ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਪਟਨਾ ਸਾਹਿਬ ਦੇ ਅਲੌਕਿਕ ਰੰਗ, ਦੇਖੋ ਤਸਵੀਰਾਂ
ਇਸ ਦੀ ਸਮਾਪਤੀ ਤੋਂ ਬਾਅਦ ਤਖਤ ਸਾਹਿਬ ਵਿਖੇ ਆਰਤੀ ਹੁੰਦੀ ਹੈ।
ਉੱਥੇ ਸਮੁੱਚੀਆਂ ਸਿੱਖ ਸੰਪਰਦਾਵਾਂ ਦੇ ਮੁਖੀਆਂ ਨੇ ਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਅਪਣੀ ਹਾਜ਼ਰੀ ਲਵਾਈ।
ਦੋ ਵਜੇ ਦੇ ਕਰੀਬ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਫੁੱਲਾਂ ਦੀ ਵਰਖਾ ਹੋਈ ਤੇ ਤਖਤ ਸਾਹਿਬ ਤੇ ਅਲੌਕਿਕ ਮਾਹੌਲ ਸਿਰਜਿਆ ਗਿਆ।
ਤਖਤ ਸਾਹਿਬ ਦੀ ਚੱਲੀ ਆ ਰਹੀ ਮਰਿਆਦਾ ਅਨੁਸਾਰ ਹਰ ਸਾਲ ਪ੍ਰਕਾਸ਼ ਪੁਰਬ ਦੀ ਰਾਤ ਵੱਡੀ ਗਿਣਤੀ 'ਚ ਸੰਗਤ ਮਹਾਨ ਅਸਥਾਨ 'ਤੇ ਇਕੱਤਰ ਹੁੰਦੀ ਹੈ।
ਇਸ ਮਹਾਨ ਸਮਾਗਮ ਵਿੱਚ ਜਿੱਥੇ ਪੰਥ ਦੀਆਂ ਮਹਾਨ ਸਖਸ਼ੀਅਤਾਂ ਨੇ ਹਾਜ਼ਰੀ ਭਰੀ।
ਅੰਤਾਂ ਦੀ ਠੰਢ ਹੋਣ ਦੇ ਬਾਵਜੂਦ ਵੀ ਸੰਗਤ ਦਾ ਠਾਠਾਂ ਮਾਰਦਾ ਸੈਲਾਬ ਵੇਖਿਆਂ ਹੀ ਬਣਦਾ ਸੀ।
ਸੰਗਤ ਵੱਲੋਂ ਗੁਰੂ ਸਾਹਿਬ ਦੇ ਮਹਾਨ ਦਰਬਾਰ 'ਤੇ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਜਿਸ ਨਾਲ ਅਨੰਦਮਈ ਮਾਹੌਲ ਸਿਰਜਦਾ ਹੈ।
ਦੀਵਾਨ ਦੀ ਸਮਾਪਤੀ ਤੋਂ ਬਾਅਦ 1 ਵਜੇ ਦੇ ਕਰੀਬ ਨੌਂਵੇਂ ਮਹੱਲੇ ਦੇ ਸਲੋਕ ਅਰੰਭ ਹੁੰਦੇ ਹਨ ਜਿਸ ਦੀ ਸਮਾਪਤੀ ਤੋਂ ਬਾਅਦ ਦਸਮ ਪਾਤਸ਼ਾਹ ਦੀ ਜਨਮਗਾਥਾ ਦਾ ਕੀਰਤਨ ਕੀਤਾ ਜਾਂਦਾ ਹੈ।
ਪਟਨਾ: ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਦੀ ਅੱਜ ਅੰਮ੍ਰਿਤ ਵੇਲੇ ਸੰਪੂਰਨਤਾ ਹੋਈ।