ਦਿੱਲੀ ਪਹੁੰਚੇ ਦਿਲਜੀਤ ਦੀਆਂ ਤਸਵੀਰਾਂ ਆਈਆਂ ਸਾਹਮਣੇ, ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ 1 ਕਰੋੜ ਰੁਪਏ ਦਾ ਦਾਨ
ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੇ ਦਿਲਜੀਤ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਗਰਮ ਕਪੜਿਆਂ ਤੇ ਹੋਰ ਲੋੜੀਂਦਾ ਚੀਜ਼ਾਂ ਲਈ ਇੱਕ ਕਰੋੜ ਰੁਪਏ ਦਾਨ ਕੀਤਾ ਹੈ।
ਨਾਲ ਹੀ ਉਨ੍ਹਾਂ ਨੇ ਬਗੈਰ ਕਿਸੇ ਦਾ ਨਾਂ ਲਏ ਸਾਫ਼ ਕੀਤਾ ਕਿ ਇਸ ਥਾਂ 'ਤੇ ਸਿਰਫ ਕਿਸਾਨ ਹਨ ਹੋਰ ਕੋਈ ਨਹੀਂ।
ਆਪਣੀ ਗੱਲ ਕਰਦਿਆਂ ਦਿਲਜੀਤ ਨੇ ਹਰਿਆਣਾ ਦੇ ਲੋਕਾਂ ਵਲੋਂ ਸਾਥ ਦੇਣ ਲਈ ਧੰਨਵਾਦ ਕੀਤਾ। ਸਰਕਾਰ ਨੂੰ ਕਿਸਾਨਾਂ ਵਲੋਂ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਮੰਗ ਮੰਨਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਸ਼ਾਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨ ਇੱਥੇ ਇਤਿਹਾਸ ਸਿਰਜ ਰਹੇ ਹਨ।
ਜਿਸ ਦਾ ਖੁਲਾਸਾ ਪੰਜਾਬੀ ਸਿੰਗਰ ਸਿੰਗਾ ਨੇ ਸੋਸ਼ਲ ਮੀਡੀਆ 'ਤੇ ਇੱਕ ਸਟੋਰੀ ਪੋਸਟ ਕਰਕੇ ਕੀਤਾ।
ਕਿਸਾਨੀ ਅੰਦੋਲਨ 'ਚ ਅੱਜ ਪੰਜਾਬੀ ਸਿੰਗਰ ਅਤੇ ਐਕਟਰ ਦਿਲਜੀਤ ਦੌਸਾਂਝ ਵੀ ਅਮਰੀਕਾ ਤੋਂ ਦਿੱਲੀ ਪਹੁੰਚੇ। ਇਸ ਮੌਕੇ ਦਿਲਜੀਤ ਦੌਸਾਂਝ ਨੇ ਕਿਸਾਨਾਂ ਅੱਗੇ ਸਿਰ ਝੁੱਕਾ ਕੇ ਕਿਹਾ ਕਿ ਕਿਸਾਨ ਆਪਣੇ ਹੱਕ ਲਈ ਜਿਸ ਸ਼ਾਤਮਈ ਢੰਗ ਨਾਲ ਡੱਟੇ ਹੋਏ ਹਨ, ਜਿਸ ਸਬਰ ਸੰਤੋਖ ਦਾ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਉਹ ਕਾਬੀਲੇ ਤਾਰੀਫ ਹੈ।