Karwa Chauth 2020: ਰਾਸ਼ੀ ਮੁਤਾਬਕ ਰੱਖੋ ਕੱਪੜਿਆਂ ਤੇ ਚੂੜੀਆਂ ਦੇ ਰੰਗ ਤਾਂ ਫਲਦਾਇਕ ਹੋਵੇਗਾ ਵਰਤ
ਕੁੰਭ ਤੇ ਮੀਨ ਰਾਸ਼ੀ: ਕੁੰਭ ਰਾਸ਼ੀ ਦਾ ਸਵਾਮੀ ਵੀ ਸ਼ਨੀਦੇਵ ਹੈ। ਇਸ ਲਈ ਇਸ ਰਾਸ਼ੀ ਦੀ ਜਾਤਕ ਵੀ ਨੀਲਾ ਰੰਗ ਪਹਿ ਸਕਦੀ ਹੈ। ਇਸ ਤੋਂ ਇਲਾਵਾ ਸਿਲਵਰ ਰੰਗ ਦੀ ਚੋਣ ਵੀ ਕੀਤੀ ਜਾ ਸਕਦੀ ਹੈ। ਮੀਨ ਰਾਸ਼ੀ ਵਾਲੀਆਂ ਔਰਤਾਂ ਲਾਲਾ ਤੇ ਸੁਨਹਿਰੀ ਰੰਗ ਦੇ ਕੱਪੜੇ ਪਹਿਨ ਸਕਦੀਆਂ ਹਨ।
ਧਨ ਤੇ ਮਕਰ ਰਾਸ਼ੀ: ਧਨ ਰਾਸ਼ੀ ਦੇ ਸਵਾਮੀ ਬ੍ਰਹਿਸਪਤੀ ਦੇਵ ਹਨ ਜਿੰਨ੍ਹਾਂ ਨੂੰ ਪੀਲਾ ਰੰਗ ਪਸੰਦ ਹੈ। ਇਸ ਲਈ ਇਸ ਦਿਨ ਪੀਲੇ ਰੰਗ ਦੀ ਚੋਣ ਕਰਨੀ ਚਾਹੀਦੀ ਹੈ। ਉੱਥੇ ਹੀ ਆਸਮਾਨੀ ਨੀਲੇ ਰੰਗ ਦੀ ਚੋਣ ਵੀ ਕੀਤੀ ਜਾ ਸਕਦੀ ਹੈ। ਮਕਰ ਰਾਸ਼ੀ ਵਾਲੀਆਂ ਮਹਿਲਾਵਾਂ ਨੀਲੇ ਰੰਗ ਦੀ ਡਰੈਸ ਪਹਿਨਣਗੀਆਂ ਤਾਂ ਸ਼ੁੱਭ ਫਲਦਾਇਕ ਹੋਵੇਗਾ।
ਤੁਲਾ ਤੇ ਸਕਾਰਪੀਓ ਰਾਸ਼ੀ: ਤੁਲਾ ਰਾਸ਼ੀ ਦਾ ਸਵਾਮੀ ਸ਼ੁੱਕਰ ਹੈ ਇਸ ਲਈ ਇਸ ਰਾਸ਼ੀ ਦੀਆਂ ਔਰਤਾਂ ਨੂੰ ਲਾਲ, ਸਿਲਵਰ ਜਾਂ ਸੁਨਹਿਰੀ ਰੰਗ ਦੀਆਂ ਚੂੜੀਆਂ ਤੇ ਕੱਪੜਿਆਂ ਦੀ ਚੋਣ ਕਰਨੀ ਚਾਹੀਦੀ ਹੈ। ਸਕੌਰਪੀਓ ਰਾਸ਼ੀ ਦਾ ਸਵਾਮੀ ਮੰਗਲ ਦੇਵ ਹੈ। ਇਸ ਰਾਸ਼ੀ ਦੀਆਂ ਮਹਿਲਾਵਾਂ ਨੂੰ ਲਾਲ, ਮਰੂਨ ਅਤੇ ਗੋਲਡਨ ਰੰਗ ਪਹਿਨਣਾ ਚਾਹੀਦਾ ਹੈ।
