ਪੜਚੋਲ ਕਰੋ
US 'ਚ ਭਾਰਤੀ ਵਿਦਿਆਰਥੀਆਂ 'ਚ ਖੌਫ, ਟਰੰਪ ਵੱਲੋਂ 50% ਸਟੂਡੈਂਟਾਂ ਦੇ ਵੀਜ਼ੇ ਰੱਦ
ਅਮਰੀਕਾ ਵਿੱਚ ਪੜ੍ਹਾਈ ਕਰ ਰਹੇ 3 ਭਾਰਤੀ ਅਤੇ ਦੋ ਚੀਨੀ ਵਿਦਿਆਰਥੀਆਂ ਨੇ ਡੋਨਾਲਡ ਟਰੰਪ ਸਰਕਾਰ ਵਿਰੁੱਧ ਕੇਸ ਦਰਜ ਕਰਵਾਇਆ ਹੈ। ਉਨ੍ਹਾਂ ਦਾ ਆਰੋਪ ਹੈ ਕਿ ਸਰਕਾਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਉਨ੍ਹਾਂ ਦੇ ਵਿਦਿਆਰਥੀ ਵੀਜ਼ੇ (F-1) ਰੱਦ ਕਰ ਦਿੱਤੇ
image source twitter
1/7

ਸਰਕਾਰ ਨੇ ਬਿਨਾਂ ਕਿਸੇ ਚੇਤਾਵਨੀ ਦੇ ਉਨ੍ਹਾਂ ਦੇ ਵਿਦਿਆਰਥੀ ਵੀਜ਼ੇ (F-1) ਰੱਦ ਕਰ ਦਿੱਤੇ, ਜਿਸ ਕਾਰਨ ਉਨ੍ਹਾਂ ਦੀ ਪੜ੍ਹਾਈ ਅਤੇ ਭਵਿੱਖ ਦੋਵੇਂ ਖਤਰੇ ਵਿੱਚ ਪੈ ਗਏ ਹਨ। ਇਹ ਕੇਸ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ACLU) ਵੱਲੋਂ ਨਿਊ ਹੈਮਸ਼ਾਇਰ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਹੈ।
2/7

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਵੀਜ਼ਾ ਰੱਦ ਹੋਣ ਕਾਰਨ ਹੁਣ ਉਹ ਨਾ ਤਾਂ ਅਮਰੀਕਾ ਵਿੱਚ ਕਾਨੂੰਨੀ ਤੌਰ 'ਤੇ ਰਹਿ ਸਕਦੇ ਹਨ ਅਤੇ ਨਾ ਹੀ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ।
3/7

ਭਾਰਤੀ ਵਿਦਿਆਰਥੀ ਲਿੰਕਿਥ ਬਾਬੂ ਗੋਰ੍ਰੇਲਾ ਦੀ ਮਾਸਟਰ ਡਿਗਰੀ 20 ਮਈ ਨੂੰ ਪੂਰੀ ਹੋਣੀ ਸੀ, ਪਰ ਵੀਜ਼ਾ ਰੱਦ ਹੋਣ ਕਰਕੇ ਹੁਣ ਨਾ ਤਾਂ ਉਹਨੂੰ ਆਪਣੀ ਡਿਗਰੀ ਮਿਲ ਸਕਦੀ ਹੈ ਅਤੇ ਨਾ ਹੀ ਉਹ OPT (Optional Practical Training) ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ।
4/7

ਥਾਨੁਜ ਕੁਮਾਰ ਗੁੰਮਡਾਵੇਲੀ ਅਤੇ ਮਣਿਕੰਤਾ ਪਸੂਲਾ — ਦੋਵੇਂ ਭਾਰਤੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਿਰਫ਼ ਇੱਕ ਸੈਮੇਸਟਰ ਬਚਿਆ ਹੈ, ਪਰ ਵੀਜ਼ਾ ਨਾ ਹੋਣ ਕਰਕੇ ਉਹਨਾਂ ਦੀ ਪੜ੍ਹਾਈ ਵੀ ਅਧੂਰੀ ਰਹਿ ਸਕਦੀ ਹੈ।
5/7

