ਕਰਵਾ ਚੌਥ 'ਤੇ ਰਿਹਾ ਕੋਰੋਨਾ ਦਾ ਪ੍ਰਭਾਵ, ਦੇਖੋ ਦੇਸ਼ ਭਰ 'ਚੋਂ ਆਈਆਂ ਤਸਵੀਰਾਂ
ਪੁਰਾਣੀਆਂ ਮਾਨਤਾਵਾਂ ਮੁਤਾਬਕ ਕਰਵਾ ਚੌਥ ਦੇ ਦਿਨ ਚੰਨ ਦੀ ਪੂਜਾ ਕੀਤਿਆਂ ਪਤੀ-ਪਤਨੀ 'ਚ ਪਿਆਰ ਵਧਦਾ ਹੈ ਤੇ ਲੰਬੀ ਉਮਰ ਹੁੰਦੀ ਹੈ।
ਕਰਵਾ ਚੌਥ ਦੇ ਵਰਤ ਦੀ ਰਾਤ ਚੰਨ ਨੂੰ ਮਹਿਲਾਵਾਂ ਛਾਣਨੀ ਨਾਲ ਚੰਦ ਦੇਖਦੀਆਂ ਹਨ ਤੇ ਫਿਰ ਉਸੇ ਛਾਣਨੀ ਨਾਲ ਪਤੀ ਦਾ ਚਿਹਾਰ ਦੇਖਿਆ ਜਾਂਦਾ ਹੈ।
ਮਾਨਤਾਵਾਂ ਦੇ ਮੁਤਾਬਕ ਸ੍ਰੀ ਕ੍ਰਿਸ਼ਨ ਭਗਵਾਨ ਦੀ ਆਗਿਆ ਮੰਨ ਕੇ ਦ੍ਰੋਪਦੀ ਨੇ ਵੀ ਕਰਵਾ ਚੌਥ ਦਾ ਵਰਤ ਰੱਖਿਆ ਸੀ। ਮਾਨਤਾ ਹੈ ਕਿ ਇਸ ਵਰਤ ਦੇ ਪ੍ਰਭਾਵ ਨਾਲ ਹੀ ਅਰਜੁਨ ਸਮੇਤ ਪੰਜ ਪਾਂਡਵਾਂ ਨੇ ਮਹਾਂਭਾਰਤ ਦੇ ਯੁੱਧ 'ਚ ਕੌਰਵਾਂ ਦੀ ਫੌਜ ਨੂੰ ਹਰਾ ਕੇ ਜਿੱਤ ਹਾਸਲ ਕੀਤੀ।
ਪੁਰਾਣੀਆਂ ਮਾਨਤਾਵਾਂ ਮੁਤਾਬਕ ਭਗਵਾਨ ਸ੍ਰੀ ਕ੍ਰਿਸ਼ਨ ਨੇ ਦ੍ਰੋਪਦੀ ਨੂੰ ਕਰਵਾਚੌਥ ਦੀ ਇਹ ਕਥਾ ਸੁਣਾਉਂਦਿਆਂ ਕਿਹਾ ਸੀ ਕਿ ਪੂਰਨ ਸ਼ਰਧਾ ਤੇ ਵਿਧੀ ਪੂਰਵਕ ਇਸ ਵਰਤ ਨੂੰ ਪੂਰਾ ਕਰਨ 'ਤੇ ਦੁੱਖ ਦੂਰ ਹੋ ਜਾਂਦੇ ਹਨ ਤੇ ਜੀਵਨ 'ਚ ਸੁੱਖ ਤੇ ਧੰਨ ਦੀ ਪ੍ਰਾਪਤੀ ਹੋਣ ਲੱਗਦੀ ਹੈ।
ਕਰਵਾ ਚੌਥ ਦਾ ਵਰਤ ਪਤੀ-ਪਤਨੀ ਦੇ ਵਿਸ਼ਵਾਸ, ਸਮਰਪਣ ਤੇ ਪ੍ਰੇਮ ਨੂੰ ਮਜਬੂਤ ਕਰਨ ਲਈ ਮੰਨਿਆ ਜਾਂਦਾ ਹੈ।
ਇਸ ਵਾਰ ਕਰਵਾ ਚੌਥ 'ਤੇ ਕੋਰੋਨਾ ਦਾ ਪ੍ਰਭਾਵ ਨਜ਼ਰ ਆਇਆ। ਕਰਵਾ ਚੌਥ ਤੋਂ ਪਹਿਲਾਂ ਬਜ਼ਾਰਾਂ 'ਚ ਚਹਿਲ ਪਹਿਲ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਰਹੀ।
ਦੇਸ਼ਭਰ 'ਚ ਕਰਵਾ ਚੌਥ ਦਾ ਤਿਉਹਾਰ ਬੁੱਧਵਾਰ ਮਨਾਇਆ ਗਿਆ। ਵਿਆਹੁਤਾ ਮਹਿਲਾਵਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਇਹ ਵਰਤ ਰੱਖਦੀਆਂ ਹਨ।