ਸਿੰਘ ਤੇ ਕੰਨਿਆ ਰਾਸ਼ੀ: ਇਸ ਕਰਵਾ ਚੌਥ ਸਿੰਘ ਰਾਸ਼ੀ ਵਾਲੀਆਂ ਮਹਿਲਾਵਾਂ ਨੂੰ ਸੰਤਰੀ, ਲਾਲ, ਗੁਲਾਬੀ ਜਾਂ ਗੋਲਡਨ ਰੰਗ ਦੇ ਕੱਪੜਿਆਂ ਦੀ ਚੋਣ ਕਰਨੀ ਚਾਹੀਦੀ ਹੈ। ਕਿਉਂਕਿ ਇਸ ਰਾਸ਼ੀ ਦੇ ਸਵਾਮੀ ਸੂਰਯਦੇਵ ਹਨ। ਕੰਨਿਆ ਰਾਸ਼ੀ ਵਾਲੀਆਂ ਮਹਿਲਾਵਾਂ ਨੂੰ ਲਾਲ, ਹਰਾ ਜਾਂ ਸੁਨਹਿਰੀ ਰੰਗ ਚੁਣਨਾ ਚਾਹੀਦਾ ਹੈ।
ਮੇਖ ਤੇ ਬ੍ਰਿਸ਼ਭ ਰਾਸ਼ੀ: ਜੋਤਿਸ਼ ਸ਼ਾਸਤਰਾਂ ਦੀ ਮੰਨੀਏ ਤਾਂ ਮੇਖ ਰਾਸ਼ੀ ਦਾ ਸਵਾਮੀ ਮੰਗਲ ਹੁੰਦਾ ਹੈ ਇਸ ਲਈ ਕਰਵਾ ਚੌਥ 'ਤੇ ਇਸ ਰਾਸ਼ੀ ਵਾਲੀਆਂ ਮਹਿਲਾਵਾਂ ਨੂੰ ਸੁਨਹਿਰੀ ਰੰਗ ਦੀ ਸਾੜੀ, ਸੂਟ ਜਾਂ ਲਹਿੰਗਾ ਪਹਿਣਨਾ ਚਾਹੀਦਾ ਹੈ। ਉੱਥੇ ਹੀ ਬ੍ਰਿਸ਼ਭ ਰਾਸ਼ੀ ਵਾਲੀਆਂ ਮਹਿਲਾਵਾਂ ਨੂੰ ਸਿਲਵਰ ਜਾਂ ਲਾਲ ਰੰਗ ਦੇ ਕੱਪੜਿਆਂ ਦੀ ਚੋਣ ਕਰਨੀ ਚਾਹੀਦੀ ਹੈ।
ਮਿਥੁਨ ਤੇ ਕਰਕ ਰਾਸ਼ੀ: ਮਿਥੁਨ ਰਾਸ਼ੀ ਵਾਲੀਆਂ ਵਿਆਹੁਤਾ ਔਰਤਾਂ ਇਸ ਕਰਵਾ ਚੌਥ 'ਤੇ ਹਰੇ ਰੰਗ ਦੀ ਸਾੜੀ, ਸੂਟ ਜਾਂ ਲਹਿੰਗਾ ਪਾਉਂਦੀਆਂ ਹਨ ਤਾਂ ਉਨ੍ਹਾਂ ਲਈ ਬਹੁਤ ਹੀ ਸ਼ੁੱਭ ਹੋਵੇਗਾ। ਜਦਕਿ ਕਰਕ ਰਾਸ਼ੀ ਵਾਲੀਆਂ ਮਹਿਲਾਵਾਂ ਲਈ ਲਾਲ ਤੇ ਸਫੇਦ ਰੰਗ ਦੀ ਮੈਚਿੰਗ ਵਾਲੇ ਕੱਪੜੇ ਪਹਿਨਣਾ ਉੱਤਮ ਹੈ।