ਲੋਕਾਂ ਨੂੰ ਸਤਾਉਣ ਲੱਗਾ ਲਾਕਡਾਊਨ ਦਾ ਡਰ! ਦੇਸ਼ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲਾ, ਜਾਣੋ ਕਿੰਨਾ ਘਾਤਕ ਹੈ JN.1 ਵੇਰੀਐਂਟ
ਪੰਜ ਸਾਲ ਪਹਿਲਾਂ ਦੁਨੀਆ ਨੂੰ ਹਿਲਾ ਦੇਣ ਵਾਲਾ ਕੋਰੋਨਾਵਾਇਰਸ ਹੁਣ ਇੱਕ ਵਾਰ ਫਿਰ ਸਿਰ ਚੁੱਕ ਰਿਹਾ ਹੈ। ਕੋਵਿਡ-19 ਦੇ ਨਵੇਂ ਰੂਪ JN.1 ਦੀ ਖ਼ਬਰ ਆਉਣ ਤੋਂ ਬਾਅਦ ਲੋਕਾਂ ਵਿੱਚ ਡਰ ਵਧ ਗਿਆ ਹੈ।
( Image Source : Freepik )
1/6
ਕੋਵਿਡ-19 ਦੇ ਨਵੇਂ ਰੂਪ JN.1 ਦੀ ਖ਼ਬਰ ਆਉਣ ਤੋਂ ਬਾਅਦ ਲੋਕਾਂ ਵਿੱਚ ਡਰ ਵਧ ਗਿਆ ਹੈ। ਲੋਕਾਂ ਨੂੰ ਲਾਕਡਾਊਨ, ਮਾਸਕ ਅਤੇ ਘਰ ਤੋਂ ਕੰਮ ਕਰਨ ਵਾਲੀ ਸਥਿਤੀ ਯਾਦ ਆ ਰਹੀ ਹੈ। ਹੁਣ ਸਭ ਦੇ ਮਨਾਂ ਵਿੱਚ ਇਹ ਸਵਾਲ ਹੈ ਕਿ ਕੀ ਉਹੀ ਹਾਲਾਤ ਫਿਰ ਆਣਗੇ?
2/6
JN.1 ਕੋਰੋਨਾਵਾਇਰਸ ਦੇ ਓਮੀਕਰੋਨ ਪਰਿਵਾਰ ਦਾ ਇੱਕ ਸਬ-ਵੇਰੀਐਂਟ ਹੈ, ਜੋ ਪਹਿਲੀ ਵਾਰ ਅਗਸਤ 2023 ਵਿੱਚ ਮਿਲਿਆ। ਇਹ ਤੇਜ਼ੀ ਨਾਲ ਫੈਲਦਾ ਹੈ ਕਿਉਂਕਿ ਇਸ ਵਿੱਚ ਵਧੇਰੇ ਪਰਿਵਰਤਨ ਹੋ ਰਹੇ ਹਨ।
3/6
ਅਮਰੀਕੀ ਏਜੰਸੀ ਸੀਡੀਸੀ ਦੇ ਅਨੁਸਾਰ, JN.1 ਦੇ ਲੱਛਣ ਹੋਰ ਵੇਰੀਐਂਟ ਤੋਂ ਬਹੁਤ ਵੱਖਰੇ ਨਹੀਂ ਹਨ ਪਰ ਇਹ ਆਪਣੇ ਤੇਜ਼ੀ ਨਾਲ ਫੈਲਣ ਲਈ ਵਧੇਰੇ ਜਾਣਿਆ ਜਾਂਦਾ ਹੈ। ਲੱਛਣਾਂ ਵਿੱਚ ਸ਼ਾਮਲ ਹਨ: ਨੱਕ ਵਗਣਾ, ਸੁੱਕੀ ਖੰਘ, ਬੁਖਾਰ, ਗਲੇ ਵਿੱਚ ਖਰਾਸ਼, ਸਿਰ ਦਰਦ, ਉਲਟੀਆਂ ਜਾਂ ਮਤਲੀ, ਦਸਤ, ਠੰਢ ਲੱਗਣਾ ਆਦਿ।
4/6
ਏਮਜ਼ ਦਿੱਲੀ ਦੇ ਇੱਕ ਮਾਹਿਰ ਅਨੁਸਾਰ, ਇਹ ਨਵਾਂ ਰੂਪ ਓਮੀਕਰੋਨ ਦੇ LF.7 ਅਤੇ NB.1.8 ਵਰਗੇ ਉਪ-ਰੂਪਾਂ ਨਾਲ ਸਬੰਧਤ ਹੈ। ਹਾਲਾਂਕਿ, ਇਸਦੇ ਲੱਛਣ ਹੁਣ ਤੱਕ ਹਲਕੇ ਰਹੇ ਹਨ।
5/6
ਸਾਵਧਾਨੀਆਂ ਵਰਤੋਂ -ਭੀੜ ਤੋਂ ਬਚੋ, ਮਾਸਕ ਪਾ ਕੇ ਰੱਖੋ, ਨਿਯਮਿਤ ਤੌਰ 'ਤੇ ਹੱਥ ਧੋਵੋ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ, ਜੇਕਰ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਅਲੱਗ ਹੋ ਜਾਓ , ਬਜ਼ੁਰਗ ਅਤੇ ਘੱਟ ਪ੍ਰਤੀਰੋਧਕ ਸ਼ਕਤੀ ਵਾਲੇ ਲੋਕ ਸਾਵਧਾਨ ਰਹਿਣ।
6/6
ਮਾਹਿਰਾਂ ਅਨੁਸਾਰ, ਇਸ ਵੇਲੇ ਲਾਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਦੀ ਲੋੜ ਨਹੀਂ ਹੈ ਪਰ ਚੌਕਸੀ ਬਹੁਤ ਜ਼ਰੂਰੀ ਹੈ। ਇਹ ਵਾਇਰਸ ਉਨ੍ਹਾਂ ਲੋਕਾਂ ਲਈ ਗੰਭੀਰ ਖਤਰਾ ਨਹੀਂ ਪੈਦਾ ਕਰ ਰਿਹਾ ਹੈ, ਜਿਨ੍ਹਾਂ ਨੇ ਟੀਕਾ ਅਤੇ ਬੂਸਟਰ ਖੁਰਾਕ ਲਈ ਹੈ।
Published at : 26 May 2025 02:54 PM (IST)