✕
  • ਹੋਮ

PM Modi Birthday: ਬਾਲੀਵੁੱਡ ਸਿਤਾਰਿਆਂ ਦੇ ਚਹੇਤੇ ਪੀਐਮ ਮੋਦੀ, ਤਸਵੀਰਾਂ ਜ਼ਰੀਏ ਦੇਖੋ ਮੋਦੀ ਦਾ ਬਾਲੀਵੁੱਡ ਕਨੈਕਸ਼ਨ

Ramandeep Kaur   |  17 Sep 2020 01:28 PM (IST)
1

ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਨਮ ਦਿਨ ਹੈ। ਮੋਦੀ ਦਾ ਜਨਮ 17 ਸਤੰਬਰ, 1950 ਨੂੰ ਹੋਇਆ। ਮੋਦੀ ਦੁਨੀਆਂ 'ਚ ਕਈ ਪ੍ਰਸਿੱਧ ਲੀਡਰਾਂ 'ਚ ਸ਼ੁਮਾਰ ਹਨ। ਹਰ ਉਮਰ ਵਰਗ ਦੇ ਚਹੇਤੇ ਮੋਦੀ ਦਾ ਬਾਲੀਵੁੱਡ ਹਸਤੀਆਂ ਨਾਲ ਵੀ ਖਾਸ ਕਨੈਕਸ਼ਨ ਹੈ।

2

ਗਾਇਕ ਅਦਨਾਨ ਸਾਮੀ ਵੀ ਆਪਣੇ ਪਰਿਵਾਰ ਨਾਲ ਪੀਐਮ ਮੋਦੀ ਨਾਲ ਮੁਲਾਕਾਤ ਕਰ ਚੁੱਕੇ ਹਨ।

3

ਪੀਐਮ ਮੋਦੀ ਨਾਲ ਸੈਲਫੀ ਲੈਂਦੇ ਸੁਪਰਸਟਾਰ ਆਮਿਰ ਖਾਨ।

4

ਸਿਤਾਰਿਆਂ ਨਾਲ ਮੁਲਾਕਾਤ ਦੌਰਾਨ ਪੀਐਮ ਮੋਦੀ ਨਾਲ ਹੱਥ ਮਿਲਾਉਂਦੇ ਅਦਾਕਾਰ ਵਰੁਣ ਧਵਨ।

5

ਪੀਐਮ ਮੋਦੀ ਨਾਲ ਮੁਲਾਕਾਤ ਦੌਰਾਨ ਰਣਵੀਰ ਸਿੰਘ ਨੇ ਉਨ੍ਹਾਂ ਨੂੰ ਬੇਹੱਦ ਗਰਮਜੋਸ਼ੀ ਨਾਲ ਗਲੇ ਲਾਇਆ ਸੀ। ਇਹ ਤਸਵੀਰ ਵੀ ਖੂਬ ਵਾਇਰਲ ਹੋਈ ਸੀ।

6

ਬਾਲੀਵੁੱਡ ਸਿਤਾਰਿਆਂ ਨਾਲ ਹੋਈ ਮੁਲਾਕਾਤ ਦੌਰਾਨ ਪੀਐਮ ਮੋਦੀ ਸਿਤਾਰਿਆਂ 'ਚ ਘਿਰੇ ਦਿਖਾਈ ਦਿੱਤੇ।

7

ਪੀਐਮ ਮੋਦੀ ਦੇ ਨਾਲ ਅਦਾਕਾਰਾ ਕੰਗਣਾ ਰਣੌਤ।

8

ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਵੀ ਮੋਦੀ ਨੂੰ ਆਪਣੀ ਵੈਡਿੰਗ ਰਿਸੈਪਸ਼ਨ ਦਾ ਸੱਦਾ ਦੇਣ ਪਹੁੰਚੇ ਸਨ ਤੇ ਮੋਦੀ ਨੇ ਸ਼ਿਰਕਤ ਕੀਤੀ ਸੀ।

9

ਮੋਦੀ ਦਿੱਲੀ 'ਚ ਹੋਈ ਪ੍ਰਿੰਯਕਾ ਚੋਪੜਾ ਤੇ ਨਿਕ ਜੋਨਾਸ ਦੀ ਵੈਡਿੰਗ ਰਿਸੈਪਸ਼ਨ 'ਚ ਵੀ ਸ਼ਿਰਕਤ ਕਰਨ ਪਹੁੰਚੇ ਸਨ।

