ਕਰੀਨਾ ਕਪੂਰ ਨੇ ਨੰਨ੍ਹੇ ਮਹਿਮਾਨ ਤੋਂ ਪਹਿਲਾਂ ਨਵੇਂ ਘਰ 'ਚ ਕੀਤਾ ਸ਼ਿਫਟ, ਦੇਖੋ ਘਰ ਦੀਆਂ ਤਸਵੀਰਾਂ
ਕਰਿਸ਼ਮਾ ਕਪੂਰ ਨੇ ਨਵੇਂ ਘਰ ਦੀ ਇਸ ਤਸਵੀਰ ਦੇ ਨਾਲ ਸੈਫ ਕਰੀਨਾ ਨੂੰ ਵਧਾਈਆਂ ਦਿੱਤੀਆਂ ਹਨ।
ਇਸ ਗੱਲ ਦਾ ਖਿਆਲ ਨਵੇਂ ਘਰ 'ਚ ਰੱਖਿਆ ਗਿਆ ਹੈ। ਕਰੀਨਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਨਵੇਂ ਘਰ ਦੀ ਇਹ ਤਸਵੀਰ ਸ਼ੇਅਰ ਕੀਤੀ ਹੈ ਜਿਸ 'ਚ ਦੀਵਾਰਾਂ 'ਤੇ ਟੰਗੀਆਂ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਦੇਖਣ ਨੂੰ ਮਿਲ ਰਹੀਆਂ ਹਨ।
ਸੈਫ ਤੇ ਕਰੀਨਾ ਨੂੰ ਪੁਰਾਣੀਆਂ ਯਾਦਾਂ ਸੰਜੋਣ ਦਾ ਕਾਫੀ ਸ਼ੌਕ ਹੈ। ਅਜਿਹੇ 'ਚ ਇਹ ਦੋਵਾਂ ਦੀਵਾਰਾਂ 'ਤੇ ਪੁਰਾਣੀਆਂ ਤਸਵੀਰਾਂ ਫੋਟੋਫ੍ਰੇਮ ਕਰਾ ਕੇ ਖੂਬ ਸਜਾਉਂਦੇ ਹਨ।
ਇਸ ਤਸਵੀਰ 'ਚ ਤੁਸੀਂ ਤੈਮੂਰ ਨੂੰ ਉਨ੍ਹਾਂ ਦੇ ਖਿਡੌਣੇ ਦੇ ਨਾਲ ਖੇਡਦੇ ਦੇਖ ਸਕਦੇ ਹਨ।
ਸੈਫ ਕਰੀਨਾ ਦੇ ਪੁਰਾਣੇ ਘਰ 'ਚ ਉਨ੍ਹਾਂ ਦੇ ਸਾਹਿਬਜ਼ਾਦੇ ਤੈਮੂਰ ਲਈ ਸਪੈਸ਼ਲ ਏਰੀਆ ਤਿਆਰ ਕੀਤਾ ਗਿਆ ਸੀ ਜੋ ਉਨ੍ਹਾਂ ਦੇ ਤਮਾਮ ਖਿਡੌਣਿਆਂ ਨਾਲ ਭਰਿਆ ਸੀ।
ਇਸ ਦੇ ਨਾਲ ਹੀ ਬੱਚਿਆਂ ਲਈ ਵੀ ਖਾਸ ਥੀਮ 'ਤੇ ਇੰਟੀਰੀਅਰ ਡਿਜ਼ਾਇਨ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਤਹਾਨੂੰ ਦੱਸ ਦੇਈਏ ਕਿ ਪੁਰਾਣੇ ਘਰ 'ਚ ਕਾਫੀ ਵੱਡਾ ਗਾਰਡਨ ਵੀ ਸੀ ਜਿੱਥੋਂ ਸੈਫ ਤੇ ਕਰੀਨਾ ਕੁਦਰਤ ਦੇ ਨਾਲ ਚੰਗਾ ਟਾਇਮਸਪੈਂਡ ਕਰਦੇ ਸਨ।
ਉੱਥੇ ਹੀ ਤੈਮੂਰ ਵੀ ਆਰਟਸ ਦੇ ਖਾਸਾ ਸ਼ੌਕੀਨ ਹੈ। ਤੈਮੂਰ ਦੀ ਇਹ ਤਸਵੀਰ ਵੀ ਪੁਰਾਣੇ ਘਰ ਦੀ ਬਾਲਕਨੀ ਦੀ ਹੀ ਹੈ।
