✕
  • ਹੋਮ

ਕਰੀਨਾ ਕਪੂਰ ਨੇ ਵਿਆਹ 'ਚ ਪਹਿਨਿਆ ਸੀ 100 ਸਾਲ ਪੁਰਾਣਾ ਖਾਨਦਾਨੀ ਜੋੜਾ, ਪਹਿਲੀ ਵਾਰ ਪਟੌਦੀ ਬੇਗਮ ਲਈ ਹੋਇਆ ਸੀ ਤਿਆਰ

ਏਬੀਪੀ ਸਾਂਝਾ   |  06 Feb 2021 11:52 AM (IST)
1

ਰਿਤੂ ਨੇ ਦੱਸਿਆ ਕਿ ਆਊਟਫਿਟ ਨੂੰ ਰੀਕ੍ਰੀਏਟ ਤੇ ਚੁੰਨੀ ਬਣਾਉਣ 'ਚ 6 ਮਹੀਨੇ ਤੋਂ ਜ਼ਿਆਦਾ ਸਮਾਂ ਲੱਗਾ ਸੀ। ਇਹ ਸ਼ਰਾਰਾ ਦੋ ਹਿੱਸਿਆਂ 'ਚ ਡਿਵਾਇਡ ਕੀਤਾ ਗਿਆ ਸੀ। ਜਿਸ ਦੇ ਚੱਲਦਿਆਂ ਪਿੱਛੇ ਤੋਂ ਦੋ ਲੋਕਾਂ ਨੂੰ ਫੜਨ ਦੀ ਲੋੜ ਪੈਂਦੀ ਸੀ। ਪਿੱਛੇ ਤੋਂ ਇਸ ਦਾ ਪੱਲੂ ਤੋੜਾ ਛੋਟਾ ਰੱਖਿਆ ਗਿਆ ਤਾਂ ਜੋ ਕਰੀਨਾ ਕੰਫਰਟੇਬਲ ਹੋਕੇ ਚੱਲ ਸਕੇ।

2

ਵੌਗ ਨੂੰ ਦਿੱਤੇ ਇੰਟਰਵਿਊ 'ਚ ਰਿਤੂ ਕੁਮਾਰ ਨੇ ਖੁਲਾਸਾ ਕੀਤਾ ਸੀ ਕਿ ਕਿਵੇਂ ਇਹ ਟ੍ਰਾਡੀਸ਼ਨਲ ਆਊਟਫਿਟ ਪਟੌਦੀ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਪਹਿਨਿਆ ਹੈ ਤੇ ਮੂਲ ਰੂਪ 'ਚ ਸਾਲ 1939 'ਚ ਭੋਪਾਲ ਦੀ ਬੇਗਮ ਲਈ ਬਣਾਇਆ ਗਿਆ ਸੀ।

3

ਸਾਜਿਦਾ ਸੁਲਤਾਨ ਪਟੌਦੀ ਦੇ ਅੱਠਵੇਂ ਨਵਾਬ ਇਫਤਿਖਾਰ ਅਲੀ ਖਾਨ ਦੀ ਬੇਗਮ ਸੀ ਤੇ ਖੁਦ ਭੋਪਾਲ ਦੀ 12ਵੀਂ ਤੇ ਆਖਰੀ ਨਵਾਬ ਬੇਗਮ ਸੀ।

4

ਇਸ ਗੱਲ ਦੀ ਜਾਣਕਾਰੀ ਸ਼ਰਮੀਲਾ ਟੈਗੋਰ ਦੀ ਵੱਡੀ ਧੀ ਸਬਾ ਅਲੀ ਖਾਨ ਤੇ ਡਿਜ਼ਾਇਨਰ ਰਿਤੂ ਕੁਮਾਰ ਨੇ ਦਿੱਤੀ ਸੀ। ਸਬਾ ਨੇ ਇਕ ਵਾਰ ਆਪਣੀ ਦਾਦੀ ਸਾਜਿਦਾ ਸੁਲਤਾਨ, ਮਾਂ ਸ਼ਰਮੀਲਾ ਟੈਗੋਰ ਤੇ ਭਾਬੀ ਕਰੀਨਾ ਕਪੂਰ ਖਾਨ ਦੀ ਇਕ ਤਸਵੀਰ ਸ਼ੇਅਰ ਕੀਤੀ ਸੀ। ਜਿਸ 'ਚ ਤਿੰਨੇ ਇਕੋ ਹੀ ਬ੍ਰਾਇਡਲ ਆੂਟਫਿਟ' ਚ ਨਜ਼ਰ ਆ ਰਹੇ ਹਨ।

5

ਇਹ ਜੋੜਾ ਸ਼ਰਮੀਲਾ ਟੈਗੋਰ ਨੇ ਪਹਿਲੀ ਵਾਰ ਨਹੀਂ ਪਹਿਨਿਆ ਸੀ। ਬਲਕਿ ਪਟੌਦੀ ਕਾਨਦਾਨ ਦੀ ਇਸ ਵਿਰਾਸਤ ਨੂੰ ਸਭ ਤੋਂ ਪਹਿਲਾਂ ਸ਼ਰਮੀਲਾ ਟੈਗੋਰ ਦੀ ਸੱਸ ਯਾਨੀ ਭੋਪਾਲ ਦੀ ਬੇਗਮ ਨੇ ਪਹਿਨਿਆ ਸੀ। ਜਿਸ ਤੋਂ ਬਾਅਅਦ ਇਸ ਨੂੰ ਪੀੜੀ ਦਰ ਪੀੜੀ ਅੱਗੇ ਵਧਾਇਆ ਜਾ ਰਿਹਾ ਹੈ।

