ਪੜਚੋਲ ਕਰੋ
ਡਿਪਰੈਸ਼ਨ ਦੇ ਸ਼ੁਰੂਆਤੀ ਲੱਛਣ ਕਿਵੇਂ ਦੇ ਹੁੰਦੇ? ਕਦੋਂ ਗੰਭੀਰ ਹੋ ਸਕਦਾ? ਇੰਝ ਸੰਕੇਤ ਜਾਣ ਕਰੋ ਬਚਾਅ
ਡਿਪਰੈਸ਼ਨ ਇੱਕ ਮਾਨਸਿਕ ਸਮੱਸਿਆ ਹੈ ਜਿਸ ਵਿੱਚ ਵਿਅਕਤੀ ਲਗਾਤਾਰ ਉਦਾਸ, ਥੱਕਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਨਕਾਰਾਤਮਕ ਵਿਚਾਰਾਂ ਵਿੱਚ ਫਸਿਆ ਰਹਿੰਦਾ ਹੈ। ਇਹ ਸਿਰਫ਼ ਮੂਡ ਦਾ ਬਦਲਾਅ ਨਹੀਂ, ਸਗੋਂ ਸੋਚਣ, ਕੰਮ ਕਰਨ ਅਤੇ ਜੀਵਨ ਦਾ...
( Image Source : Freepik )
1/6

ਡਿਪਰੈਸ਼ਨ ਇੱਕ ਮਾਨਸਿਕ ਸਮੱਸਿਆ ਹੈ ਜਿਸ ਵਿੱਚ ਵਿਅਕਤੀ ਲਗਾਤਾਰ ਉਦਾਸ, ਥੱਕਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਨਕਾਰਾਤਮਕ ਵਿਚਾਰਾਂ ਵਿੱਚ ਫਸਿਆ ਰਹਿੰਦਾ ਹੈ। ਇਹ ਸਿਰਫ਼ ਮੂਡ ਦਾ ਬਦਲਾਅ ਨਹੀਂ, ਸਗੋਂ ਸੋਚਣ, ਕੰਮ ਕਰਨ ਅਤੇ ਜੀਵਨ ਦਾ ਆਨੰਦ ਲੈਣ ਦੀ ਸਮਰੱਥਾ 'ਤੇ ਅਸਰ ਪਾਉਂਦੀ ਹੈ। ਡਿਪਰੈਸ਼ਨ ਦੇ ਕਾਰਨ ਹਾਰਮੋਨਲ ਅਸੰਤੁਲਨ, ਦਿਮਾਗੀ ਰਸਾਇਣਕ ਬਦਲਾਅ, ਤਣਾਅ, ਲੰਬੀ ਬਿਮਾਰੀ, ਨੁਕਸਾਨ ਦਾ ਦਰਦ ਜਾਂ ਪਰਿਵਾਰਕ ਇਤਿਹਾਸ ਹੋ ਸਕਦੇ ਹਨ। ਇਸਨੂੰ ਸਮੇਂ ਸਿਰ ਪਛਾਣਨਾ ਅਤੇ ਇਲਾਜ ਕਰਨਾ ਜ਼ਰੂਰੀ ਹੈ।
2/6

ਡਿਪਰੈਸ਼ਨ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਸਭ ਤੋਂ ਆਮ ਹੈ ਮੇਜਰ ਡਿਪਰੈਸ਼ਨ ਡਿਸਆਰਡਰ, ਜਿਸ ਵਿੱਚ ਵਿਅਕਤੀ ਲੰਬੇ ਸਮੇਂ ਲਈ ਡੂੰਘੀ ਉਦਾਸੀ ਮਹਿਸੂਸ ਕਰਦਾ ਹੈ। ਸਥਾਈ ਡਿਪਰੈਸ਼ਨ ਹਲਕੇ ਪਰ ਲੰਬੇ ਸਮੇਂ ਤੱਕ ਰਹਿਣ ਵਾਲੇ ਲੱਛਣ ਦਿਖਾਉਂਦਾ ਹੈ। ਪੋਸਟਪਾਰਟਮ ਡਿਪਰੈਸ਼ਨ ਅਕਸਰ ਔਰਤਾਂ ਨੂੰ ਬੱਚੇ ਦੇ ਜਨਮ ਤੋਂ ਬਾਅਦ ਹੁੰਦੀ ਹੈ।
3/6

