ਪੜਚੋਲ ਕਰੋ
100 ਦਿਨਾਂ 'ਚ ਹੀ ਅਮਰੀਕੀਆਂ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮੋਹ ਹੋਇਆ ਭੰਗ, ਸਰਵੇ ਦੇ ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
ਅਮਰੀਕੀ ਕੰਪਨੀ PRRI ਨੇ ਟਰੰਪ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ। PRRI ਸਰਵੇਖਣ ਅਨੁਸਾਰ 52% ਅਮਰੀਕੀ ਨਾਗਰਿਕ ਟਰੰਪ ਨੂੰ ਇੱਕ ਖਤਰਨਾਕ ਤਾਨਾਸ਼ਾਹ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਟਰੰਪ ਦੀ ਸ਼ਕਤੀ ਸੀਮਤ ਹੋਣੀ ਚਾਹੀਦੀ ਹੈ,...
image source twitter
1/6

ਅਮਰੀਕੀਆਂ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ 100 ਦਿਨਾਂ ਵਿੱਚ ਹੀ ਮੋਹ ਭੰਗ ਹੋ ਗਿਆ ਹੈ। ਜੇਕਰ ਅੱਜ ਚੋਣਾਂ ਹੋਣ ਤਾਂ ਟਰੰਪ ਬੁਰੀ ਤਰ੍ਹਾਂ ਹਾਰ ਸਕਦੇ ਹਨ। ਇਹ ਖੁਲਾਸਾ ਤਾਜ਼ਾ ਜਨਤਕ ਰਾਏ ਸਰਵੇਖਣ ਵਿੱਚ ਹੋਇਆ ਹੈ। ਅਮਰੀਕੀ ਕੰਪਨੀ PRRI ਨੇ ਟਰੰਪ ਬਾਰੇ ਇੱਕ ਰਿਪੋਰਟ ਜਾਰੀ ਕੀਤੀ ਹੈ। PRRI ਸਰਵੇਖਣ ਅਨੁਸਾਰ 52% ਅਮਰੀਕੀ ਨਾਗਰਿਕ ਟਰੰਪ ਨੂੰ ਇੱਕ ਖਤਰਨਾਕ ਤਾਨਾਸ਼ਾਹ ਮੰਨਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਟਰੰਪ ਦੀ ਸ਼ਕਤੀ ਸੀਮਤ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਅਮਰੀਕੀ ਲੋਕਤੰਤਰ ਨੂੰ ਤਬਾਹ ਕਰ ਦੇਵੇਗਾ।
2/6

ਸਰਵੇ ਮੁਤਾਬਕ 87% ਡੈਮੋਕਰੇਟ, 56% ਆਜ਼ਾਦ ਤੇ 17% ਰਿਪਬਲਿਕਨ ਵੀ ਟਰੰਪ ਨੂੰ ਤਾਨਾਸ਼ਾਹ ਮੰਨਦੇ ਹਨ। ਸਰਵੇਖਣ ਵਿੱਚ ਸ਼ਾਮਲ ਅਮਰੀਕੀਆਂ ਨੇ ਕਿਹਾ ਕਿ ਜੇਕਰ ਟਰੰਪ ਨੂੰ ਲਗਾਮ ਨਾ ਲਗਾਈ ਗਈ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ਲਈ ਖਤਰਾ ਖੜ੍ਹਾ ਹੋ ਜਾਏਗਾ। ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਸਿਰਫ ਤਿੰਨ ਮਹੀਨਿਆਂ ਅੰਦਰ ਹੀ ਕਿਸੇ ਰਾਸ਼ਟਰਪਤੀ ਤੋਂ ਲੋਕ ਇੰਨੇ ਔਖੇ ਹੋ ਗਏ ਹੋਣ।
3/6