6

ਕਰੀਨਾ ਦੇ ਇਸ ਵਿੰਟੇਜ ਵੈਡਿੰਗ ਆਊਟਫਿਟ ਨੂੰ ਉਨ੍ਹਾਂ ਦੇ ਦੋਸਤ ਤੇ ਮਸ਼ਹੂਰ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਅਲਟ੍ਰੇਸ਼ਨ ਦੇ ਨਾਲ ਨਾਲ ਕੁਝ ਮੌਡੀਫਿਕੇਸ਼ਨ ਨਾਲ ਨਵਾਂ ਲੁਕ ਦਿੱਤਾ ਸੀ।

7

ਕਰੀਨਾ ਨੇ ਆਪਣੇ ਵਿਆਹ 'ਚ ਸ਼ਰਾਰਾ ਪਹਿਨਿਆ ਸੀ।। ਇਹ ਓਹੀ ਸ਼ਰਾਰਾ ਸੀ ਜੋ ਕਰੀਨਾ ਦੀ ਸੱਸ ਸ਼ਰਮੀਲਾ ਟੈਗੋਰ ਨੇ ਸਾਲ 1962 'ਚ ਮੰਸੂਰ ਅਲੀ ਖਾਨ ਪਟੌਦੀ ਨਾਲ ਵਿਆਹ ਸਮੇਂ ਪਹਿਨਿਆ ਸੀ।

8

ਸੈਫ ਤੇ ਕਰੀਨਾ ਨੇ ਸਾਲ 2012 'ਚ ਵਿਆਹ ਕਰਵਾਇਆ ਸੀ। ਜੋ ਇਸ ਜੋੜੇ ਦੇ ਵੱਖਰੇ ਤੇ ਰੌਇਲ ਲੁਕ ਨੂੰ ਲੈਕੇ ਚਰਚਾ ਚ ਰਹੀ ਸੀ। ਇਸ ਦੇ ਨਾਲ ਹੀ ਕਰੀਨਾ ਰੀਤੀ ਰਿਵਾਜਾਂ ਤੇ ਵਿਰਾਸਤ ਦਾ ਕਾਫੀ ਖਿਆਲ ਰੱਖਦੀ ਹੈ। ਅਜਿਹੇ 'ਚ ਬੇਬੋ ਨੇ ਆਪਣੇ ਵਿਆਹ 'ਚ ਪਾਈ ਪਟੌਦੀ ਪਰਿਵਾਰ ਦੀ ਵਿਰਾਸਤ ਨਾਲ ਦਿਲ ਜਿੱਤ ਲਿਆ ਸੀ।

9

ਇਹ ਤਾਂ ਤੁਸੀਂ ਸਾਰੇ ਜਾਣਦੇ ਹੋਵੇਗੇ ਕਿ ਕਰੀਨਾ ਨੇ ਸੈਫ ਸੰਗ ਆਪਣੇ ਵਿਆਹ 'ਚ ਉਹੀ ਜੋੜਾ ਪਾਇਆ ਸੀ ਜੋ ਉਨ੍ਹਾਂ ਦੀ ਸੱਸ ਤੇ ਦਿੱਗਜ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਪਾਇਆ ਸੀ। ਇਹ ਕੋਈ ਆਮ ਜੋੜਾ ਨਹੀਂ ਬਲਕਿ ਪਟੌਦੀ ਘਰਾਣੇ ਦਾ ਵਿਆਹ ਦਾ ਜੋੜਾ ਹੈ।

10

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਹਮੇਸ਼ਾ ਹੀ ਆਪਣੇ ਫੈਸ਼ਨ ਸਟੇਟਮੈਂਟ ਨੂੰ ਲੈਕੇ ਸੁਰਖੀਆਂ 'ਚ ਰਹਿੰਦੀ ਹੈ। ਬਹੁਤ ਜਲਦ ਕਰੀਨਾ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਅਜਿਹੇ 'ਚ ਕਰੀਨਾ ਨੇ ਆਪਣੇ ਮੈਟਰਨਿਟੀ ਕਫਤਾਨ ਨਾਲ ਇਕ ਨਵਾਂ ਹੀ ਟ੍ਰੇਂਡ ਸੈੱਟ ਕਰ ਦਿੱਤਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਲੇਟੈਸਟ ਫੈਸ਼ਨ ਦੇ ਟ੍ਰੈਂਡ ਸੈੱਟ ਕਰਨ ਵਾਲੀ ਕਰੀਨਾ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਖਾਸ ਦਿਨ ਯਾਨੀ ਵਿਆਹ 'ਚ ਕਰੀਬ ਸੌ ਸਾਲ ਪੁਰਾਣਾ ਵਿਆਹ ਦਾ ਜੋੜਾ ਪਹਿਨਿਆ ਸੀ।

  • ਹੋਮ
  • ਫੋਟੋ ਗੈਲਰੀ
  • ਮਨੋਰੰਜਨ
  • ਕਰੀਨਾ ਕਪੂਰ ਨੇ ਵਿਆਹ 'ਚ ਪਹਿਨਿਆ ਸੀ 100 ਸਾਲ ਪੁਰਾਣਾ ਖਾਨਦਾਨੀ ਜੋੜਾ, ਪਹਿਲੀ ਵਾਰ ਪਟੌਦੀ ਬੇਗਮ ਲਈ ਹੋਇਆ ਸੀ ਤਿਆਰ
About us | Advertisement| Privacy policy
© Copyright@2026.ABP Network Private Limited. All rights reserved.