ਚੰਡੀਗੜ੍ਹ ਤੇ ਆਸ ਪਾਸ ਦੀਆਂ ਇਹ ਥਾਵਾਂ ਨੇ ਬੇਹੱਦ ਖਾਸ, ਇੱਕ ਵਾਰ ਜ਼ਰੂਰ ਜਾਓ
ਯਾਦਵਿੰਦਰਾ ਗਾਰਡਨ, ਜਿਸ ਨੂੰ ਪਿੰਜੌਰ ਗਾਰਡਨ ਵੀ ਕਿਹਾ ਜਾਂਦਾ ਹੈ। ਇਹ ਇੱਕ 17 ਵੀਂ ਸਦੀ ਦਾ ਇਤਿਹਾਸਕ ਬਗੀਚਾ ਹੈ। ਜੋ ਭਾਰਤ ਦੇ ਰਾਜ ਵਿੱਚ ਪੰਚਕੂਲਾ ਜ਼ਿਲ੍ਹੇ ਦੇ ਪਿੰਜੌਰ ਸ਼ਹਿਰ ਵਿੱਚ ਸਥਿਤ ਹੈ। ਇਹ ਮੁਗਲ ਗਾਰਡਨਜ਼ ਆਰਕੀਟੈਕਚਰ ਸ਼ੈਲੀ ਦੀ ਇਕ ਉਦਾਹਰਣ ਹੈ। ਜਿਸ ਦਾ ਨਵੀਨੀਕਰਨ ਪਟਿਆਲਾ ਰਾਜਵੰਸ਼ ਸਿੱਖ ਸ਼ਾਸਕਾਂ ਵਲੋਂ ਕੀਤਾ ਗਿਆ ਸੀ।
Download ABP Live App and Watch All Latest Videos
View In Appਚੰਡੀਗੜ੍ਹ ਦਾ ਰੌਕ ਗਾਰਡਨ, ਚੰਡੀਗੜ੍ਹ ਵਿਚ ਇਕ ਮੂਰਤੀਆਂ ਦਾ ਬਗੀਚਾ ਹੈ ਇਸ ਨੂੰ ਇਸ ਦੇ ਸੰਸਥਾਪਕ ਦੇ ਨਾਮ ਨੇਕ ਚੰਦ ਰੌਕ ਗਾਰਡਨ ਨਾਲ ਵੀ ਜਾਣਿਆ ਜਾਂਦਾ ਹੈ।ਜਿਸ ਨੇ 1957 ਵਿਚ ਬਾਗ਼ ਦੀ ਸ਼ੁਰੂ ਕੀਤਾ ਸੀ। ਅੱਜ ਇਹ 40 ਏਕੜ (16 ਹੈਕਟੇਅਰ) ਵਿੱਚ ਫੈਲਿਆ ਹੋਇਆ ਹੈ। ਇਹ ਪੂਰੀ ਤਰ੍ਹਾਂ ਉਦਯੋਗਿਕ ਅਤੇ ਘਰੇਲੂ ਰਹਿੰਦ-ਖੂੰਹਦ ਅਤੇ ਵੇਸਟ ਚੀਜ਼ਾਂ ਤੋਂ ਬਣਾਇਆ ਗਿਆ ਹੈ।
ਇਸ ਬਾਗ ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ, ਜ਼ਾਕਿਰ ਹੁਸੈਨ ਦੇ ਨਾਮ ਤੇ ਨਾਮ ਦਿੱਤਾ ਗਿਆ ਹੈ।ਇਸ ਬਾਗ਼ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ। ਬਾਗ ਵਿੱਚ ਸਿਰਫ ਗੁਲਾਬ ਹੀ ਨਹੀਂ, ਬਲਕਿ ਚਿਕਿਤਸਕ ਮੁੱਲ ਦੇ ਦਰੱਖਤ ਵੀ ਹਨ। ਇਹ ਬਾਗ਼ ਚੰਡੀਗੜ੍ਹ ਦੇ ਸੈਕਟਰ 16 ਵਿੱਚ ਸਥਿਤ ਹੈ।
ਚੰਡੀਗੜ੍ਹ 'ਚ ਸੁਖਨਾ ਝੀਲ ਇੱਕ ਬਹੁਤ ਹੀ ਖੂਬਸੁਰਤ ਥਾਂ ਹੈ। ਇਹ ਹਿਮਾਲਿਆ ਦੇ ਤਲ਼ੇ (ਸ਼ਿਵਾਲਿਕ ਪਹਾੜੀਆਂ) ਦਾ ਇੱਕ Reservoir ਹੈ। 3 ਕਿਲੋਮੀਟਰ ਝੀਲ 1958 ਵਿੱਚ ਬਣੀ ਸੀ। ਇਹ ਇਕ ਮੌਸਮੀ ਧਾਰਾ ਹੈ ਜੋ ਸ਼ਿਵਾਲਿਕ ਪਹਾੜੀਆਂ ਤੋਂ ਹੇਠਾਂ ਆਉਂਦੀ ਹੈ।
