‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ’, ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਅੱਜ 125ਵੀਂ ਜਨਮ ਦਿਵਸ, ਜਾਣੋ ਨੇਤਾਜੀ ਬਾਰੇ ਕੁੱਝ ਦਿਲਚਸਪ ਗੱਲਾਂ
7. ਨੇਤਾ ਜੀ ਨੇ 21 ਅਕਤੂਬਰ 1943 ਨੂੰ ਭਾਰਤ ਨੂੰ ਬ੍ਰਿਟਿਸ਼ ਤੋਂ ਆਜ਼ਾਦ ਕਰਾਉਣ ਲਈ ‘ਅਜ਼ਾਦ ਹਿੰਦ ਸਰਕਾਰ’ ਦੀ ਸਥਾਪਨਾ ਕਰਦਿਆਂ ‘ਆਜ਼ਾਦ ਹਿੰਦ ਫ਼ੌਜ’ ਬਣਾਈ। ਸੁਭਾਸ਼ ਚੰਦਰ ਬੋਸ ਆਪਣੀ ਫ਼ੌਜ ਨਾਲ 4 ਜੁਲਾਈ 1944 ਨੂੰ ਬਰਮਾ (ਹੁਣ ਮਿਆਂਮਾਰ) ਪਹੁੰਚੇ ਸਨ। ਇਥੇ ਉਨ੍ਹਾਂ ਨੇ ‘ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ’ ਦਾ ਨਾਅਰਾ ਦਿੱਤਾ ਸੀ।
6. ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਆਪਣੀ ਸੈਕਟਰੀ ਅਤੇ ਆਸਟ੍ਰੀਆ ਦੀ ਕੁੜੀ ਐਮਿਲੀ ਨਾਲ 1937 ਵਿਚ ਵਿਆਹ ਕਰਵਾ ਲਿਆ ਸੀ। ਦੋਹਾਂ ਦੀ ਇਕ ਬੇਟੀ ਅਨੀਤਾ ਸੀ ਅਤੇ ਇਸ ਸਮੇਂ ਉਹ ਆਪਣੇ ਪਰਿਵਾਰ ਨਾਲ ਜਰਮਨੀ ਵਿਚ ਰਹਿੰਦੀ ਹੈ।
5. 1938 ਵਿਚ, ਨੇਤਾ ਜੀ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰੀ ਯੋਜਨਾ ਕਮਿਸ਼ਨ ਦਾ ਗਠਨ ਕੀਤਾ। 1939 ਦੇ ਕਾਂਗਰਸ ਇਜਲਾਸ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਗਾਂਧੀ ਜੀ ਦੇ ਸਮਰਥਨ ਵਿਚ ਖੜੇ ਪੱਟਾਬੀ ਸੀਤਾਰਮਈਆ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।ਇਸ 'ਤੇ ਗਾਂਧੀ ਅਤੇ ਬੋਸ ਵਿਚਾਲੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਨੇਤਾ ਜੀ ਨੇ ਖ਼ੁਦ ਕਾਂਗਰਸ ਛੱਡ ਦਿੱਤੀ।
4. ਮਹਾਤਮਾ ਗਾਂਧੀ ਕਾਂਗਰਸ ਵਿੱਚ ਇੱਕ ਉਦਾਰਵਾਦੀ ਪਾਰਟੀ ਦੀ ਅਗਵਾਈ ਕਰਦੇ ਸੀ, ਉਧਰ ਸੁਭਾਸ਼ ਚੰਦਰ ਬੋਸ ਜੋਸ਼ੀਲੇ ਇਨਕਲਾਬੀ ਵਜੋਂ ਪਾਰਟੀ ਨੂੰ ਪਿਆਰੇ ਸੀ। ਇਸ ਲਈ ਨੇਤਾ ਜੀ ਗਾਂਧੀ ਜੀ ਦੇ ਵਿਚਾਰ ਨਾਲ ਸਹਿਮਤ ਨਹੀਂ ਸਨ। ਹਾਲਾਂਕਿ, ਦੋਵਾਂ ਦਾ ਇਕੋ ਉਦੇਸ਼ ਸੀ ਕਿ ਭਾਰਤ ਨੂੰ ਆਜ਼ਾਦ ਕੀਤਾ ਜਾਵੇ। ਨੇਤਾ ਜੀ ਦਾ ਮੰਨਣਾ ਸੀ ਕਿ ਬ੍ਰਿਟਿਸ਼ ਨੂੰ ਭਾਰਤ ਤੋਂ ਬਾਹਰ ਕੱਢਣ ਲਈ ਇੱਕ ਮਜ਼ਬੂਤ ਇਨਕਲਾਬ ਦੀ ਜ਼ਰੂਰਤ ਹੈ, ਜਦੋਂ ਕਿ ਗਾਂਧੀ ਅਹਿੰਸਾਵਾਦੀ ਅੰਦੋਲਨ ਵਿੱਚ ਵਿਸ਼ਵਾਸ ਰੱਖਦੇ ਸਨ।
