ਕੋਰੋਨਾ ਦੇ ਕਹਿਰ 'ਚ ਵਿਧਾਨ ਸਭਾ ਦਾ ਅਨੋਖਾ ਇਜਲਾਸ
ਦੱਸ ਦਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਰਡੀਨੈਂਸਾਂ ਖਿਲਾਫ਼ ਸਰਬ ਪਾਰਟੀ ਮੀਟਿੰਗ ਤੇ ਕਿਸਾਨ ਜਥੇਬੰਦੀਆਂ ਨਾਲ ਬੈਠਕ ਦੌਰਾਨ ਵੀ ਆਰਡੀਨੈਂਸਾਂ ਖਿਲਾਫ਼ ਮਤੇ ਪਵਾਏ ਸਨ।
ਸੈਸ਼ਨ ਦੌਰਾਨ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਜਾਰੀ ਤਿੰਨ ਆਰਡੀਨੈਂਸਾਂ ਖਿਲਾਫ਼ ਪੰਜਾਬ ਸਰਕਾਰ ਮਤਾ ਲਿਆਏਗੀ।
ਸੰਵਿਧਾਨਕ ਲੋੜ ਪੂਰੀ ਕਰਨ ਲਈ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਜ਼ਰੂਰੀ ਸੀ ਤੇ ਇੱਕ ਰੋਜ਼ਾ ਸੈਸ਼ਨ ਦੌਰਾਨ ਹੀ ਸਰਕਾਰ ਪੰਜ ਆਰਡੀਨੈਂਸ ਲਿਆਉਣ ਤੋਂ ਇਲਾਵਾ ਹੋਰ ਕੁਝ ਕੰਮਕਾਜ ਕਰਨਾ ਚਾਹੁੰਦੀ ਹੈ।
ਦੱਸ ਦਈਏ ਕਿ ਬੇਸ਼ੱਕ ਇਸ ਸੈਸ਼ਨ ਵਿੱਚ ਕੁਝ ਖਾਸ ਨਹੀਂ ਹੋਏਗਾ ਪਰ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਇਹ ਕਾਫੀ ਅਹਿਮ ਰਹੇਗਾ।
ਅੱਜ ਸਾਰੇ ਵਿਧਾਇਕ ਆਪਣੀਆਂ ਨੈਗੇਟਿਵ ਰਿਪੋਰਟਾਂ ਲੈ ਕੇ ਹੀ ਵਿਧਾਨ ਸਭਾ ਅੰਦਰ ਪਹੁੰਚੇ ਹਨ।
ਦੱਸ ਦਈਏ ਕਿ ਕੋਰੋਨਾ ਦੇ ਕਹਿਰ ਕਰਕੇ ਸਾਰੇ ਵਿਧਾਇਕਾਂ ਦਾ ਟੈਸਟ ਹੋਇਆ ਹੈ। ਦੋ ਦਰਜਨ ਤੋਂ ਵੱਧ ਵਿਧਾਇਕ ਕੋਰੋਨਾ ਪੌਜ਼ੇਟਿਵ ਹਨ। ਉਹ ਇਜਲਾਸ ਵਿੱਚ ਸ਼ਾਮਲ ਨਹੀਂ ਹੋਣਗੇ।
ਪੰਜਾਬ ਵਿਧਾਨ ਸਭਾ ਦਾ ਅੱਜ ਇੱਕ ਰੋਜ਼ਾ ਸੈਸ਼ਨ ਥੋੜ੍ਹਾ ਵਿਲੱਖਣ ਹੋ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ PPE ਕਿੱਟ ਪਹਿਨ ਕੇ ਪਹੁੰਚੇ ਹਨ।