10

ਵਿਦੇਸ਼ ਦੌਰੇ ਦੌਰਾਨ ਜਦੋਂ ਪ੍ਰਿਯੰਕਾ ਚੋਪੜਾ ਵੀ ਸ਼ੂਟਿੰਗ ਦੇ ਸਿਲਸਿਲੇ 'ਚ ਬਰਲਿਸ 'ਚ ਸੀ ਤਾਂ ਸਮਾਂ ਕੱਢ ਕੇ ਪੀਐਮ ਮੋਦੀ ਨੇ ਪ੍ਰਿਯੰਕਾ ਨਾਲ ਮੁਲਾਕਾਤ ਕੀਤੀ ਸੀ।

11

ਅਕਸ਼ੇ ਕੁਮਾਰ ਨਾਲ ਇਹ ਤਸਵੀਰ ਉਸ ਇੰਟਰਵਿਊ ਦੀ ਹੈ ਜੋ ਅਕਸ਼ੇ ਨੇ ਲੋਕਸਭਾ ਚੋਣਾਂ 2019 ਤੋਂ ਪਹਿਲਾਂ ਕੀਤੀ ਸੀ। ਇਹ ਮੋਦੀ ਦਾ ਪਹਿਲਾ ਅਣਅਧਿਕਾਰਤ ਇੰਟਰਵਿਊ ਸੀ। ਇਸ 'ਚ ਅਕਸ਼ੇ ਕੁਮਾਰ ਨੇ ਉਨ੍ਹਾਂ ਤੋਂ ਨਿੱਜੀ ਜ਼ਿੰਦਗੀ ਨਾਲ ਸਬੰਧਤ ਕਈ ਸਵਾਲ ਪੁੱਛੇ ਸਨ।

12

ਪੀਐਮ ਬਣਨ ਤੋਂ ਪਹਿਲਾਂ ਹੀ ਨਰੇਂਦਰ ਮੋਦੀ ਫਿਲਮੀ ਸਿਤਾਰਿਆਂ ਦੇ ਕਾਫੀ ਕਰੀਬ ਸਨ। ਸਲਮਾਨ ਖਾਨ ਨਾਲ ਪਤੰਗ ਉਤਸਵ ਦੀ ਇਹ ਤਸਵੀਰ ਉਸ ਵੇਲੇ ਦੀ ਹੈ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ।

13

ਅਜਿਹੇ 'ਚ ਪੀਐਮ ਮੋਦੀ ਨਾਲ ਸਿਤਾਰਿਆਂ ਨੇ ਖੂਬ ਸੈਲਫੀਆਂ ਲਈਆਂ ਸਨ। ਤਸਵੀਰ 'ਚ ਸ਼ਾਹਰੁਖ ਖਾਨ ਤੇ ਆਮਿਰ ਖਾਨ ਨਾਲ ਪੀਐਮ ਮੋਦੀ ਨੂੰ ਸੈਲਫੀ ਲੈਂਦਿਆ ਦੇਖ ਸਕਦੇ ਹੋ। ਇਹ ਸੈਲਫੀ ਖੂਬ ਵਾਇਰਲ ਹੋਈ ਸੀ।

14

ਮੋਦੀ ਦਾ ਬੌਲੀਵੁੱਡ ਨਾਲ ਗਹਿਰਾ ਰਿਸ਼ਤਾ ਹੈ। ਪਿਛਲੇ ਸਾਲ ਆਪਣੇ ਜਨਮ ਦਿਨ ਤੋਂ ਪਹਿਲਾਂ ਉਨ੍ਹਾਂ ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਨੂੰ ਬੁਲਾਇਆ ਸੀ।

15

ਮੋਦੀ ਦਾ ਇਹ ਕਨੈਕਸ਼ਨ ਤਸਵੀਰਾਂ ਜ਼ਰੀਏ ਸਾਫ ਦਿਖਾਈ ਦੇ ਕਿਹਾ ਹੈ।

  • ਹੋਮ
  • ਫੋਟੋ ਗੈਲਰੀ
  • ਬਾਲੀਵੁੱਡ
  • PM Modi Birthday: ਬਾਲੀਵੁੱਡ ਸਿਤਾਰਿਆਂ ਦੇ ਚਹੇਤੇ ਪੀਐਮ ਮੋਦੀ, ਤਸਵੀਰਾਂ ਜ਼ਰੀਏ ਦੇਖੋ ਮੋਦੀ ਦਾ ਬਾਲੀਵੁੱਡ ਕਨੈਕਸ਼ਨ
About us | Advertisement| Privacy policy
© Copyright@2026.ABP Network Private Limited. All rights reserved.