ਇਸ ਤੋਂ ਇਲਾਵਾ, ਮੌਸਮੀ ਡਿਪਰੈਸ਼ਨ ਵੀ ਹੁੰਦਾ ਹੈ ਜੋ ਮੌਸਮ ਬਦਲਣ ਨਾਲ ਵਧਦਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਮਾਨਸਿਕ ਤਣਾਅ, ਹਾਰਮੋਨਲ ਅਸੰਤੁਲਨ, ਪੁਰਾਣੀਆਂ ਬਿਮਾਰੀਆਂ ਜਾਂ ਪਰਿਵਾਰ ਵਿੱਚ ਡਿਪਰੈਸ਼ਨ ਦੀ ਹਿਸਟਰੀ ਹੈ, ਉਹ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। ਖਾਸ ਕਰਕੇ ਔਰਤਾਂ, ਕਿਸ਼ੋਰ ਅਤੇ ਬਜ਼ੁਰਗ ਇਸ ਦੇ ਸ਼ਿਕਾਰ ਹੋ ਸਕਦੇ ਹਨ। ਜ਼ਿਆਦਾ ਸ਼ਰਾਬ ਜਾਂ ਨਸ਼ੇ ਦੀ ਆਦਤ ਵਾਲੇ ਲੋਕਾਂ ਨੂੰ ਵੀ ਡਿਪਰੈਸ਼ਨ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।
4/6

ਡਿਪਰੈਸ਼ਨ ਆਮ ਤੌਰ 'ਤੇ ਉਦਾਸੀ, ਥਕਾਵਟ ਅਤੇ ਦਿਲਚਸਪੀ ਘਟਣ ਨਾਲ ਸ਼ੁਰੂ ਹੁੰਦਾ ਹੈ। ਨੀਂਦ ਦੀ ਸਮੱਸਿਆ, ਖਾਣ-ਪੀਣ ਵਿੱਚ ਬਦਲਾਅ, ਚਿੜਚਿੜਾਪਨ ਅਤੇ ਆਤਮਵਿਸ਼ਵਾਸ ਦੀ ਘਾਟ ਵੀ ਇਸਦੇ ਲੱਛਣ ਹਨ। ਵਿਅਕਤੀ ਆਪਣੇ ਆਪ ਨੂੰ ਨਕਾਰਾਤਮਕ ਸਮਝਦਾ ਹੈ ਅਤੇ ਕਿਸੇ ਕੰਮ ਵਿੱਚ ਰੁਚੀ ਨਹੀਂ ਲੈਂਦਾ।
5/6

ਜੇ ਡਿਪਰੈਸ਼ਨ ਲੰਬੇ ਸਮੇਂ ਰਹਿ ਜਾਏ ਅਤੇ ਵਿਅਕਤੀ ਦੇ ਕੰਮ, ਰਿਸ਼ਤੇ ਅਤੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਲੱਗੇ, ਤਾਂ ਇਹ ਗੰਭੀਰ ਮੰਨੀ ਜਾਂਦੀ ਹੈ। ਗੰਭੀਰ ਡਿਪਰੈਸ਼ਨ ਵਿੱਚ ਆਤਮਹੱਤਿਆ ਦੇ ਵਿਚਾਰ ਵੀ ਆ ਸਕਦੇ ਹਨ। ਇਸ ਲਈ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਪਰਿਵਾਰਕ ਸਹਾਇਤਾ, ਸਲਾਹ ਅਤੇ ਇਲਾਜ ਸਮੇਂ ਸਿਰ ਮਿਲਣ ਨਾਲ ਡਿਪਰੈਸ਼ਨ ਨੂੰ ਕਾਬੂ ਕੀਤਾ ਜਾ ਸਕਦਾ ਹੈ।
6/6

ਡਿਪਰੈਸ਼ਨ ਨੂੰ ਰੋਕਣ ਲਈ ਕੁਝ ਸਧਾਰਣ ਉਪਾਅ ਵਰਤੇ ਜਾ ਸਕਦੇ ਹਨ। ਪੌਸ਼ਟਿਕ ਖੁਰਾਕ ਖਾਓ, ਰੋਜ਼ਾਨਾ ਕਸਰਤ ਜਾਂ ਯੋਗਾ ਕਰੋ, ਅਤੇ ਨੀਂਦ ਪੂਰੀ ਲਓ। ਸੌਣ ਅਤੇ ਜਾਗਣ ਦਾ ਸਮਾਂ ਨਿਯਮਤ ਰੱਖੋ। ਤਣਾਅ ਘਟਾਉਣ ਲਈ ਧਿਆਨ ਜਾਂ ਆਰਾਮ ਤਕਨੀਕਾਂ ਵਰਤੋਂ। ਨਸ਼ਿਆਂ ਤੋਂ ਦੂਰ ਰਹੋ। ਆਪਣੇ ਵਿਚਾਰ ਅਤੇ ਭਾਵਨਾਵਾਂ ਪਰਿਵਾਰ ਜਾਂ ਦੋਸਤਾਂ ਨਾਲ ਸਾਂਝੇ ਕਰੋ ਅਤੇ ਜਰੂਰਤ ਪੈਣ ’ਤੇ ਡਾਕਟਰ ਦੀ ਸਲਾਹ ਲਵੋ।
Published at : 09 Sep 2025 02:22 PM (IST)
ਹੋਰ ਵੇਖੋ
Advertisement
Advertisement





