ਜ਼ਾਕਿਰ ਹੁਸੈਨ ਰੋਜ਼ ਗਾਰਡਨ, ਚੰਡੀਗੜ੍ਹ ਵਿਚ ਇਕ ਬਨਸਪਤੀ ਬਾਗ ਹੈ ਅਤੇ 30 ਏਕੜ ਜ਼ਮੀਨ ਵਿੱਚ ਫੈਲਿਆ ਹੈ।ਇਸ ਬਾਗ 'ਚ 1600 ਵੱਖ-ਵੱਖ ਕਿਸਮਾਂ ਦੇ 50,000 ਗੁਲਾਬ ਦੇ ਬੂਟੇ ਹਨ।
ਸੈਕਟਰ 17 ਮਾਰਕਿਟ
ਸੈਕਟਰ 17 ਦੀ ਮਾਰਕਿਟ, ਸ਼ਾਪਿੰਗ ਲਈ ਚੰਡੀਗੜ੍ਹ ਹੀ ਨਹੀਂ ਪੂਰੇ ਪੰਜਾਬ 'ਚ ਵੀ ਮਸ਼ਹੂਰ ਹੈ।ਇੱਥੇ ਵੱਡੇ ਵੱਡੇ ਬ੍ਰਾਂਡਸ ਦੇ ਸ਼ੋਅਰੂਮ ਹਨ। ਸ਼ੌਪਿੰਗ ਲਈ ਇਹ ਥਾਂ ਕਈਆਂ ਦੀ ਮੰਨਪੰਸਦ ਹੈ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ, ਇੱਕ ਕ੍ਰਿਕਟ ਸਟੇਡੀਅਮ ਹੈ। ਜੋ ਮੁਹਾਲੀ, ਪੰਜਾਬ ਵਿੱਚ ਸਥਿਤ ਹੈ।ਇਸ ਨੂੰ ਮੁਹਾਲੀ ਸਟੇਡੀਅਮ ਵੀ ਕਿਹਾ ਜਾਂਦਾ ਹੈ।ਸਟੇਡੀਅਮ ਵਿਚ ਦਰਸ਼ਕਾਂ ਦੀ ਅਧਿਕਾਰਤ ਸਮਰੱਥਾ 26,950 ਹੈ।ਪੀਸੀਏ ਸਟੇਡੀਅਮ ਪੰਜਾਬ ਕ੍ਰਿਕਟ ਟੀਮ ਅਤੇ ਕਿੰਗਜ਼ ਇਲੈਵਨ ਪੰਜਾਬ (ਆਈਪੀਐਲ ਫਰੈਂਚਾਇਜ਼ੀ) ਦਾ ਹੋਮ ਗਰਾਊਂਡ ਹੈ।
ਇਹ 1954 ਵਿਚ ਬਣਾਈ ਗਈ ਸੀ ਅਤੇ ਲੰਬੇ ਵਾਕ, ਡ੍ਰਾਇਵਿੰਗ ਸਿੱਖਣਾ ਅਤੇ ਘੋੜ ਸਵਾਰੀ ਲਈ ਵਰਤੀ ਜਾਂਦੀ ਹੈ।
ਲੈਯਰ ਵੈਲੀ, ਰਾਜਿੰਦਰ ਪਾਰਕ, ਸੈਕਟਰ 1, ਤੋਂ ਸ਼ੁਰੂ ਹੁੰਦੀ ਹੈ। ਪਾਰਕ ਲਗਭਗ 400 ਏਕੜ ਦੇ ਵਿਸ਼ਾਲ ਰਕਬੇ 'ਚ ਬਣੀ ਹੋਈ ਹੈ।ਜਿਸ ਦੇ ਪੂਰਬ ਵਾਲੇ ਪਾਸੇ ਸਕੱਤਰੇਤ ਦੀ ਇਮਾਰਤ ਖ਼ਤਮ ਹੁੰਦੀ ਹੈ।
ਟਰਾਂਨਕੁਇਲ ਟੈਰਿਸਡ ਗਾਰਡਨ ਸੈਕਟਰ 33B ਚੰਡੀਗੜ੍ਹ 'ਚ ਸਥਿਤ ਹੈ।ਇਹ ਇੱਕ ਸੁੰਦਰ ਬਗੀਚਾ ਹੈ।ਇਥੇ ਇੱਕ ਮਿਊਜ਼ੀਕਲ ਫੁਵਾਰਾ, ਵਾਕਿੰਗ ਪਾਥ ਬਣਿਆ ਹੋਇਆ ਹੈ।ਇੱਥੇ ਇੱਕ ਮਸ਼ਹੂਰ ਸੀਜ਼ਨਲ ਫੁੱਲਾਂ ਦਾ ਮੇਲਾ ਵੀ ਲੱਗਦਾ ਹੈ।
- - - - - - - - - Advertisement - - - - - - - - -