3. 1920 ਵਿੱਚ, ਉਸਨੇ ਇੰਗਲੈਂਡ 'ਚ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕਰ ਲਿਆ ਪਰ ਨੌਕਰੀ ਛੱਡ ਦਿੱਤੀ ਤਾਂ ਕਿ ਉਹ ਆਜ਼ਾਦੀ ਸੰਘਰਸ਼ ਵਿਚ ਹਿੱਸਾ ਲਵੇ। ਸਿਵਲ ਸੇਵਾ ਛੱਡਣ ਤੋਂ ਬਾਅਦ, ਉਹ ਦੇਸ਼ ਨੂੰ ਬ੍ਰਿਟਿਸ਼ ਦੇ ਚੁੰਗਲ ਤੋਂ ਆਜ਼ਾਦ ਕਰਾਉਣ ਲਈ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਹ ਜਲ੍ਹਿਆਂਵਾਲਾ ਬਾਗ ਕਤਲੇਆਮ ਤੋਂ ਬਹੁਤ ਭੜਕੇ ਸੀ।
2. ਨੇਤਾ ਜੀ ਨੇ ਆਪਣੀ ਮੁਢਲੀ ਵਿਦਿਆ ਕਟਕ ਦੇ ਰੇਵੇਨਸ਼ਾਓ ਕਾਲਜੀਏਟ ਸਕੂਲ ਵਿੱਚ ਕੀਤੀ। ਇਸ ਤੋਂ ਬਆਦ ਉਨ੍ਹਾਂ ਨੇ ਪ੍ਰੈਜ਼ੀਡੈਂਸੀ ਕਾਲਜ ਅਤੇ ਸਕੌਟਿਸ਼ ਚਰਚ ਕਾਲਜ, ਕੋਲਕਾਤਾ ਵਿੱਚ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ, ਮਾਪਿਆਂ ਨੇ ਬੋਸ ਨੂੰ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਇੰਡੀਅਨ ਪ੍ਰਬੰਧਕੀ ਸੇਵਾ ਦੀ ਤਿਆਰੀ ਲਈ ਭੇਜਿਆ।
1. ਨੇਤਾਜੀ ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ 1897 ਨੂੰ ਕਟਕ, ਉੜੀਸਾ, ਬੰਗਾਲ ਡਵੀਜ਼ਨ ਵਿੱਚ ਹੋਇਆ ਸੀ। ਬੋਸ ਦੇ ਪਿਤਾ ਦਾ ਨਾਮ ਜਾਨਕੀਨਾਥ ਬੋਸ ਅਤੇ ਮਾਤਾ ਦਾ ਨਾਮ ਪ੍ਰਭਾਤੀ ਸੀ। ਜਾਨਕੀਨਾਥ ਬੋਸ ਕਟਕ ਸ਼ਹਿਰ ਦੇ ਮਸ਼ਹੂਰ ਵਕੀਲ ਸੀ। ਪ੍ਰਭਾਤੀ ਅਤੇ ਜਾਨਕੀਨਾਥ ਬੋਸ ਦੇ ਕੁੱਲ 14 ਬੱਚੇ ਸੀ, ਜਿਨ੍ਹਾਂ ਵਿੱਚ 6 ਧੀਆਂ ਅਤੇ 8 ਪੁੱਤਰ ਸਨ। ਸੁਭਾਸ਼ ਚੰਦਰ ਉਨ੍ਹਾਂ ਦਾ 9 ਵਾਂ ਬੱਚਾ ਅਤੇ 5 ਵਾਂ ਬੇਟਾ ਸੀ।
Subhash Chandra Bose Jayanti: ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ ....! ਜੈ ਹਿੰਦ! ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 125ਵੀਂ ਜਨਮ ਦਿਵਸ ਹੈ, ਜਿਨ੍ਹਾਂ ਨੇ ਸਲੋਗਨ ਨਾਲ ਆਜ਼ਾਦੀ ਸੰਗਰਾਮ ਨੂੰ ਨਵੀਂ ਤਾਕਤ ਦਿੱਤੀ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਭਾਰਤ ਦੇ ਮਹਾਨ ਫਰੀਡਮ ਫਾਈਟਰਸ ਵਿੱਚੋਂ ਇੱਕ ਹਨ ਜਿਨ੍ਹਾਂ ਤੋਂ ਅੱਜ ਦਾ ਨੌਜਵਾਨ ਵਰਗ ਪ੍ਰੇਰਣਾ ਲੈਂਦਾ ਹੈ। ਸਰਕਾਰ ਨੇ ਨੇਤਾ ਜੀ ਦੇ ਜਨਮ ਦਿਨ ਨੂੰ ਬਹਾਦਰੀ ਦੇ ਦਿਨ (Parakram Diwas) ਵਜੋਂ ਐਲਾਨਿਆ ਹੈ।