ਇੱਕ ਵਾਰ ਸੈਫ ਨੇ ਕਰੀਨਾ ਲਈ ਪੁਰਾਣੇ ਘਰ ਦੀ ਬਾਲਕਨੀ 'ਚ ਵਾਲ ਆਰਟ ਵੀ ਕੀਤੀ ਸੀ। ਇਸ ਦੀਆਂ ਤਸਵੀਰਾਂ ਬੇਬੋ ਨੇ ਇੰਸਟਾਗ੍ਰਾਮ 'ਤੇ ਫੈਂਸ ਦੇ ਨਾਲ ਸ਼ੇਅਰ ਕੀਤੀਆਂ ਸਨ।
ਇਸ ਦੇ ਨਾਲ ਹੀ ਇਸ ਤਸਵੀਰ 'ਚ ਵੀ ਕਰੀਨਾ ਦੇ ਪੁਰਾਣੇ ਘਰ ਦਾ ਇੰਟੀਰੀਅਰ ਦੇਖਣ ਨੂੰ ਮਿਲ ਰਿਹਾ ਹੈ।
ਪੁਰਾਣੇ ਘਰ ਦੀ ਇਸ ਤਸਵੀਰ 'ਚ ਤੁਸੀਂ ਸੈਫ ਤੇ ਤੈਮੂਰ ਨੂੰ ਬਾਲਕਨੀ 'ਚ ਪੌਦੇ ਲਾਉਂਦਿਆਂ ਦੇਖ ਸਕਦੇ ਹੋ।
ਦੱਸ ਦੇਈਏ ਕਿ ਨਵੇਂ ਘਰ 'ਚ ਸ਼ਿਫਟ ਹੋਣ 'ਤੇ ਫੈਂਸ ਕਰੀਨਾ ਨੂੰ ਖੂਬ ਵਧਾਈਆਂ ਦੇ ਰਹੇ ਹਨ।
ਇੰਨਾ ਹੀ ਨਹੀਂ ਕਰੀਨਾ ਦੇ ਮੂਡ ਦਾ ਵੀ ਉਨ੍ਹਾਂ ਦੇ ਘਰ ਪੂਰਾ ਖਿਆਲ ਰੱਖਿਆ ਗਿਆ ਸੀ। ਕਰੀਨਾ ਨੂੰ ਲੈਂਪ ਤੇ ਕੈਂਡਿਲ ਲਾਇਟਸ ਦਾ ਕਾਫੀ ਸ਼ੌਕ ਹੈ।
ਇਹ ਤਾਂ ਸਾਰੇ ਜਾਣਦੇ ਹਨ ਕਿ ਸੈਫ ਨੂੰ ਪੜ੍ਹਾਉਣ ਦਾ ਬੇਹੱਦ ਸ਼ੌਕ ਹੈ ਅਜਿਹੇ 'ਚ ਉਨ੍ਹਾਂ ਦੇ ਪੁਰਾਣੇ ਘਰ 'ਚ ਲਾਇਬ੍ਰੇਰੀ ਵੀ ਸੀ ਜਿੱਥੇ ਸੈਫ ਆਪਣੀਆਂ ਕਿਤਾਬਾਂ ਦੇ ਨਾਲ ਖੂਬ ਟਾਇਮ ਸਪੈਂਡ ਕਰਦੇ ਸਨ।
ਇਸ ਦੇ ਨਾਲ ਹੀ ਘਰ ਦੇ ਫਰਨੀਚਰ ਦੀ ਗੱਲ ਕਰੀਏ ਤਾਂ ਇੱਥੋਂ ਇੱਕ ਤੋਂ ਇੱਕ ਡਿਜ਼ਾਇਨਰ ਚੇਅਰ 'ਤੇ ਸੋਫਾ ਦੇਖਣ ਨੂੰ ਮਿਲਦੇ ਹਨ।
ਕਰੀਨਾ ਕਪੂਰ ਦਾ ਪੁਰਾਣਾ ਘਰ ਇੰਨਾ ਲੈਵਿਸ਼ ਸੀ ਕਿ ਉਹ ਦੋਸਤਾਂ ਦੇ ਨਾਲ ਤਮਾਮ ਪਾਰਟੀਆਂ ਆਪਣੇ ਘਰ 'ਚ ਹੀ ਕਰ ਲੈਂਦੀ ਸੀ।
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਹਾਲ ਹੀ 'ਚ ਆਪਣੇ ਪਰਿਵਾਰ ਦੇ ਨਾਲ ਨਵੇਂ ਘਰ 'ਚ ਸ਼ਿਫਟ ਹੋ ਗਈ ਪਰ ਕਰੀਨ ਕਪੂਰ ਖਾਨ ਦਾ ਪੁਰਾਣਾ ਘਰ ਵੀ ਕੁਝ ਘੱਟ ਆਲੀਸ਼ਾਨ ਨਹੀਂ। ਦੇਖੋ ਕਰੀਨਾ ਕਪੂਰ ਦੇ ਪੁਰਾਣੇ ਘਰ ਦੇ ਫਰਨੀਚਰ ਤੋਂ ਲੈ ਕੇ ਇੰਟੀਰੀਅਰ ਤਕ ਦੀਆਂ ਤਸਵੀਰਾਂ।