Mumbai Blast: 14 ਸਾਲ ਪਹਿਲਾਂ ਅੱਜ ਹੀ ਦੇ ਦਿਨ ਦਹਿਲੀ ਸੀ ਮੁੰਬਈ, 187 ਲੋਕਾਂ ਦੀ ਹੋ ਗਈ ਸੀ ਮੌਤ
ਆਮ ਵਾਂਗ ਮੁੰਬਈ ਦੀਆਂ ਲੋਕਲ ਰੇਲ ਗੱਡੀਆਂ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਲਈ ਕਾਹਲੀ ਵਿੱਚ ਸੀ। ਅਚਾਨਕ ਇਨ੍ਹਾਂ ਚੋਂ ਕੁਝ ਰੇਲ ਗੱਡੀਆਂ ਵਿੱਚ ਕਈ ਬੰਬ ਧਮਾਕੇ ਹੋਏ ਅਤੇ ਬਹੁਤ ਸਾਰੇ ਲੋਕ ਜੋ ਆਪਣੇ ਦਫਤਰਾਂ ਤੋਂ ਘਰ ਜਾਣ ਲਈ ਗਏ ਸੀ, ਇਸ ਦੁਨੀਆ ਤੋਂ ਚਲੇ ਗਏ।
Download ABP Live App and Watch All Latest Videos
View In App20 ਕਿਲੋ ਦਾ ਆਰਡੀਐਕਸ ਗੁਜਰਾਤ ਦੇ ਕਾਂਡਲਾ ਰਾਹੀਂ ਭਾਰਤ ਭੇਜਿਆ ਗਿਆ ਸੀ। ਰਿਪੋਰਟਾਂ ਮੁਤਾਬਕ, 11 ਜੁਲਾਈ 2006 ਨੂੰ ਅੱਤਵਾਦੀ ਸੱਤ ਸਮੂਹਾਂ ਵਿੱਚ ਵੰਡ ਗਏ ਅਤੇ ਸੱਤ ਥਾਂਵਾਂ ‘ਤੇ ਕੂਕਰ ਬੰਬ ਰੱਖੇ। ਹਰੇਕ ਗਰੁੱਪ ਕੋਲ ਪ੍ਰੈਸ਼ਰ ਕੂਕਰ ਸੀ।
ਪੁਲਿਸ ਮੁਤਾਬਕ ਲਸ਼ਕਰ-ਏ-ਤੋਇਬਾ ਦੇ ਆਜ਼ਮ ਚੀਮਾ ਨੇ ਇਨ੍ਹਾਂ ਧਮਾਕਿਆਂ ਦੀ ਸਾਜਿਸ਼ ਰਚੀ ਸੀ। ਲਸ਼ਕਰ-ਏ-ਤੋਇਬਾ ਨੇ ਆਪਣੇ ਬਹੁਤ ਸਾਰੇ ਲੋਕਾਂ ਨੂੰ ਇਸ ਧਮਾਕੇ ਲਈ ਭਾਰਤ ਵਿੱਚ ਦਾਖਲ ਕਰਵਾਇਆ ਸੀ। ਇਹ ਸਾਰੇ ਲੋਕ ਮੁੰਬਈ ਪਹੁੰਚੇ ਅਤੇ ਵੱਖ-ਵੱਖ ਥਾਂਵਾਂ 'ਤੇ ਰਹਿਣ ਲੱਗੇ।
ਪਹਿਲਾ ਧਮਾਕਾ ਸ਼ਾਮ ਕਰੀਬ 4.35 ਵਜੇ ਹੋਇਆ। ਥੋੜੀ ਦੇਰ ਬਾਅਦ ਹੀ ਮਾਟੁੰਗਾ, ਬਾਂਦਰਾ, ਖਾਰ, ਜੋਗੇਸ਼ਵਰੀ, ਬੋਰੀਵਾਲੀ ਅਤੇ ਭਾਯੰਦਰ ਨੇੜੇ ਲੋਕਲ ਟ੍ਰੇਨ ਬੰਬ ਧਮਾਕੇ ਹੋਏ।
ਮੁੰਬਈ ਵਿਚ 11 ਮਿੰਟਾਂ ਵਿਚ ਪੱਛਮੀ ਰੇਲਵੇ ਰੇਲ ਗੱਡੀਆਂ ਵਿਚ ਸੱਤ ਧਮਾਕੇ ਹੋਏ. ਇਹ ਧਮਾਕੇ ਪ੍ਰੈਸ਼ਰ ਕੁੱਕਰ ਬੰਬਾਂ ਦੁਆਰਾ ਕੀਤੇ ਗਏ ਸੀ। ਜਿਨ੍ਹਾਂ ‘ਚ 187 ਲੋਕਾਂ ਦੀ ਮੌਤ ਹੋਈ।
11 ਜੁਲਾਈ ਨੂੰ ਅੱਤਵਾਦ ਨੇ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਨੂੰ ਜ਼ਖ਼ਮੀ ਕਰ ਦਿੱਤਾ ਸੀ, ਜਿਸਦਾ ਦਰਦ ਸਮੇਂ ਦੇ ਨਾਲ ਵਧਦਾ ਗਿਆ। ਇਹ 11 ਜੁਲਾਈ 2006 ਦਾ ਦਿਨ ਸੀ।
- - - - - - - - - Advertisement - - - - - - - - -