ਹਾਸਲ ਜਾਣਕਾਰੀ ਮੁਤਾਬਕ ਮਹਿੰਗਾਈ ਤੇ ਟੈਰਿਫ ਨਾਲ ਸਬੰਧਤ ਨੀਤੀਆਂ ਕਰਕੇ ਟਰੰਪ ਖਿਲਾਫ ਨਾਰਾਜ਼ਗੀ ਵਧੀ ਹੈ। ਮੁਦਰਾਸਫੀਤੀ ਨਾਲ ਨਜਿੱਠਣ ਲਈ ਟਰੰਪ ਦੀ ਰਣਨੀਤੀ ਨੂੰ ਸਿਰਫ 35% ਸਮਰਥਨ ਮਿਲਿਆ ਹੈ। ਇਸ ਦੇ ਨਾਲ ਹੀ ਟੈਰਿਫ 'ਤੇ ਸਮਰਥਨ ਵਿੱਚ ਵੀ 4-ਪੁਆਇੰਟ ਦੀ ਗਿਰਾਵਟ ਆਈ ਹੈ।
4/6

ਹੁਣ ਆਰਥਿਕ ਪ੍ਰਬੰਧਨ 'ਤੇ 39% ਸਮਰਥਨ ਹੈ। ਅਮਰੀਕਾ ਵਿੱਚ ਇੱਕ ਲੱਖ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਵਿਭਿੰਨਤਾ ਪ੍ਰੋਗਰਾਮ ਦੇ ਅੰਤ ਤੇ ਵਿਦਿਆਰਥੀ ਵੀਜ਼ਾ ਰੱਦ ਕਰਨ 'ਤੇ ਵੀ ਲੋਕਾਂ ਵਿੱਚ ਨਾਰਾਜ਼ਗੀ ਹੈ।
5/6

ਇਸੇ ਤਰ੍ਹਾਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਨੀਤੀ ਕਾਰਨ ਕਾਲੀਆਂ ਔਰਤਾਂ ਤੇ ਹਿਸਪੈਨਿਕ ਭਾਈਚਾਰੇ ਵਿੱਚ ਨਾਰਾਜ਼ਗੀ ਹੈ। ਹੁਣ ਔਰਤਾਂ ਵਿੱਚ ਟਰੰਪ ਦਾ ਸਮਰਥਨ 36% ਹੈ ਤੇ ਹਿਸਪੈਨਿਕ ਵੋਟਰਾਂ ਵਿੱਚ ਇਹ ਸਿਰਫ਼ 28% ਹੈ। ਟਰੰਪ ਦੀ ਪ੍ਰਸਿੱਧੀ 70 ਸਾਲਾਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਚੋਣਾਂ ਹੋਣ ਤਾਂ ਟਰੰਪ ਹਾਰ ਸਕਦਾ ਹੈ।
6/6

ਦੱਸ ਦਈਏ ਕਿ ਜਦੋਂ ਡੋਨਾਲਡ ਟਰੰਪ ਸੱਤਾ ਵਿੱਚ ਆਏ ਸੀ ਤਾਂ ਉਨ੍ਹਾਂ ਨੇ ਪ੍ਰਸਿੱਧੀ ਦੇ ਰਿਕਾਰਡ ਤੋੜ ਦਿੱਤੇ ਸੀ। ਹੁਣ YouGov ਦੇ ਇੱਕ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਦੀ ਪ੍ਰਸਿੱਧੀ ਤੇਜ਼ੀ ਨਾਲ ਘਟ ਰਹੀ ਹੈ। ਸਰਵੇਖਣ ਅਨੁਸਾਰ ਟਰੰਪ ਦੀ ਪ੍ਰਸਿੱਧੀ ਰੇਟਿੰਗ 100 ਦਿਨਾਂ ਵਿੱਚ ਰਿਕਾਰਡ 14% ਡਿੱਗ ਗਈ ਹੈ। ਉਨ੍ਹਾਂ ਦੀ ਪ੍ਰਵਾਨਗੀ ਰੇਟਿੰਗ 55% ਤੋਂ ਘਟ ਕੇ 41% ਰਹਿ ਗਈ ਹੈ। ਇਹ ਪਿਛਲੇ 70 ਸਾਲਾਂ ਵਿੱਚ ਪਹਿਲੇ 100 ਦਿਨਾਂ ਵਿੱਚ ਕਿਸੇ ਵੀ ਨਵੇਂ ਰਾਸ਼ਟਰਪਤੀ ਦੀ ਸਭ ਤੋਂ ਘੱਟ ਰੇਟਿੰਗ ਹੈ।
Published at : 01 May 2025 02:29 PM (IST)
ਹੋਰ ਵੇਖੋ
Advertisement
Advertisement





















