✕
  • ਹੋਮ

ਜਾਣੋ ਕਿੰਨੇ ਕਰੋੜ ਦੀ ਮਾਲਕਣ ਹੈ ਆਲਿਆ ਭੱਟ, ਡਰਾਈਵਰ ਨੂੰ ਦਿੱਤਾ ਸੀ 50 ਲੱਖ ਦਾ ਚੈੱਕ

ਏਬੀਪੀ ਸਾਂਝਾ   |  13 Jan 2021 05:29 PM (IST)
1

ਆਲਿਆ ਭੱਟ ਨੇ ਕਰੋੜਾਂ ਦੀ ਕਮਾਈ ਕੀਤੀ। ਇਸ ਦੇ ਨਾਲ ਹੀ ਉਸ ਦਾ ਦਿਲ ਵੀ ਵੱਡਾ ਹੈ। ਉਸ ਨੇ ਨਾ ਸਿਰਫ ਆਪਣਾ ਘਰ ਖਰੀਦਿਆ ਬਲਕਿ ਆਪਣੇ ਡਰਾਈਵਰ ਅਤੇ ਮਦਦਗਾਰ ਨੂੰ ਆਪਣਾ ਘਰ ਖਰੀਦਣ ਵਿੱਚ ਮਦਦ ਕੀਤੀ। ਦਰਅਸਲ ਖ਼ਬਰਾਂ ਹਨ ਕਿ ਇੱਕ ਵਾਰ ਆਲਿਆ ਨੇ ਮਕਾਨ ਖਰੀਦਣ ਲਈ ਆਪਣੇ ਡਰਾਈਵਰ ਅਤੇ ਮਦਦਗਾਰ ਨੂੰ 50-50 ਲੱਖ ਰੁਪਏ ਦਾ ਚੈੱਕ ਦਿੱਤੇ ਸੀ। ਦੋਵਾਂ ਨੇ ਆਲਿਆ ਦੀ ਪੇਸ਼ੇਵਰ ਜ਼ਿੰਦਗੀ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਉਹ ਆਲੀਆ ਨਾਲ ਸਟੂਡੈਂਟ ਆਫ ਦ ਈਅਰ ਨਾਲ ਜੁੜੇ ਹਨ।

2

ਆਲਿਆ ਭੱਟ ਦੀ ਕਿੱਟੀ ਵਿਚ ਬ੍ਰਾਹਮਾਸਤਰ ਸਮੇਤ ਕਈ ਫਿਲਮਾਂ ਹਨ ਜੋ ਜਲਦੀ ਹੀ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਫਿਲਮ ਵਿੱਚ ਆਲਿਆ ਰਣਬੀਰ ਕਪੂਰ ਅਤੇ ਅਮਿਤਾਭ ਬੱਚਨ ਨਾਲ ਸਕਰੀਨ ਸ਼ੇਅਰ ਕਰੇਗੀ। ਇਸ ਤੋਂ ਇਲਾਵਾ ਉਹ ਗੰਗੂਬਾਈ ਕਠਿਆਵਾੜੀ ਅਤੇ ਆਰਆਰਆਰ ਤੇਲਗੂ ਫਿਲਮ ਵਿੱਚ ਨਜ਼ਰ ਆਵੇਗੀ।

3

ਆਲਿਆ ਨੇ ਸਾਲ 2012 ਵਿੱਚ ਬਾਲੀਵੁੱਡ ਇੰਡਸਟਰੀ ਵਿੱਚ ਆਪਣੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਫਿਲਮ ਸਟੂਡੈਂਟ ਆਫ ਦ ਈਅਰ ਨਾਲ ਕੀਤੀ ਸੀ। ਇਸ ਫਿਲਮ ਵਿੱਚ ਉਸਨੇ ਨਿਊਕਮਰ ਸਿਧਾਰਥ ਮਲਹੋਤਰਾ ਅਤੇ ਵਰੁਣ ਧਵਨ ਨਾਲ ਸਕ੍ਰੀਨ ਸਾਂਝੀ ਕੀਤੀ। ਉਸਨੇ ਹਾਈਵੇ, 2 ਸਟੇਟਸ, ਹੰਪਟੀ ਸ਼ਰਮਾ ਕੀ ਦੁਲਹਨੀਆ, ਉੜਤਾ ਪੰਜਾਬ, ਡਿਅਰ ਜ਼ਿੰਦਰੀ ਅਤੇ ਰਾਈਸ ਵਰਗੀਆਂ ਫਿਲਮਾਂ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤੀਆ।

4

ਮੀਡੀਆ ਪੋਰਟਲ ਦੀ ਇੱਕ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਆਲਿਆ ਭੱਟ ਈਵੈਂਟਸ ਅਤੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਲਗਪਗ 20 ਲੱਖ ਰੁਪਏ ਲੈਂਦੀ ਹੈ। ਉਹ ਕਈ ਮਿਊਜ਼ੀਕ ਵੀਡੀਓਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ ਅਤੇ ਫੈਸ਼ਨ ਡਿਜ਼ਾਈਨਰਾਂ ਨੂੰ ਐਂਡੋਰਸ ਕਰਨ ਦਾ ਵੀ ਚਾਰਜ ਲੈਂਦੀ ਹੈ।

