Moringa: ਅਜਿਹਾ ਪੌਦਾ ਜਿਸਦਾ ਹਰ ਹਿੱਸਾ ਸਰੀਰ ਲਈ ਹੈ ਵਰਦਾਨ!
ਪੌਦਿਆਂ ਦੇ ਮਾਹਰਾਂ ਦਾ ਕਹਿਣਾ ਹੈ ਕਿ ਡਰੱਮਸਟਿਕ, ਜਿਸ ਨੂੰ ਮੋਰਿੰਗਾ ਵੀ ਕਿਹਾ ਜਾਂਦਾ ਹੈ, ਪ੍ਰੋਟੀਨ ਦਾ ਚੰਗਾ ਸਰੋਤ ਹੈ। Moringa ਦੇ ਪੱਤਿਆਂ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ‘ਚ ਪੋਟਾਸ਼ੀਅਮ, ਵਿਟਾਮਿਨ, ਕੈਲਸ਼ੀਅਮ ਅਤੇ ਫਾਸਫੋਰਸ ਵੀ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ।
Download ABP Live App and Watch All Latest Videos
View In Appਜੇਕਰ ਕੋਈ ਵਿਅਕਤੀ ਡਰੱਮਸਟਿਕ ਦੇ ਪੱਤਿਆਂ ਦੀ ਵਰਤੋਂ ਕਰਦਾ ਹੈ ਤਾਂ ਉਸ ਦੀ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ।
ਇਸ ‘ਚ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਦੇ ਗੁਣ ਹੁੰਦੇ ਹਨ, ਜੋ ਤੁਹਾਡੇ ਦਿਲ ਲਈ ਬਹੁਤ ਖਾਸ ਹੈ।
ਇਸ ਤੋਂ ਇਲਾਵਾ ਇਨ੍ਹਾਂ ‘ਚ ਐਂਟੀ-ਬੈਕਟੀਰੀਅਲ ਗੁਣ ਵੀ ਪਾਏ ਜਾਂਦੇ ਹਨ, ਜੋ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰਦੇ ਹਨ।
ਆਮ ਤੌਰ ‘ਤੇ ਲੋਕ ਡ੍ਰਮਸਟਿੱਕ ਦੀ ਵਰਤੋਂ ਸਬਜ਼ੀ ਦੇ ਤੌਰ ‘ਤੇ ਕਰਦੇ ਹਨ। ਪਰ ਜਾਣਕਾਰ ਲੋਕ ਇਸ ਦੇ ਪੱਤਿਆਂ ਨੂੰ ਦਵਾਈ ਵਜੋਂ ਵੀ ਵਰਤਦੇ ਹਨ।
ਪਤੰਜਲੀ ਦੇ ਆਯੁਰਵੇਦਾਚਾਰੀਆ ਭੁਵਨੇਸ਼ ਦਾ ਕਹਿਣਾ ਹੈ ਕਿ ਡ੍ਰਮਸਟਿੱਕ ਦੇ ਪੱਤਿਆਂ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਇਮਿਊਨਿਟੀ ਵਧਾਉਣ ਦਾ ਕੰਮ ਕਰਦਾ ਹੈ।
ਭਾਵੇਂ ਡ੍ਰਮਸਟਿੱਕ ਦੇ ਪੱਤੇ ਕਈ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਪਰ ਤੁਹਾਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।