Day:2 ਕੈਪਟਨ ਦਾ ਕਰਫਿਉ FAIL, ਮੁਹਾਲੀ 'ਚ ਕਰਫਿਊ ਦੌਰਾਨ ਸਰੇਆਮ ਖੁੱਲ੍ਹੇ ਸ਼ਰਾਬ ਠੇਕੇ
Download ABP Live App and Watch All Latest Videos
View In Appਪੰਜਾਬ 'ਚ ਕੋਰੋਨਾ ਕੇਸਾਂ ਦਾ ਆਉਣਾ ਲਗਾਤਾਰ ਜਾਰੀ ਹੈ। ਅੱਜ 1320 ਨਵੇਂ ਕੇਸ ਸਾਹਮਣੇ ਆਏ ਅਤੇ 45 ਲੋਕਾਂ ਦੀ ਮੌਤ ਹੋਈ ਹੈ।
ਇਸ ਤੋਂ ਇਲਾਵਾ ਰੋਜ਼ਾਨਾ ਨਾਇਟ ਕਰਫਿਊ ਰਾਤ 7 ਵਜੇ ਤੋਂ ਸਵੇਰ 5 ਵਜੇ ਤੱਕ ਜਾਰੀ ਰਹੇਗਾ।
ਸੋਮਵਾਰ ਤੋਂ ਸ਼ੁਕਰਵਾਰ ਦੁਕਾਨਾਂ ਅਤੇ ਸ਼ਰਾਬ ਠੇਕੇ ਬੰਦ ਹੋਣ ਦਾ ਸਮਾਂ ਸ਼ਾਮ ਸਾਢੇ 6ਵਜੇ ਤੱਕ ਦਾ ਤੈਅ ਕੀਤਾ ਗਿਆ ਹੈ।
ਨਵੇਂ ਨਿਯਮਾਂ ਮੁਤਾਬਿਕ ਵੀਕਐਂਡ ਤੇ ਲੌਕਡਾਊਨ ਲਾਗੂ ਹੋਏਗਾ ਯਾਨੀ ਸ਼ਨੀਵਾਰ ਅਤੇ ਐਤਵਾਰ ਗੈਰ-ਜ਼ਰੂਰੀ ਦੁਕਾਨਾਂ ਬੰਦ ਰਹਿਣਗੀਆਂ।
ਕੈਪਟਨ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧਦੇ ਪ੍ਰਸਾਰ ਨੂੰ ਵੇਖਦੇ ਹੋਏ ਪੰਜਾਬ 'ਚ ਮੁੜ ਸਖ਼ਤੀ ਦਾ ਐਲਾਨ ਕੀਤਾ ਸੀ।
ਪਰ ਇਸ ਸ਼ਰਾਬ ਠੇਕੇ ਚਲਾਉਣ ਵਾਲੇ ਅਤੇ ਸ਼ਰਾਬ ਖਰੀਦਣ ਵਾਲੇ ਲੋਕ ਕੈਪਟਨ ਸਰਕਾਰ ਦੇ ਨਿਯਮਾਂ ਨੂੰ ਸਰੇਆਮ ਛਿੱਕੇ ਟੰਗ ਰਹੇ ਹਨ।ਮੁਹਾਲੀ 'ਚ ਸਾਢੇ 8ਵਜੇ ਵੀ ਸ਼ਰਾਬ ਠੇਕੇ ਖੁੱਲੇ ਮਿਲੇ।
ਸਰਕਾਰ ਵਲੋਂ ਜਾਰੀ ਨਿਯਮਾਂ ਅਨੁਸਾਰ ਦੁਕਾਨਾਂ ਅਤੇ ਸ਼ਰਾਬ ਠੇਕਿਆਂ ਦੇ ਖੁੱਲ੍ਹਣ ਦਾ ਸਮਾਂ ਸ਼ਾਮ ਸਾਢੇ 6 ਵਜੇ ਤੱਕ ਹੈ।
- - - - - - - - - Advertisement - - - - - - - - -