ਨੂੰ ਟਵੀਟ 'ਤੇ ਟਵੀਟ ਕਰਕੇ ਖਰੀਆਂ ਸੁਣਾ ਰਹੇ ਹਨ। ਇਸ ਦੌਰਾਨ ਦਿਲਜੀਤ ਪੰਜਾਬੀਆਂ ਵਾਲਾ ਅੜਬਪੁਣਾ ਦਿਖਾ ਕੇ ਕੰਗਣਾ ਦੀ ਬੇਇਜ਼ਤੀ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ।

3

4

5

6

ਇਸ ਤੋਂ ਬਾਅਦ ਦੋਨਾਂ ਵਿਚਾਲੇ ਲਗਾਤਾਰ ਟਵਿੱਟਰ ਜੰਗ ਚਲਦੀ ਰਹੀ,,ਜਿਸ 'ਚ ਦਿਲਜੀਤ ਵਲੋਂ ਕੰਗਣਾ ਨੂੰ ਚੰਗੀ ਤਰ੍ਹਾਂ ਘੜੀਸਿਆ ਗਿਆ। ਦੇਖੋ ਦਿਲਜੀਤ ਨੇ ਕੰਗਣਾ ਦੇ ਟਵੀਟਸ ਦਾ ਕੀ ਜਵਾਬ ਦਿੱਤਾ:  

7

ਉਨ੍ਹਾਂ ਅੱਗੇ ਲਿਖਿਆ, ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਹਨ। 2 ਦੀਆਂ 4 ਨਹੀਂ 36 ਸੁਣਾਵਾਂਗੇ... ਆ ਜਾ...ਆ ਜਾ...ਮੈਨੂੰ ਲਗਦਾ ਜਿਹੜਾ ਤੂੰ ਡਰਾਮਾ ਲਾਇਆ ਇਹ ਪੰਜਾਬ ਵਾਲੇ ਇੱਹ ਕੱਢਣਗੇ...ਹੋਰ ਕਿਸੇ ਤੋਂ ਲੋਟ ਵੀ ਨਹੀਂ ਆਉਣਾ ਤੁਸੀਂ। ...ਆ ਜਾ..ਆ ਜਾ...

8

ਇਸ ਤੋਂ ਬਾਅਦ ਕੰਗਣਾ ਨੂੰ ਕਰਾਰਾ ਜਵਾਬ ਦਿੰਦਿਆਂ ਦਿਲਜੀਤ ਨੇ ਟਵੀਟ ਕੀਤਾ, ਤੂੰ ਜਿੰਨੇ ਲੋਕਾਂ ਨਾਲ ਫ਼ਿਲਮਾਂ ਕੀਤੀਆਂ ਹਨ ਤੂੰ ਉਨ੍ਹਾਂ ਸਭ ਦੀ ਪਾਲਤੂ ਹੈ..? ਫਿਰ ਤਾਂ ਲਿਸਟ ਲੰਬੀ ਹੋ ਜਾਵੇਗੀ ਮਾਲਕਾਂ ਦੀ..? ਇਹ ਬਾਲੀਵੁੱਡ ਵਾਲੇ ਨਹੀਂ ਪੰਜਾਬ ਵਾਲੇ ਹਨ..ਹਿੱਕ 'ਤੇ ਵੱਜ ਸਾਡੇ, ਝੂਠ ਬੋਲ ਕੇ ਲੋਕਾਂ ਨੂੰ ਭੜਕਾਉਣਾ 'ਤੇ ਇਮੋਸ਼ਨਜ਼ ਨਾਲ ਖੇਡਣਾ ਉਹ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ..

9

ਪਹਿਲਾਂ ਕੰਗਣਾ ਨੇ ਲਿਖਿਆ, ''ਓ ਕਰਨ ਜੌਹਰ ਦੇ ਪਾਲਤੂ, ਜੋ ਦਾਦੀ ਸ਼ਾਹੀਨ ਬਾਗ 'ਚ ਆਪਣੀ ਨਾਗਰਿਕਤਾ ਲਈ ਪ੍ਰਦਰਸ਼ਨ ਕਰ ਰਹੀ ਸੀ, ਉਹੀ ਬਿਲਕਿਸ ਬਾਨੋ ਦਾਦੀ ਜੀ ਕਿਸਾਨਾਂ ਲਈ ਐਮਐਸਪੀ ਲਈ ਵੀ ਪ੍ਰਦਰਸ਼ਨ ਕਰਦਿਆਂ ਦੇਖੀ ਗਈ। ਮਹਿੰਦਰ ਕੌਰ ਜੀ ਨੂੰ ਤਾਂ ਮੈਂ ਜਾਣਦੀ ਵੀ ਨਹੀਂ। ਕੀ ਡਰਾਮਾ ਲਾ ਰੱਖਿਆ ਹੈ ਤੁਸੀਂ ਲੋਕਾਂ ਨੇ? ਹੁਣੇ ਇਸ ਨੂੰ ਬੰਦ ਕਰੋ।''

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਕੰਗਣਾ ਨੂੰ ਪਹਿਲੀ ਵਾਰ ਟੱਕਰਿਆ ਪੰਜਾਬੀ, ਦੋਸਾਂਝਾਂਵਾਲੇ ਨੇ ਇੰਝ ਘੜੀਸਿਆ
About us | Advertisement| Privacy policy
© Copyright@2026.ABP Network Private Limited. All rights reserved.