ਸਮੁੰਦਰੀ ਜਹਾਜ਼ ਵਿਚੋਂ ਕਈ ਟਨ ਤੇਲ ਲੀਕ, ਮੋਰੀਸ਼ਸ ਨੇ ਐਮਰਜੰਸੀ ਐਲਾਨੀ
ਏਬੀਪੀ ਸਾਂਝਾ | 08 Aug 2020 06:20 PM (IST)
1
ਨਵੀਂ ਦਿੱਲੀ: ਮੋਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਸਟੇਟ ਇੰਨਵਾਇਰਮੈਂਟ ਐਮਰਜੰਸੀ ਐਲਾਨ ਦਿੱਤੀ ਹੈ।ਹਿੰਦ ਮਹਾਂਸਾਗਰ ਦੇ ਟਾਪੂ ਮੋਰੀਸ਼ਸ ਤੇ ਸ਼ੁੱਕਰਵਾਰ ਦੇਰ ਰਾਤ ਨੂੰ ਇੱਕ ਜਾਪਾਨੀ ਮਾਲਕੀਅਤ ਵਾਲੇ ਸਮੁੰਦਰੀ ਜਹਾਜ਼ ਵਿਚੋਂ ਤੇਲ ਲੀਕ ਹੋਣ ਲੱਗਾ।ਲੀਕ ਹੋਏ ਤੇਲ ਦੀ ਮਾਤਰਾ ਟਨਾਂ 'ਚ ਦੱਸੀ ਜਾ ਰਹੀ ਹੈ।
2
ਜਿਸ ਤੋਂ ਬਾਅਦ ਮੋਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜੁਗਨੌਥ ਨੇ ਐਮਰਜੰਸੀ ਦਾ ਐਲਾਨ ਕੀਤਾ ਕਿਉਂਕਿ ਸੈਟੇਲਾਈਟ ਦੀਆਂ ਤਸਵੀਰਾਂ ਨੇ ਵਾਤਾਵਰਣ ਦੇ ਖੇਤਰਾਂ ਦੇ ਨਜ਼ਦੀਕ ਪੈਂਦੇ ਪਾਣੀ ਵਿੱਚ ਇੱਕ ਕਾਲੇ ਰੰਗ ਦੀ ਗੁੜੀ ਲਕੀਰ ਖਿੱਚਦੀ ਵੇਖੀ।ਜਿਸ ਨੂੰ ਸਰਕਾਰ ਨੇ “ਬਹੁਤ ਹੀ ਸੰਵੇਦਨਸ਼ੀਲ”ਕਿਹਾ ਹੈ।
3
ਜਾਣਕਾਰੀ ਮੁਤਾਬਿਕ ਸਮੁੰਦਰੀ ਜਹਾਜ਼ 'ਚ 4000 ਟਨ ਤੇਲ ਸੀ।ਮੋਰੀਸ਼ਸ ਨੇ ਹੁਣ ਇਸ ਮਾਮਲੇ ਤੇ ਫਰਾਂਸ ਦੀ ਮਦਦ ਮੰਗੀ ਹੈ।ਕੋਰੋਨਾਵਾਇਰਸ ਮਹਾਮਾਰੀ ਕਾਰਨ ਮੋਰੀਸ਼ਸ ਪਹਿਲਾਂ ਹੀ ਬੂਰੀ ਤਰ੍ਹਾਂ ਪ੍ਰਭਾਵਿਤ ਹੈ ਕਿਉਂਕਿ ਉਸਦਾ ਮੁੱਖ ਕਮਾਈ ਸਰੋਤ ਟੂਰਿਜ਼ਮ ਹੈ ਜੋ ਕਿ ਮਹਾਮਾਰੀ ਕਾਰਨ ਪੂਰੀ ਤਰ੍ਹਾਂ ਠੱਪ ਹੈ।
4
5
6
7
8
9