Election Results 2024
(Source: ECI/ABP News/ABP Majha)
Kidney Beans Benefits: ਪ੍ਰੋਟੀਨ ਦਾ ਭੰਡਾਰ ਰਾਜਮਾਂਹ, ਜਾਣੋ ਇਸ ਦੇ ਸੇਵਨ ਨਾਲ ਮਿਲਣ ਵਾਲੇ ਗਜ਼ਬ ਫਾਇਦਿਆਂ ਬਾਰੇ
ਰਾਜਮਾਂਹ ‘ਚ ਪ੍ਰੋਟੀਨ ਦੀ ਸਭ ਤੋਂ ਵੱਧ ਮਾਤਰਾ ਹੁੰਦੀ ਹੈ, ਜਿਸ ਕਾਰਨ ਇਸਨੂੰ ਪ੍ਰੋਟੀਨ ਦਾ ਮੁੱਖ ਸਰੋਤ ਕਿਹਾ ਜਾਂਦਾ ਹੈ।
Download ABP Live App and Watch All Latest Videos
View In Appਰਾਜਮਾਂਹ ਵਿੱਚ ਆਇਰਨ, ਮੈਗਨੀਸ਼ੀਅਮ, ਕਾਰਬੋਹਾਈਡ੍ਰੇਟ, ਪੋਟਾਸ਼ੀਅਮ, ਫਾਸਫੋਰਸ, ਫਾਈਬਰ, ਸੋਡੀਅਮ, ਕਾਪਰ, ਫੋਲੇਟ, ਕੈਲਸ਼ੀਅਮ ਆਦਿ ਸਭ ਤੋਂ ਵੱਧ ਮਾਤਰਾ ਵਿੱਚ ਹੁੰਦੇ ਹਨ।
ਰਾਜਮਾਂਹ 'ਚ ਜ਼ਿਆਦਾ ਮਾਤਰਾ 'ਚ ਫਾਈਬਰ ਮੌਜੂਦ ਹੁੰਦੇ ਹਨ, ਜੋ ਪਾਚਨ ਕਿਰਿਆ ਨੂੰ ਸਹੀ ਬਣਾਈ ਰੱਖਦੇ ਹਨ। ਇਸ ਦੇ ਨਾਲ ਹੀ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਰੱਖਣ 'ਚ ਮਦਦ ਕਰਦੇ ਹਨ।
ਰਾਜਮਾਂਹ 'ਚ ਜ਼ਿਆਦਾ ਮਾਤਰਾ 'ਚ ਆਇਰਨ ਮੌਜੂਦ ਹੁੰਦਾ ਹੈ, ਜਿਸ ਨਾਲ ਇਹ ਤਾਕਤ ਦੇਣ ਦਾ ਕੰਮ ਕਰਦਾ ਹੈ। ਸਰੀਰ ਦੇ ਮੈਟਾਬਾਲੀਜ਼ਮ ਅਤੇ ਊਰਜਾ ਲਈ ਆਇਰਨ ਦੀ ਜ਼ਰੂਰਤ ਹੁੰਦੀ ਹੈ, ਜੋ ਰਾਜਮਾਂਹ ਖਾਣ ਨਾਲ ਪੂਰੀ ਹੋ ਜਾਂਦੀ ਹੈ।
ਰਾਜਮਾਂਹ 'ਚ ਜਿਸ ਮਾਤਰਾ 'ਚ ਕੈਲੋਰੀ ਮੌਜੂਦ ਹੁੰਦੀ ਹੈ, ਉਹ ਹਰ ਉਮਰ ਲਈ ਸਹੀ ਹੁੰਦੀ ਹੈ। ਅਜਿਹੇ ਲੋਕ ਜੋ ਆਪਣੇ ਭਾਰ ਨੂੰ ਕੰਟਰੋਲ 'ਚ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਲੰਚ 'ਚ ਰਾਜਮਾਂਹ ਦਾ ਸਲਾਦ ਅਤੇ ਸੂਪ ਲੈਣਾ ਫਾਇਦੇਮੰਦ ਰਹੇਗਾ।
ਰਾਜਮਾਂਹ ਖਾਣ ਨਾਲ ਦਿਮਾਗ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਕੇ ਮੌਜੂਦ ਹੁੰਦਾ ਹੈ ਜੋ ਕਿ ਨਰਵਿਸ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦਾ ਹੈ।
ਰਾਜਮਾਂਹ 'ਚ ਜ਼ਿਆਦਾ ਮਾਤਰਾ 'ਚ ਮੈਗਨੀਸ਼ੀਅਮ ਮੌਜੂਦ ਹੁੰਦਾ ਹੈ, ਇਸ ਦੇ ਨਾਲ ਹੀ ਇਹ ਕੋਲੈਸਟਰੋਲ ਦੇ ਪੱਧਰ ਨੂੰ ਵੀ ਕੰਟਰੋਲ 'ਚ ਰੱਖਣ ਦਾ ਕੰਮ ਕਰਦਾ ਹੈ। ਇਸ 'ਚ ਮੌਜੂਦ ਮੈਗਨੀਸ਼ੀਅਮ ਦੀ ਮਾਤਰਾ ਦਿਲ ਨਾਲ ਜੁੜੀਆਂ ਬਿਮਾਰੀਆਂ ਨਾਲ ਲੜਣ 'ਚ ਲਾਭਦਾਇਕ ਹੁੰਦੀ ਹੈ।