Desi Ghee: ਇਹਨਾਂ ਲੋਕਾਂ ਨੂੰ ਰਹਿਣਾ ਚਾਹੀਦੈ ਦੇਸੀ ਘਿਓ ਤੋਂ ਦੂਰ
ਸਭ ਤੋਂ ਪਹਿਲਾਂ ਤਾਂ ਇਸ ਨੂੰ ਸੀਮਤ ਮਾਤਰਾ ‘ਚ ਹੀ ਖਾਣਾ ਚਾਹੀਦਾ ਹੈ ਅਤੇ ਜ਼ਰੂਰੀ ਨਹੀਂ ਕਿ ਇਹ ਹਰ ਕਿਸੇ ਲਈ ਫਾਇਦੇਮੰਦ ਹੋਵੇ।
Download ABP Live App and Watch All Latest Videos
View In Appਆਓ ਜਾਣਦੇ ਹਾਂ ਕਿ ਕਿਹੜੀਆਂ ਬਿਮਾਰੀਆਂ ਵਿੱਚ ਸਾਨੂੰ ਦੇਸੀ ਘਿਓ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਜੇਕਰ ਤੁਸੀਂ ਦਫਤਰ ‘ਚ 8 ਤੋਂ 10 ਘੰਟੇ ਬੈਠ ਕੇ ਕੰਮ ਕਰਦੇ ਹੋ ਅਤੇ ਸਰੀਰਕ ਗਤੀਵਿਧੀਆਂ ਨਹੀਂ ਕਰਦੇ ਤਾਂ ਦੇਸੀ ਘਿਓ ਦਾ ਸੇਵਨ ਉਨ੍ਹਾਂ ਲਈ ਠੀਕ ਨਹੀਂ ਹੈ।
ਜੋ ਲੋਕ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਦੇਸੀ ਘਿਓ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਲੀਸਿਸਟਿਕ ਅੰਡਾਸ਼ਯ ਸਿੰਡਰੋਮ (ਪੀਸੀਓਐਸ) ਤੋਂ ਪੀੜਤ ਹੋ ਤਾਂ ਘਿਓ ਤੋਂ ਦੂਰ ਰਹਿਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ।
ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਨਸ਼ਨ ਤੋਂ ਪੀੜਤ ਹੋ ਤਾਂ ਦੇਸੀ ਘਿਓ ਖਾਣ ਤੋਂ ਪਰਹੇਜ਼ ਕਰੋ।
ਜੇਕਰ ਤੁਸੀਂ ਸ਼ੂਗਰ ਤੋਂ ਪੀੜਤ ਹੋ ਤਾਂ ਦੇਸੀ ਘਿਓ ਤੋਂ ਪਰਹੇਜ਼ ਕਰੋ ਕਿਉਂਕਿ ਇਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ।