ਸ਼ੂਗਰ ਨੂੰ ਕੰਟਰੋਲ ਕਰਨਾ ਤੋਂ ਲੈ ਕੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਲਾਹੇਵੰਦ ਅਮਰੂਦ ਦੇ ਪੱਤੇ, ਇੰਝ ਲਿਆਓ ਵਰਤੋਂ 'ਚ

ਅਮਰੂਦ ਦੇ ਪੱਤੇ ਸਿਰਫ਼ ਫਲ ਦੇ ਨਾਲ ਹੀ ਨਹੀਂ, ਸਿਹਤ ਲਈ ਵੀ ਬਹੁਤ ਲਾਹੇਵੰਦ ਹੁੰਦੇ ਹਨ। ਅਕਸਰ ਲੋਕ ਇਨ੍ਹਾਂ ਪੱਤਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਇਹ ਦਵਾਈ ਵਾਂਗ ਕੰਮ ਕਰਦੇ ਹਨ। ਅਮਰੂਦ ਦੇ ਪੱਤਿਆਂ ਦਾ ਕਾੜਾ ਜਾਂ ਪਾਣੀ ਪੀਣ ਨਾਲ...

https://www.freepik.com/

1/6
ਅਮਰੂਦ ਦੇ ਪੱਤੇ ਸਿਰਫ਼ ਫਲ ਦੇ ਨਾਲ ਹੀ ਨਹੀਂ, ਸਿਹਤ ਲਈ ਵੀ ਬਹੁਤ ਲਾਹੇਵੰਦ ਹੁੰਦੇ ਹਨ। ਅਕਸਰ ਲੋਕ ਇਨ੍ਹਾਂ ਪੱਤਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਇਹ ਦਵਾਈ ਵਾਂਗ ਕੰਮ ਕਰਦੇ ਹਨ। ਅਮਰੂਦ ਦੇ ਪੱਤਿਆਂ ਦਾ ਕਾੜਾ ਜਾਂ ਪਾਣੀ ਪੀਣ ਨਾਲ ਸ਼ੂਗਰ ਕੰਟਰੋਲ ਹੋ ਸਕਦੀ ਹੈ ਅਤੇ ਪਾਚਨ ਪ੍ਰਣਾਲੀ ਵੀ ਮਜ਼ਬੂਤ ਬਣਦੀ ਹੈ। ਇਹ ਇੱਕ ਘਰੇਲੂ ਤੇ ਕੁਦਰਤੀ ਇਲਾਜ ਹੈ ਜੋ ਅੱਜਕੱਲ੍ਹ ਦੇ ਸਮੇਂ ਵਿੱਚ ਕਾਫੀ ਲਾਭਦਾਇਕ ਸਾਬਤ ਹੋ ਰਿਹਾ ਹੈ।
2/6
ਅਮਰੂਦ ਦੇ ਪੱਤੇ ਖੂਨ ਵਿੱਚ ਸ਼ੂਗਰ ਦੀ ਮਾਤਰਾ ਨੂੰ ਸਹੀ ਰੱਖਣ ਵਿੱਚ ਮਦਦ ਕਰਦੇ ਹਨ। ਜੇ ਡਾਇਬਟੀਜ਼ ਦੇ ਮਰੀਜ਼ ਇਸਦਾ ਨਿਯਮਤ ਸੇਵਨ ਕਰਦੇ ਹਨ, ਤਾਂ ਉਨ੍ਹਾਂ ਨੂੰ ਖੂਨ ਵਿੱਚ ਸ਼ੂਗਰ ਨੂੰ ਸੰਭਾਲਣ ਵਿੱਚ ਰਾਹਤ ਮਿਲ ਸਕਦੀ ਹੈ।
3/6
ਜੇ ਵਜ਼ਨ ਘਟਾਉਣ ਦਾ ਕੁਦਰਤੀ ਤਰੀਕਾ ਲੱਭ ਰਹੇ ਹੋ ਤਾਂ ਅਮਰੂਦ ਦੇ ਪੱਤੇ ਜ਼ਰੂਰ ਅਜ਼ਮਾਓ। ਇਹ ਪੂਰੀ ਤਰ੍ਹਾਂ ਵਜ਼ਨ ਘਟਾਉਣ ਵਿੱਚ ਮਦਦ ਕਰਦੇ ਹਨ। ਨਾਲ ਹੀ ਇਹ ਸ਼ੂਗਰ ਦੀ ਕ੍ਰੇਵਿੰਗ ਨੂੰ ਵੀ ਕੰਟਰੋਲ ਕਰਦੇ ਹਨ।
4/6
ਜੇ ਤੁਹਾਨੂੰ ਗੈਸ, ਪਾਚਣ ਦੀ ਸਮੱਸਿਆ ਜਾਂ ਪੇਟ ਫੁਲਣ ਦੀ ਦਿਕ਼ਕਤ ਰਹਿੰਦੀ ਹੈ, ਤਾਂ ਅਮਰੂਦ ਦੇ ਪੱਤਿਆਂ ਦਾ ਪਾਣੀ ਪੀਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣਾਂ ਨਾਲ ਅੰਤੜੀਆਂ ਦੀ ਸਫਾਈ ਹੁੰਦੀ ਹੈ ਅਤੇ ਪਾਚਨ ਪ੍ਰਕਿਰਿਆ ਵਿੱਚ ਸੁਧਾਰ ਆਉਂਦਾ ਹੈ।
5/6
ਇਸ ਵਿੱਚ ਮੌਜੂਦ ਐਂਟੀਓਕਸਿਡੈਂਟਸ ਅਤੇ ਐਂਟੀ-ਇੰਫਲੇਮੈਟਰੀ ਗੁਣ ਤਵਚਾ ਨੂੰ ਚਮਕਦਾਰ ਬਣਾਉਂਦੇ ਹਨ ਅਤੇ ਮੁਹਾਂਸਿਆਂ ਜਾਂ ਤਵਚਾ ਦੀ ਐਲਰਜੀ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।
6/6
ਅਮਰੂਦ ਦੇ ਪੱਤਿਆਂ ਦਾ ਪਾਣੀ ਬਣਾਉਣਾ ਬਹੁਤ ਹੀ ਆਸਾਨ ਹੈ। ਸਭ ਤੋਂ ਪਹਿਲਾਂ ਤੁਸੀਂ 5 ਤਾਜ਼ੇ ਅਮਰੂਦ ਦੇ ਪੱਤੇ ਲਓ। ਫਿਰ 2 ਕੱਪ ਪਾਣੀ ਵਿੱਚ ਇਹ ਪੱਤੇ ਪਾਓ ਅਤੇ ਇਸ ਮਿਸ਼ਰਣ ਨੂੰ 10 ਤੋਂ 15 ਮਿੰਟ ਤੱਕ ਚੰਗੀ ਤਰ੍ਹਾਂ ਉਬਾਲੋ। ਉਬਲਣ ਤੋਂ ਬਾਅਦ ਪਾਣੀ ਨੂੰ ਛਾਣ ਲਵੋ। ਇਹ ਪਾਣੀ ਜਦੋਂ ਕੋਸਾ ਹੋ ਜਾਏ ਤਾਂ ਪੀ ਲਓ। ਜੇਕਰ ਤੁਹਾਨੂੰ ਕੋਈ ਦਿੱਕਤ ਹੈ ਤਾਂ ਪਹਿਲਾਂ ਡਾਕਰਟੀ ਸਲਾਹ ਜ਼ਰੂਰ ਲੈ ਲਓ।
Sponsored Links by Taboola