ਪੰਜਾਬ ਦੇ ਵਿਆਹਾਂ 'ਚ ਵੀ ਕਿਸਾਨ ਅੰਦੋਲਨ, ਬਦਲੇ ਰੀਤੀ-ਰਿਵਾਜ਼ ਤੇ ਟ੍ਰੈਂਡ
ਉਨ੍ਹਾਂ ਨੇ ਕਿਹਾ ਕਿ ਭਾਵੇਂ ਅਸੀਂ ਖ਼ੁਸ਼ੀ ਵਿੱਚ ਸ਼ਾਮਲ ਤਾਂ ਹੋਏ ਹਾਂ ਪਰ ਸਾਡਾ ਦਿਲ ਦਿੱਲੀ 'ਚ ਹੈ, ਕਿਉਂਕਿ ਸਾਡੇ ਕਿਸਾਨ ਭਰਾ ਤੇ ਰਿਸ਼ਤੇਦਾਰ ਉੱਥੇ ਧਰਨੇ 'ਤੇ ਆਰ-ਪਾਰ ਦੀ ਲੜਾਈ ਲੜ ਰਹੇ ਹਨ। ਜੇਕਰ ਇਹ ਕਾਨੂੰਨ ਵਾਪਸ ਨਹੀਂ ਹੋਏ ਤੇ ਇਹ ਜੰਗ ਜਾਰੀ ਰਹੀ, ਤਾਂ ਅਸੀਂ ਵਿਆਹ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਕਰਾਂਗੇ।
Download ABP Live App and Watch All Latest Videos
View In Appਇਸ ਮੌਕੇ ਲਾੜੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਕਈ ਮੈਂਬਰ ਦਿੱਲੀ ਵਿਚ ਧਰਨੇ 'ਤੇ ਬੈਠੇ ਹਨ। ਉਹ ਇਹ ਕਾਲੇ ਕਾਨੂੰਨ ਵਾਪਸ ਕਰਵਾ ਕੇ ਹੀ ਘਰ ਪਰਤਣਗੇ। ਜਦੋਂ ਤੱਕ ਮੋਦੀ ਸਰਕਾਰ ਇਹ ਬਿੱਲ ਵਾਪਸ ਨਹੀਂ ਕਰੇਗਾ। ਇਹ ਜੰਗ ਇਸੇ ਤਰ੍ਹਾਂ ਜਾਰੀ ਰਹੇਗੀ।
ਕੇਂਦਰ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਵੀ ਕੀਤਾ ਤੇ ਦਿੱਲੀ ਵਿੱਚ ਬੈਠੇ ਕਿਸਾਨਾਂ ਤੇ ਰਿਸ਼ਤੇਦਾਰਾਂ ਦਾ ਹੌਸਲਾ ਵਧਾਇਆ। ਪੰਜਾਬ ਵਿੱਚ ਕਿਸਾਨੀ ਅੰਦੋਲਨ ਦਰਮਿਆਨ ਵਿਆਹਾਂ ਸ਼ਾਦੀਆਂ ਵਿੱਚ ਵੀ ਕਿਸਾਨੀ ਮੁੱਦੇ ਦਾ ਅਹਿਮ ਰੋਲ ਰਹਿਣ ਲੱਗ ਪਿਆ ਹੈ। ਵਿਆਹਾਂ ਸ਼ਾਦੀਆਂ ਵਿੱਚ ਵੀ ਹੁਣ ਪਹਿਲਾਂ ਦਿੱਲੀ ਵਿੱਚ ਬੈਠੇ ਕਿਸਾਨਾਂ ਨੂੰ ਯਾਦ ਕੀਤਾ ਜਾਂਦਾ ਹੈ।
ਨਾਭਾ: ਕਿਸਾਨੀ ਅੰਦੋਲਨ ਨੇ ਪੰਜਾਬ ਦੇ ਵਿਆਹਾਂ 'ਚ ਵੱਖਰੀ ਰੀਤ ਚਲਾ ਦਿੱਤੀ ਹੈ। ਲੋਕ ਵਿਆਹ ਦੇ ਸਾਰੇ ਸਮਾਗਮਾਂ 'ਚ ਵੀ ਖੇਤੀ ਕਾਨੂੰਨਾਂ ਦਾ ਕਿਸੇ ਨਾ ਕਿਸੇ ਤਰੀਕੇ ਵਿਰੋਧ ਕਰ ਰਹੇ ਹਨ। ਨਾਭਾ ਦੇ ਪਿੰਡ ਦੁਲੱਦੀ ਵਿੱਚ ਵਿਆਹ ਸਮਾਗਮ ਤੋਂ ਇੱਕ ਦਿਨ ਪਹਿਲਾਂ ਜਾਗੋ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਤੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਜਾਗੋ ਵਿੱਚ ਪਰਿਵਾਰ ਤੇ ਆਏ ਹੋਏ ਰਿਸ਼ਤੇਦਾਰ ਡੀਜੇ 'ਤੇ ਹੋਰ ਗਾਣਿਆਂ ਦੀ ਬਜਾਏ ਕਿਸਾਨੀ ਦੇ ਨਾਲ ਸਬੰਧਤ ਗਾਣਿਆਂ 'ਤੇ ਨੱਚੇ।
- - - - - - - - - Advertisement - - - - - - - - -