Christmas Festival: ਕੋਰੋਨਾ ਦੇ ਸਾਏ 'ਚ ਮਨਾਇਆ ਜਾ ਰਿਹਾ ਹੈ ਕ੍ਰਿਸਮਸ ਦਾ ਤਿਓਹਾਰ, ਇੱਥੇ ਫੋਟੋਆਂ ਵੇਖੋ
ਕ੍ਰਿਸਮਸ ਦਾ ਤਿਉਹਾਰ ਪੂਰੇ ਵਿਸ਼ਵ ਵਿਚ ਕੋਰੋਨਾ ਸੰਕਰਮ ਦੇ ਤਬਾਹੀ ਦੇ ਵਿਚਕਾਰ ਬਹੁਤ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਲੋਕਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਉਤਸ਼ਾਹ ਵੇਖਣ ਨੂੰ ਮਿਲ ਰਹੇ ਹਨ।
ਅੱਜ 25 ਦਸੰਬਰ ਨੂੰ ਜੀਸਸ ਮਸੀਹ ਦੇ ਜਨਮ ਦਿਨ 'ਤੇ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਜਾਦੂ-ਟੂਣਿਆਂ ਤੇ ਕੋਈ ਅਸਰ ਨਹੀਂ ਹੁੰਦਾ, ਦੁਸ਼ਟ ਆਤਮਾਵਾਂ, ਭੂਤਾਂ ਅਤੇ ਬਿਮਾਰੀਆਂ ਨੂੰ ਦੂਰ ਰਹਿੰਦੀਆਂ ਹਨ। ਪ੍ਰਾਚੀਨ ਮਿਸਰ ਅਤੇ ਰੋਮ ਦੇ ਲੋਕ ਸਦਾਬਹਾਰ ਪੌਦਿਆਂ ਦੀ ਤਾਕਤ ਅਤੇ ਸੁੰਦਰਤਾ ਵਿੱਚ ਵਿਸ਼ਵਾਸ ਕਰਦੇ ਸੀ।
ਇਸ ਵਾਰ ਮਹਾਮਾਰੀ ਕਰਕੇ ਜਸ਼ਨ ਨੂੰ ਫੀਕਾ ਨਜ਼ਰ ਆ ਰਿਹਾ ਹੈ, ਕਈਂ ਸੂਬਿਆਂ ਵਿੱਚ ਕੋਰੋਨਾ ਦੇ ਮੱਦੇਨਜ਼ਰ, ਕ੍ਰਿਸਮਸ 'ਤੇ ਲੱਗਣ ਵਾਲੇ ਮੇਲੇ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੁਝ ਚਰਚ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕਾਂ ਨੂੰ ਘਰਾਂ 'ਚ ਰਹੀ ਕੇ ਕ੍ਰਿਸਮਸ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ।
ਕੋਵਿਡ ਦੇ ਕਾਰਨ ਇਸ ਵਾਰ ਸੈਂਟਾ ਕਲਾਜ਼ ਕਈ ਥਾਂਵਾਂ 'ਤੇ ਮਾਸਕ ਅਤੇ ਸੈਨੀਟਾਈਜ਼ਰ ਦੀ ਇੱਕ ਛੋਟੀ ਜਿਹੀ ਬੋਤਲ ਵੰਡ ਰਿਹਾ ਹੈ। ਉਧਰ ਮਾਰਕੀਟ ਨੂੰ ਸੈਨੇਟਾਈਜ਼ ਕਰਨ ਲਈ ਵੀ ਕੰਮ ਕੀਤੇ ਜਾ ਰਹੇ ਹਨ। ਤਾਂ ਜੋ ਆਉਣ ਵਾਲੇ ਲੋਕ ਸੁਰੱਖਿਅਤ ਰਹਿਣ।
ਕ੍ਰਿਸਮਸ ਟ੍ਰੀ ਨੂੰ ਸਜਾਉਣ ਦੀ ਪਰੰਪਰਾ ਨਾਲ ਜੁੜਿਆ ਇਤਿਹਾਸ ਵੀ ਕਾਫ਼ੀ ਦਿਲਚਸਪ ਹੈ। ਈਸਾਈਅਤ ਦੇ ਹੋਂਦ ਵਿਚ ਆਉਣ ਤੋਂ ਬਹੁਤ ਪਹਿਲਾਂ ਸਦਾਬਹਾਰ ਪੌਦਾ ਅਤੇ ਰੁੱਖਾਂ ਦਾ ਲੋਕਾਂ ਦੇ ਜੀਵਨ ਵਿਚ ਬਹੁਤ ਮਹੱਤਵ ਸੀ। ਉਹ ਉਨ੍ਹਾਂ ਦਰੱਖਤਾਂ ਦੀਆਂ ਟਹਿਣੀਆਂ ਨਾਲ ਆਪਣੇ ਘਰਾਂ ਨੂੰ ਸਜਾਉਂਦੇ ਸੀ।