Don't consuming with Tea: ਭੁੱਲ ਕੇ ਵੀ ਚਾਹ ਦੇ ਨਾਲ ਨਾ ਖਾਓ ਇਹ 5 ਚੀਜ਼ਾਂ, ਨਹੀਂ ਤਾਂ...
ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਤੱਕ, ਤੁਸੀਂ ਲੋਕਾਂ ਨੂੰ ਚਾਹ ਪੀਂਦੇ ਦੇਖੋਗੇ। ਚਾਹ ਨਾ ਸਿਰਫ ਸੁਆਦੀ ਹੁੰਦੀ ਹੈ, ਸਗੋਂ ਇਹ ਕਈ ਸਿਹਤ ਲਾਭ ਵੀ ਦਿੰਦੀ ਹੈ। ਚਾਹ ਦੇ ਵਿੱਚ ਕੁੱਝ ਚੀਜ਼ਾਂ ਨੂੰ ਮਿਲਾ ਕੇ ਪੀਣ ਦੇ ਨਾਲ ਸਰਦੀਆਂ ਦੇ ਵਿੱਚ ਫਾਇਦਾ ਹੁੰਦਾ ਹੈ। ਪਰ ਦੂਜੇ ਪਾਸੇ ਜੇਕਰ ਚਾਹ ਦੇ ਨਾਲ ਕੁੱਝ ਚੀਜ਼ਾਂ ਦਾ ਸੇਵਨ ਕੀਤਾ ਜਾਵੇ ਤਾਂ ਇਹ ਨੁਕਸਾਨਦਾਇਕ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਚਾਹ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਸੇਵਨ ਕਿਉਂ ਨਹੀਂ ਕਰਨਾ ਚਾਹੀਦਾ...
Download ABP Live App and Watch All Latest Videos
View In Appਚਾਹ ਦੇ ਨਾਲ ਕੱਚਾ ਪਿਆਜ਼ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਸਰੀਰ ਅਤੇ ਪੇਟ ਦੋਹਾਂ ਨੂੰ ਨੁਕਸਾਨ ਹੁੰਦਾ ਹੈ। ਚਾਹ ਦੇ ਨਾਲ ਪਿਆਜ਼ ਵਿੱਚ ਮੌਜੂਦ ਤੱਤ ਪੇਟ ਵਿੱਚ ਗੈਸ ਅਤੇ ਐਸੀਡਿਟੀ ਦਾ ਕਾਰਨ ਬਣ ਸਕਦੇ ਹਨ। ਇਸ ਤੋਂ ਇਲਾਵਾ ਚਾਹ ਦੇ ਨਾਲ ਪਿਆਜ਼ ਖਾਣ ਨਾਲ ਵੀ ਪਾਚਨ ਕਿਰਿਆ ਖਰਾਬ ਹੋ ਸਕਦੀ ਹੈ।
ਹਲਦੀ ਜਾਂ ਇਸ ਤੋਂ ਬਣੀਆਂ ਵਸਤਾਂ ਨੂੰ ਚਾਹ ਦੇ ਤੁਰੰਤ ਬਾਅਦ ਜਾਂ ਨਾਲ ਨਹੀਂ ਖਾਣਾ ਚਾਹੀਦਾ। ਕਿਉਂਕਿ ਚਾਹ ਅਤੇ ਹਲਦੀ ਵਿੱਚ ਮੌਜੂਦ ਰਸਾਇਣਕ ਮਿਸ਼ਰਣ ਪੇਟ ਖਰਾਬ ਕਰਦੇ ਹਨ ਅਤੇ ਪਾਚਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਹਲਦੀ 'ਚ ਮੌਜੂਦ ਕਰਕਿਊਮਿਨ ਚਾਹ 'ਚ ਮੌਜੂਦ ਟੈਨਿਨ ਨਾਲ ਮਿਲ ਕੇ ਇਕ ਗੁੰਝਲਦਾਰ ਪਦਾਰਥ ਬਣਾਉਂਦਾ ਹੈ, ਜਿਸ ਨੂੰ ਹਜ਼ਮ ਕਰਨਾ ਮੁਸ਼ਕਿਲ ਹੁੰਦਾ ਹੈ।
ਚਾਹ ਦੇ ਨਾਲ ਨਮਕੀਨ, ਪਕੌੜਾ ਜਾਂ ਚੀਲਾ ਵਰਗੀਆਂ ਚੀਜ਼ਾਂ ਖਾਧੀਆਂ ਜਾਂਦੀਆਂ ਹਨ। ਪਰ ਇਹ ਤਰੀਕਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਚਾਹ ਦੇ ਨਾਲ ਛੋਲਿਆਂ ਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ। ਕਿਉਂਕਿ ਇਸ ਨਾਲ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਛੋਲੇ ਦੇ ਆਟੇ ਵਿਚ ਮੌਜੂਦ ਪ੍ਰੋਟੀਨ ਚਾਹ ਵਿਚ ਮੌਜੂਦ ਟੈਨਿਨ ਨਾਲ ਮਿਲ ਕੇ ਇਕ ਗੁੰਝਲਦਾਰ ਪਦਾਰਥ ਬਣਾਉਂਦੇ ਹਨ, ਜਿਸ ਨੂੰ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ।
ਚਾਹ ਦੇ ਨਾਲ ਨਿੰਬੂ ਜਾਂ ਨਿੰਬੂ ਦੇ ਰਸ 'ਚ ਮਿਕਸ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਕਾਰਨ ਐਸੀਡਿਟੀ ਅਤੇ ਦਸਤ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਜੋ ਕਿ ਤੁਹਾਡੀ ਸਿਹਤ ਉੱਤੇ ਭਾਰੀ ਪੈ ਸਕਦੀ ਹੈ। ਚਾਹ ਦੇ ਨਾਲ ਨਿੰਬੂ ਵਿੱਚ ਮੌਜੂਦ ਸਿਟਰਿਕ ਐਸਿਡ ਪੇਟ ਦੀ ਜਲਣ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਨਿੰਬੂ ਚਾਹ ਦੇ ਐਂਟੀਆਕਸੀਡੈਂਟ ਗੁਣਾਂ ਨੂੰ ਵੀ ਘਟਾ ਸਕਦਾ ਹੈ।