Home Tips: ਘਰ 'ਚ ਰੱਖੀ ਅਲਮਾਰੀ ਖੋਲ੍ਹਦਿਆਂ ਹੀ ਥੱਲ੍ਹੇ ਡਿੱਗਣ ਲੱਗਦਾ ਸਮਾਨ, ਤਾਂ ਇਨ੍ਹਾਂ ਤਰੀਕਿਆਂ ਦੀ ਮਦਦ ਨਾਲ ਸਜਾਓ
ਘਰ ਦੀ ਅਲਮਾਰੀ 'ਚੋਂ ਸਮਾਨ ਡਿੱਗਣਾ ਇੱਕ ਆਮ ਸਮੱਸਿਆ ਹੈ ਪਰ ਕਈ ਵਾਰ ਇਹ ਸ਼ਰਮਿੰਦਗੀ ਦਾ ਕਾਰਨ ਬਣ ਜਾਂਦਾ ਹੈ, ਅਜਿਹੇ ਵਿੱਚ ਤੁਸੀਂ ਅਲਮਾਰੀ ਸਾਂਭਣ ਲਈ ਆਹ ਤਰੀਕੇ ਅਪਣਾ ਸਕਦੇ ਹੋ।
Download ABP Live App and Watch All Latest Videos
View In Appਸਭ ਤੋਂ ਪਹਿਲਾਂ ਇਹ ਦੇਖੋ ਕਿ ਅਲਮਾਰੀ ਚੰਗੀ ਤਰ੍ਹਾਂ ਸੈੱਟ ਹੈ ਜਾਂ ਨਹੀਂ। ਕਈ ਵਾਰ ਇੱਕ ਪਾਸੇ ਵਾਧੂ ਭਾਰ ਹੁੰਦਾ ਹੈ। ਜਿਸ ਕਾਰਨ ਕੱਪੜੇ ਡਿੱਗਣ ਲੱਗ ਪੈਂਦੇ ਹਨ।
ਜੇਕਰ ਅਲਮਾਰੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਹੋਣ ਤਾਂ ਇਹ ਝੁੱਕ ਸਕਦੀਆਂ ਹਨ ਅਤੇ ਇਸ ਨਾਲ ਅਲਮਾਰੀ ਵਿੱਚੋਂ ਚੀਜ਼ਾਂ ਡਿੱਗ ਸਕਦੀਆਂ ਹਨ। ਇਸ ਲਈ ਤੁਸੀਂ ਆਪਣੀ ਅਲਮਾਰੀ ਤੋਂ ਭਾਰ ਘੱਟ ਕਰ ਦਿਓ।
ਇਸ ਤੋਂ ਇਲਾਵਾ ਅਲਮਾਰੀ ਨੂੰ ਸਹੀ ਜਗ੍ਹਾ 'ਤੇ ਰੱਖੋ, ਅਲਮਾਰੀ 'ਚ ਓਨਾ ਹੀ ਸਮਾਨ ਰੱਖੋ, ਜਿੰਨੀ ਜਗ੍ਹਾ ਹੋਵੇ ਅਤੇ ਅਲਮਾਰੀ ਦੇ ਹੇਠਲੇ ਹਿੱਸੇ ਵਿੱਚ ਭਾਰੀ ਸਮਾਨ ਰੱਖੋ।
ਆਪਣੀ ਅਲਮਾਰੀ ਵਿੱਚ ਵੱਖ-ਵੱਖ ਭਾਗ ਬਣਾ ਲਓ, ਜਿਸ ਵਿੱਚ ਤੁਸੀਂ ਵੱਖ-ਵੱਖ ਕੱਪੜੇ ਰੱਖ ਸਕਦੇ ਹੋ। ਇਸ ਤੋਂ ਇਲਾਵਾ ਤੁਹਾਨੂੰ ਹੈਂਗਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਜਦੋਂ ਵੀ ਤੁਸੀਂ ਅਲਮਾਰੀ ਦਾ ਦਰਵਾਜ਼ਾ ਬੰਦ ਕਰਦੇ ਹੋ, ਤਾਂ ਦਰਵਾਜ਼ਾ ਜ਼ੋਰ ਨਾਲ ਬੰਦ ਨਾ ਕਰੋ। ਇਸ ਕਰਕੇ ਵੀ ਕੱਪੜੇ ਡਿੱਗ ਸਕਦੇ ਹਨ। ਇਨ੍ਹਾਂ ਸਾਰੇ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਆਪਣੀ ਅਲਮਾਰੀ ਨੂੰ ਚੰਗੀ ਤਰ੍ਹਾਂ ਰੱਖ ਸਕਦੇ ਹੋ।