5

ਆਲਿਆ ਭੱਟ ਬਾਲੀਵੁੱਡ ਦੀ ਬਹੁਤ ਮਸ਼ਹੂਰ ਅਦਾਕਾਰਾ ਹੈ। ਉਸਨੇ ਆਪਣੀ ਪਹਿਲੀ ਫਿਲਮ ਸਟੂਡੈਂਟ ਆਫ ਦ ਈਅਰ ਤੋਂ ਲੈ ਕੇ ਹੁਣ ਤੱਕ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਹ ਕਈ ਬ੍ਰਾਂਡਾਂ ਦਾ ਬ੍ਰਾਂਡ ਅੰਬੈਸਡਰ ਹੈ ਜਿਵੇਂ ਕਿ ਮੇਬਲੀਨ ਨਿਊਯਾਰਕ, ਸਟਾਰ ਪਲੱਸ, ਲਕਸ, ਮੇਕ ਮਾਈ ਟਰਿੱਪ, ਬਲਿਊ ਸਟੋਨ, ਗਾਰਨੀਅਰ, ਸਟੈਂਡਰਡ ਇਲੈਕਟ੍ਰਿਕਸ, ਨੇਸਲੇ, ਕੋਕਾ-ਕੋਲਾ ਅਤੇ ਹੀਰੋ ਪਲੇਸਰ।

6

MBAnews.in ਮੁਤਾਬਕ ਆਲਿਆ ਭੱਟ ਦੀ ਕੁਲ ਸੰਪਤੀ ਲਗਪਗ 10 ਮਿਲੀਅਨ ਡਾਲਰ ਹੈ, ਜੋ ਕਿ ਲਗਪਗ 74 ਕਰੋੜ ਹੈ। ਹਾਲਾਂਕਿ ਇਸਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ। ਆਲਿਆ ਭੱਟ ਜੁਹੂ ਦੇ ਇੱਕ ਅਪਾਰਟਮੈਂਟ ਦੀ ਮਾਲਕਣ ਵੀ ਹੈ, ਜਿਸਦੀ ਕੀਮਤ 10 ਕਰੋੜ ਦੱਸੀ ਜਾ ਰਹੀ ਹੈ। ਉਧਰ ਉਸ ਦੀ ਕਾਰ ਕਲੈਕਸ਼ਨ ਵਿਚ ਇੱਕ ਓਡੀ ਏ6 (60 ਲੱਖ), ਓਡੀ Q5 (70 ਲੱਖ), ਰੇਂਜ ਰੋਵਰ ਇਵੋਕ (85 ਲੱਖ), ਅਤੇ ਬੀਐਮਡਬਲਯੂ 7ਸੀਰੀਜ਼ (1.32 ਕਰੋੜ) ਸ਼ਾਮਲ ਹਨ। ਇੱਕ ਫੇਮਸ ਪਬਲਿਕੇਸ਼ਨ ਦੀ ਮੰਨਿਏ ਤਾਂ 2018 ਵਿਚ ਆਲਿਆ ਨੇ 58.83 ਕਰੋੜ ਦੀ ਕਮਾਈ ਕੀਤੀ।

7

ਆਲਿਆ ਭੱਟ ਜਲਦੀ ਹੀ ਬੁਆਏਫ੍ਰੈਂਡ ਰਣਬੀਰ ਕਪੂਰ ਦੀ ਨਵੀਂ ਗੁਆਂਢਣ ਬਣ ਜਾਵੇਗੀ। ਇੱਕ ਰਿਪੋਰਟ ਮੁਤਾਬਕ ਆਲਿਆ ਨੇ ਨਵਾਂ ਅਪਾਰਟਮੈਂਟ ਖਰੀਦਿਆ ਹੈ। ਦੱਸਿਆ ਜਾਂਦਾ ਹੈ ਕਿ ਉਸਨੇ ਮੁੰਬਈ ਦੇ ਬਾਂਦਰਾ ਦੇ ਪਾਲੀ ਹਿੱਲ 'ਚ ਇਹ ਅਪਾਰਟਮੈਂਟ 32 ਕਰੋੜ ਰੁਪਏ ਵਿੱਚ ਖਰੀਦਿਆ। ਆਓ ਹੁਣ ਜਾਣਦੇ ਹਾਂ ਕਿ ਉਸ ਦੀ ਕੁਲ ਨੈੱਟ ਵਰਥ ਕਿੰਨੀ ਹੈ।

  • ਹੋਮ
  • ਫੋਟੋ ਗੈਲਰੀ
  • ਖ਼ਬਰਾਂ
  • ਜਾਣੋ ਕਿੰਨੇ ਕਰੋੜ ਦੀ ਮਾਲਕਣ ਹੈ ਆਲਿਆ ਭੱਟ, ਡਰਾਈਵਰ ਨੂੰ ਦਿੱਤਾ ਸੀ 50 ਲੱਖ ਦਾ ਚੈੱਕ
About us | Advertisement| Privacy policy
© Copyright@2026.ABP Network Private Limited. All rights reserved.