ਸਾਰਾ ਤੋਂ ਦੀਪਿਕਾ ਤੱਕ ਇਨ੍ਹਾਂ ਸੱਤ ਐਕਟਰਸ ਨੂੰ ਮਿਲਿਆ ਐਨਸੀਬੀ ਦਾ ਨੋਟਿਸ, ਜਾਣੋ ਕਿਸ ਦਿਨ ਪੁੱਛਗਿੱਛ ਕੀਤੀ ਜਾਏਗੀ
ਕ੍ਰਿਸ਼ਮਾ ਪ੍ਰਕਾਸ਼- ਦੀਪਿਕਾ ਪਾਦੂਕੋਣ ਦੀ ਮੈਨੇਜਰ ਕ੍ਰਿਸ਼ਮਾ ਪ੍ਰਕਾਸ਼ ਨੂੰ ਵੀ ਜਾਂਚ ਲਈ ਬੁਲਾਇਆ ਗਿਆ ਸੀ ਪਰ ਉਸ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੇ ਕੁਝ ਸਮਾਂ ਮੰਗਿਆ। ਅਧਿਕਾਰੀ ਨੇ ਕਿਹਾ ਕਿ ਉਸਨੂੰ ਸ਼ੁੱਕਰਵਾਰ ਤੱਕ ਪੇਸ਼ੀ ਤੋਂ ਛੋਟ ਦਿੱਤੀ ਗਈ ਹੈ।
ਸ਼ਰਧਾ ਕਪੂਰ- ਐਨਸੀਬੀ 26 ਸਤੰਬਰ ਨੂੰ ਐਕਟਰਸ ਸ਼ਰਧਾ ਕਪੂਰ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਇਸ ਦੇ ਲਈ ਉਨ੍ਹਾਂ ਨੂੰ ਸੰਮਨ ਭੇਜਿਆ ਗਿਆ ਹੈ। ਸ਼ਰਧਾ ਕਪੂਰ, ਸੁਸ਼ਾਂਤ ਨਾਲ ਹਿੱਟ ਫਿਲਮ 'ਛਿਛੋਰ' ਵਿਚ ਕੰਮ ਕਰ ਚੁੱਕੀ ਹੈ।
ਸਾਰਾ ਅਲੀ ਖ਼ਾਨ- ਸਾਰਾ ਅਲੀ ਖ਼ਾਨ 26 ਸਤੰਬਰ ਨੂੰ ਐਨਸੀਬੀ ਦੇ ਸਾਹਮਣੇ ਪੇਸ਼ ਹੋਏਗੀ। ਸੈਫ ਤੇ ਅੰਮ੍ਰਿਤਾ ਦੀ ਬੇਟੀ ਸਾਰਾ ਨੇ ਸੁਸ਼ਾਂਤ ਨਾਲ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ ਦੀ ਸ਼ੁਰੂਆਤ ਕੀਤੀ ਸੀ। ਰਿਪੋਰਟਾਂ ਮੁਤਾਬਕ ਸਾਰਾ, ਸੁਸ਼ਾਂਤ ਨਾਲ ਡਰੱਗਸ ਦੀ ਵਰਤੋਂ ਕਰਦੀ ਸੀ।
ਦੀਪਿਕਾ ਪਾਦੁਕੋਣ - ਦੀਪਿਕਾ ਪਾਦੁਕੋਣ ਮੁੰਬਈ ਨਹੀਂ ਹੈ, ਅਜਿਹੀ ਸਥਿਤੀ ਵਿੱਚ ਐਕਟਰਸ 25 ਸਤੰਬਰ ਯਾਨੀ ਕਿ ਭਲਕੇ ਐਨਸੀਬੀ ਦੇ ਸਾਹਮਣੇ ਪੇਸ਼ ਹੋ ਸਕਦੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਐਨਸੀਬੀ ਨੇ ਅਦਾਕਾਰਾ ਦੀਪਿਕਾ ਪਾਦੁਕੋਣ ਦੀ ਮੈਨੇਜਰ ਕਰਿਸ਼ਮਾ ਪ੍ਰਕਾਸ਼ ਤੇ ਕਵਾਨ ਟੇਲੈਂਟ ਮੈਨੇਜਮੈਂਟ ਏਜੰਸੀ ਦੇ ਸੀਈਓ ਧਰੁਵ ਚਿਤਗੋਪੇਕਰ ਨੂੰ ਵੀ ਤਲਬ ਕੀਤਾ ਸੀ, ਪਰ ਪ੍ਰਕਾਸ਼ ਖਰਾਬ ਸਿਹਤ ਕਾਰਨ ਏਜੰਸੀ ਸਾਹਮਣੇ ਪੇਸ਼ ਨਹੀਂ ਹੋ ਸਕੀ।
ਸ਼ਰੂਤੀ ਮੋਦੀ- ਸੁਸ਼ਾਂਤ ਦੀ ਮੈਨੇਜਰ ਸ਼ਰੂਤੀ ਮੋਦੀ ਨੂੰ ਵੀ ਐਨਸੀਬੀ ਨੇ ਅੱਜ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ ਮੁੰਬਈ ਪੁਲਿਸ ਨੇ ਸ਼ਰੂਤੀ ਮੋਦੀ ਤੋਂ ਵੀ ਪੁੱਛਗਿੱਛ ਕੀਤੀ ਸੀ।
ਸਿਮੋਨ ਖੰਬਾਟਾ- ਰਕੂਲ ਪ੍ਰੀਤ ਸਿੰਘ ਦੇ ਨਾਲ ਸਿਮੋਨ ਖੰਬਾਟਾ ਤੋਂ ਵੀ ਅੱਜ ਐਨਸੀਬੀ ਪੁੱਛਗਿੱਛ ਕਰਨ ਜਾ ਰਹੀ ਹੈ।
ਰਕੂਲ ਪ੍ਰੀਤ ਸਿੰਘ- ਐਨਸੀਬੀ ਨੇ ਬਾਲੀਵੁੱਡ ਐਕਟਰਸ ਰਕੂਲ ਪ੍ਰੀਤ ਸਿੰਘ ਨੂੰ ਸੰਮਨ ਭੇਜਿਆ ਹੈ, ਜਿਸ 'ਤੇ ਰਕੂਲ ਨੇ ਦਸਤਖਤ ਕੀਤੇ ਹਨ। ਹੁਣ ਰਕੂਲ ਪ੍ਰੀਤ ਸਿੰਘ ਭਲਕੇ ਐਨਸੀਬੀ ਸਾਹਮਣੇ ਪੇਸ਼ ਹੋਏਗੀ। ਪਹਿਲਾਂ ਰਕੂਲ ਨੂੰ ਅੱਜ ਪੁੱਛਗਿੱਛ ਲਈ ਬੁਲਾਇਆ ਗਿਆ ਸੀ, ਹਾਲਾਂਕਿ ਰਕੂਲ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਸੰਮਨ ਨਹੀਂ ਮਿਲਿਆ।