ਚੀਨੀ ਵਿਦਿਆਰਥੀ ਹੇਂਗਰੂਈ ਝਾਂਗ ਦੀ ਰਿਸਰਚ ਅਸਿਸਟੈਂਟ ਦੀ ਨੌਕਰੀ ਵੀ ਵੀਜ਼ਾ ਰੱਦ ਹੋਣ ਕਰਕੇ ਚਲੀ ਗਈ, ਜੋ ਕਿ ਉਸ ਦੀ ਆਮਦਨ ਦਾ ਇਕਲੌਤਾ ਸਰੋਤ ਸੀ। ਉੱਥੇ ਹੀ, ਹਾਓਯਾਂਗ ਐਨ ਨੂੰ ਆਪਣੀ ਮਾਸਟਰ ਡਿਗਰੀ ਅਧੂਰੀ ਛੱਡਣੀ ਪੈ ਸਕਦੀ ਹੈ, ਜਦਕਿ ਉਸਨੇ ਹੁਣ ਤੱਕ ਲਗਭਗ ₹2.5 ਕਰੋੜ (3.3 ਲੱਖ ਡਾਲਰ) ਆਪਣੀ ਪੜ੍ਹਾਈ 'ਤੇ ਖਰਚ ਕਰ ਦਿੱਤੇ ਹਨ।
6/7

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਮੇਸ਼ਾ ਨਿਯਮਾਂ ਦੀ ਪਾਲਣਾ ਕੀਤੀ ਹੈ। ਉਹ ਨਿਯਮਤ ਤੌਰ 'ਤੇ ਪੜ੍ਹਾਈ ਕਰ ਰਹੇ ਸਨ, ਕਿਸੇ ਗੈਰਕਾਨੂੰਨੀ ਕੰਮ ਵਿੱਚ ਸ਼ਾਮਲ ਨਹੀਂ ਸਨ ਅਤੇ ਨਾ ਹੀ ਕਿਸੇ ਅਪਰਾਧ ਨਾਲ ਸੰਬੰਧਿਤ ਸਨ। ਇਸਦੇ ਬਾਵਜੂਦ ਸਰਕਾਰ ਨੇ ਬਿਨਾਂ ਕੋਈ ਨੋਟਿਸ ਦਿੱਤੇ ਉਨ੍ਹਾਂ ਦੇ ਵੀਜ਼ੇ ਰੱਦ ਕਰ ਦਿੱਤੇ।
7/7

ਅਮਰੀਕਨ ਇਮੀਗ੍ਰੇਸ਼ਨ ਲਾਇਅਰਜ਼ ਐਸੋਸੀਏਸ਼ਨ (AILA) ਦੀ ਇਕ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਅਮਰੀਕਾ ਵਿੱਚ ਜਿੰਨਾਂ ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ, ਉਨ੍ਹਾਂ ਵਿੱਚੋਂ 50% ਭਾਰਤੀ ਵਿਦਿਆਰਥੀ ਸਨ। ਇਸ ਰਿਪੋਰਟ ਮੁਤਾਬਕ, ਭਾਰਤ ਉਹਨਾਂ ਦੇਸ਼ਾਂ 'ਚ ਸਭ ਤੋਂ ਵੱਧ ਪ੍ਰਭਾਵਿਤ ਰਹਿਆ ਹੈ। ਇਸ ਤੋਂ ਬਾਅਦ ਚੀਨ ਦਾ ਨੰਬਰ ਆਉਂਦਾ ਹੈ, ਜਿਥੇ 14% ਵਿਦਿਆਰਥੀਆਂ ਦੇ ਵੀਜ਼ੇ ਰੱਦ ਕੀਤੇ ਗਏ।
Published at : 21 Apr 2025 03:23 PM (IST)
ਹੋਰ ਵੇਖੋ
Advertisement
Advertisement




















