ਪੜਚੋਲ ਕਰੋ
ਗੁਰਦੇ ਨੂੰ ਸਿਹਤਮੰਦ ਰੱਖਣ ਦੇ ਲਈ ਡਾਈਟ 'ਚ ਸ਼ਾਮਿਲ ਕਰੋ ਇਹ ਖਾਸ ਚੀਜ਼ਾਂ, ਮਿਲੇਗਾ ਫਾਇਦਾ
ਗੁਰਦੇ ਸਾਡੇ ਸਰੀਰ ਦੇ ਮਹੱਤਵਪੂਰਨ ਅੰਗਾਂ 'ਚੋਂ ਇੱਕ ਹਨ ਜੋ ਸਰੀਰ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਸਾਫ਼ ਕਰਨ, ਵਾਧੂ ਪਾਣੀ ਨਿਕਾਲਣ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਦੀ ਸਹੀ ਦੇਖਭਾਲ ਲਈ ਸਿਹਤਮੰਦ ਖੁਰਾਕ ਬਹੁਤ ਜ਼ਰੂਰੀ
( Image Source : Freepik )
1/7

ਫੁੱਲ ਗੋਭੀ ਇੱਕ ਸਿਹਤਮੰਦ ਸਬਜ਼ੀ ਹੈ ਜੋ ਫਾਈਬਰ, ਵਿਟਾਮਿਨ ਸੀ ਅਤੇ ਫੋਲੇਟ ਨਾਲ ਭਰਪੂਰ ਹੁੰਦੀ ਹੈ। ਇਹ ਸਰੀਰ ਵਿੱਚੋਂ ਵਿਸ਼ੇਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ ਅਤੇ ਗੁਰਦਿਆਂ ਦੀ ਸਹੀ ਕਾਰਗੁਜ਼ਾਰੀ ਲਈ ਲਾਭਦਾਇਕ ਮੰਨੀ ਜਾਂਦੀ ਹੈ। ਇਸਨੂੰ ਉਬਾਲ ਕੇ ਜਾਂ ਹਲਕਾ ਭਾਫ਼ ਲੈ ਕੇ ਖਾਣਾ ਸਭ ਤੋਂ ਵਧੀਆ ਰਹਿੰਦਾ ਹੈ।
2/7

ਜੈਤੂਨ ਦਾ ਤੇਲ ਸਰੀਰ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਿਹਤਮੰਦ ਚਰਬੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਹ ਗੁਰਦਿਆਂ 'ਤੇ ਦਬਾਅ ਨਹੀਂ ਪਾਉਂਦਾ ਅਤੇ ਸੋਜ ਨੂੰ ਘਟਾਉਂਦਾ ਹੈ। ਰੋਜ਼ਾਨਾ ਖਾਣਾ ਬਣਾਉਣ ਲਈ ਜੈਤੂਨ ਦੇ ਤੇਲ ਦੀ ਵਰਤੋਂ ਕਰਨੀ ਚੰਗੀ ਚੋਣ ਹੁੰਦੀ ਹੈ।
3/7

ਲਾਲ ਸ਼ਿਮਲਾ ਮਿਰਚ ਗੁਰਦਿਆਂ ਲਈ ਇਕ ਵਧੀਆ ਸਬਜ਼ੀ ਹੈ ਕਿਉਂਕਿ ਇਸ ਵਿੱਚ ਪੋਟਾਸ਼ੀਅਮ ਘੱਟ ਹੁੰਦਾ ਹੈ। ਇਹ ਵਿਟਾਮਿਨ ਸੀ, ਏ, ਬੀ6 ਅਤੇ ਫੋਲਿਕ ਐਸਿਡ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਗੁਰਦਿਆਂ ਦੀ ਸੋਜ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
4/7

