ਸਖਤ ਨਿਯਮਾਂ ਤਹਿਤ ਨੀਟ 2020 ਦੀ ਪ੍ਰੀਖਿਆ, ਵੇਖੋ ਤਸਵੀਰਾਂ
ਹਾਲ ਹੀ ਵਿੱਚ, ਪੱਛਮੀ ਬੰਗਾਲ, ਪੰਜਾਬ, ਮਹਾਰਾਸ਼ਟਰ, ਰਾਜਸਥਾਨ, ਛੱਤੀਸਗੜ ਤੇ ਝਾਰਖੰਡ ਦੇ ਛੇ ਮੰਤਰੀਆਂ ਵੱਲੋਂ ਪ੍ਰੀਖਿਆ ਨੂੰ ਰੋਕਣ ਲਈ ਸਮੀਖਿਆ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਸੀ।
ਰਾਸ਼ਟਰੀ ਪ੍ਰੀਖਿਆ ਏਜੰਸੀ (ਐਨਟੀਏ) ਨੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਮੁੱਢਲੀ ਯੋਜਨਾ ਤਹਿਤ ਪ੍ਰੀਖਿਆ ਕੇਂਦਰਾਂ ਦੀ ਗਿਣਤੀ 2546 ਕੇਂਦਰਾਂ ਤੋਂ ਵਧਾ ਕੇ 3843 ਕੇਂਦਰ ਕਰ ਦਿੱਤੀ ਹੈ, ਜਦੋਂਕਿ ਹਰੇਕ ਕਮਰੇ ਵਿੱਚ ਉਮੀਦਵਾਰਾਂ ਦੀ ਗਿਣਤੀ ਪਹਿਲਾਂ ਤੋਂ ਤੈਅ 24 ਤੋਂ ਘਟਾ ਕੇ 12 ਕਰ ਦਿੱਤੀ ਗਈ ਹੈ।
ਸੈਨੇਟਾਈਜ਼ੇਸ਼ਨ ਤੋਂ ਲੈ ਕੇ ਪ੍ਰੀਖਿਆ ਹਾਲ ਤੱਕ ਦੀ ਪੂਰੀ ਪ੍ਰਕਿਰਿਆ ਵਿੱਚ ਸਮਾਂ ਲੱਗੇਗਾ। ਇਸ ਕਰਕੇ ਵਿਦਿਆਰਥੀਆਂ ਨੂੰ ਇਮਤਿਹਾਨ ਤੋਂ ਦੋ ਘੰਟੇ ਪਹਿਲਾਂ ਪ੍ਰੀਖਿਆ ਕੇਂਦਰਾਂ ਵਿੱਚ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ।
15 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਇਮਤਿਹਾਨ ਦੇਣ ਆਉਣ ਦੀ ਉਮੀਦ ਹੈ। ਇਹ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਕੋਰੋਨਾ ਕਾਰਨ ਦੋ ਘੰਟੇ ਪਹਿਲਾਂ ਕੇਂਦਰਾਂ 'ਤੇ ਪਹੁੰਚਣਾ ਪਏਗਾ।
ਕੋਰੋਨਾਵਾਇਰਸ COVID-19 ਮਹਾਂਮਾਰੀ ਦੇ ਮੱਦੇਨਜ਼ਰ ਐਨਟੀਏ ਨੇ ਪ੍ਰੀਖਿਆ ਸਹੀ ਤੇ ਸੁਰੱਖਿਅਤ ਢੰਗ ਨਾਲ ਕਰਾਉਣ ਲਈ ਅਹਿਮ ਸਾਵਧਾਨੀਆਂ ਵਰਤੀਆਂ ਹਨ।
ਕੌਮੀ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਅੱਜ ਨੀਟ 2020 ਦੀ ਪ੍ਰੀਖਿਆ ਲਈ ਜਾ ਰਹੀ ਹੈ। ਇਹ ਪ੍ਰੀਖਿਆ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਹੋ ਰਹੀ ਹੈ।