ਲੱਸਣ ਸਿਹਤ ਲਈ ਬਹੁਤ ਹੀ ਲਾਭਕਾਰੀ ਮੰਨੀ ਜਾਂਦੀ ਹੈ, ਖ਼ਾਸ ਕਰਕੇ ਜਦੋਂ ਗੱਲ ਗੁਰਦਿਆਂ ਦੀ ਸਿਹਤ ਦੀ ਆਉਂਦੀ ਹੈ। ਲੱਸਣ ਵਿੱਚ ਕੁਦਰਤੀ ਐਂਟੀ ਇੰਫਲਾਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਜੋ ਸਰੀਰ ਵਿੱਚ ਹੋ ਰਹੀ ਅੰਦਰੂਨੀ ਸੋਜ ਨੂੰ ਘਟਾਉਂਦੇ ਹਨ। ਇਹ ਗੁਰਦਿਆਂ ਨੂੰ ਆਕਸੀਡੇਟਿਵ ਨੁਕਸਾਨ ਤੋਂ ਬਚਾਉਂਦਾ ਹੈ, ਜਿਸ ਨਾਲ ਉਹ ਆਪਣਾ ਕੰਮ ਠੀਕ ਢੰਗ ਨਾਲ ਕਰਦੇ ਰਹਿੰਦੇ ਹਨ।
5/7

ਲੱਸਣ ਖਾਣ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਵੀ ਘਟਦੀ ਹੈ, ਜੋ ਕਿ ਗੁਰਦਿਆਂ 'ਤੇ ਪੈਣ ਵਾਲੇ ਦਬਾਅ ਨੂੰ ਘਟਾਉਂਦਾ ਹੈ। ਲੱਸਣ ਨੂੰ ਤੁਸੀਂ ਕੱਚਾ ਵੀ ਖਾ ਸਕਦੇ ਹੋ ਜਾਂ ਫਿਰ ਭੋਜਨ ਵਿੱਚ ਪਕਾ ਕੇ ਵੀ ਵਰਤ ਸਕਦੇ ਹੋ। ਹਰ ਰੋਜ਼ ਇਕ ਜਾਂ ਦੋ ਕਲੀ ਲੱਸਣ ਖਾਣ ਦੀ ਆਦਤ ਗੁਰਦਿਆਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
6/7

ਸੇਬ ਇੱਕ ਸਿਹਤਮੰਦ ਅਤੇ ਲਾਭਦਾਇਕ ਫਲ ਹੈ ਜੋ ਖ਼ਾਸ ਕਰਕੇ ਗੁਰਦਿਆਂ ਦੀ ਸਿਹਤ ਲਈ ਬਹੁਤ ਉਪਯੋਗੀ ਮੰਨਿਆ ਜਾਂਦਾ ਹੈ। ਸੇਬ ਵਿੱਚ ਪੈਕਟਿਨ ਨਾਂ ਦੇ ਇਕ ਵਿਸ਼ੇਸ਼ ਕਿਸਮ ਦੇ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜੋ ਸਰੀਰ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਘਟਾਉਣ ਅਤੇ ਬਲੱਡ ਸ਼ੂਗਰ ਦੇ ਲੈਵਲ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ।
7/7

ਇਹ ਦੋਵੇਂ ਤੱਤ, ਜਿਵੇਂ ਕਿ ਉੱਚਾ ਕੋਲੈਸਟ੍ਰੋਲ ਅਤੇ ਵਧਿਆ ਹੋਇਆ ਸ਼ੂਗਰ, ਗੁਰਦਿਆਂ 'ਤੇ ਨੁਕਸਾਨਦਾਇਕ ਪ੍ਰਭਾਵ ਪਾ ਸਕਦੇ ਹਨ ਅਤੇ ਲੰਬੇ ਸਮੇਂ ਵਿੱਚ ਗੁਰਦੇ ਸੰਬੰਧੀ ਰੋਗਾਂ ਦਾ ਕਾਰਨ ਬਣ ਸਕਦੇ ਹਨ। ਇਸ ਕਰਕੇ, ਰੋਜ਼ਾਨਾ ਇਕ ਸੇਬ ਖਾਣੀ ਆਦਤ ਨਾ ਸਿਰਫ਼ ਤੁਹਾਡੀ ਆਮ ਸਿਹਤ ਲਈ ਚੰਗੀ ਹੈ, ਬਲਕਿ ਇਹ ਤੁਹਾਡੇ ਗੁਰਦਿਆਂ ਨੂੰ ਵੀ ਲੰਬੇ ਸਮੇਂ ਤੱਕ ਤੰਦਰੁਸਤ ਰੱਖਣ ਵਿੱਚ ਮਦਦ ਕਰ ਸਕਦੀ ਹੈ।
Published at : 09 Jul 2025 03:43 PM (IST)
ਹੋਰ ਵੇਖੋ





















